DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਹਿਤ

  • ਭਗਵਾਨ ਨੂੰ ਹਰ ਸਾਲ ਭਾਰਤ ਵਿੱਚ ਕਰੋੜਾਂ ਲੋਕ ਪੂਜਦੇ ਹਨ। ਭਗਵਾਨ ਦੀ ਤਿੰਨ ਚੌਥਾਈ ਪੂਜਾ ਅਰਚਨਾ ਉਹ ਸਰਕਾਰੀ ਮੁਲਾਜ਼ਮ ਕਰਦੇ ਹਨ, ਜਿਹੜੇ ਸਸਪੈਂਡ ਹੋ ਜਾਂਦੇ ਹਨ; ਜਿਨ੍ਹਾਂ ਦੀ ਤਰੱਕੀ ਰੋਕ ਲਈ ਜਾਂਦੀ ਹੈ ਜਾਂ ਜਿਨ੍ਹਾਂ ਉੱਤੇ ਰਿਸ਼ਵਤ ਲੈਣ ਆਦਿ ਦੇ...

  • ਦਫ਼ਤਰ ਅੰਦਰ ਵੜਨ ਤੋਂ ਪਹਿਲਾਂ ਅਚਾਨਕ ਉਸ ਦੀ ਨਜ਼ਰ ਪਿਉ ਪੁੱਤ ’ਤੇ ਪੈ ਗਈ ਸੀ। ਦੋਵੇਂ ਲੰਮੀ ਕਤਾਰ ਦੇ ਅਖ਼ੀਰ ਵਿੱਚ ਖੜ੍ਹੇ ਸਨ। ਸੁਰੱਖਿਆ ਕਰਮੀ ਗੇਟ ’ਤੇ ਰੁਕ ਗਿਆ ਅਤੇ ਅੰਜਲੀ ਆਪਣੀ ਉੱਚੀ ਕੁਰਸੀ ’ਤੇ ਜਾ ਬਿਰਾਜੀ। ਬਾਬੂ ਲੋਕ ਅਦਬ...

  • ਗ਼ਜ਼ਲ ਗੁਰਭਜਨ ਗਿੱਲ ਗੁਰੂ ਨਾਨਕ ਦੀ ਬਾਣੀ ਪੜ੍ਹਦਾਂ, ਸਿਰ ਸੂਹੀ ਦਸਤਾਰ ਵੀ ਹੈ। ਦਸਮ ਪਿਤਾ ਤਾਂ ਮੁਸ਼ਕਿਲ ਵੇਲੇ ਬੇਕਸੀਆਂ ਵਿੱਚ ਯਾਰ ਵੀ ਹੈ। ਧਰਤੀ ਦੀ ਮਰਯਾਦਾ ਸਮਝਾਂ ਦੁੱਲਾ ਬੁੱਲਾ ਬੁੱਕਲ ਵਾਂਗ, ਫਿਰ ਵੀ ਸੰਗਲ ਟੁੱਟਦੇ ਹੀ ਨਾ ਇਸ ਦਾ ਮਨ...

  • ਮੈਂ ਨਾਲੋ ਨਾਲ ਬੇਰੁਜ਼ਗਾਰ ਆਰਟ/ਕਰਾਫਟ ਟੀਚਰਜ਼ ਯੂਨੀਅਨ ਨਾਲ ਜੁੜੇ ਹੋਣ ਕਾਰਨ ਯੂਨੀਅਨ ਦੀਆਂ ਮੰਗਾਂ, ਮੀਟਿੰਗਾਂ ਆਦਿ ਬਾਰੇ ਪ੍ਰੈੱਸ ਨੋਟ ਅਖ਼ਬਾਰਾਂ ਨੂੰ ਭੇਜਦਾ ਰਹਿੰਦਾ। ਯੂਨੀਅਨ ਦੇ ਪਟਿਆਲਾ ਜ਼ਿਲ੍ਹੇ ਦਾ ਕੰਮ ਮੇਰੀ ਦੁਕਾਨ ਤੋਂ ਹੀ ਚੱਲਦਾ ਸੀ ਅਤੇ ਮੈਂ ਦੁਕਾਨ ਦੇ ਕੰਮ ਨੂੰ ਵੀ ਸਾਂਭਦਾ, ਸਾਰੇ ਕਾਰੀਗਰਾਂ ਨੂੰ ਕਟਾਈ ਕਰ ਕੇ ਦੇਣ ਦਾ ਕੰਮ ਮੈਂ ਹੀ ਕਰਦਾ, ਭਰਾ ਅਤੇ ਕਾਰੀਗਰ ਸਿਲਾਈ ਹੀ ਕਰਦੇ। ਇਸ ਦੇ ਨਾਲ ਹੀ ਚੰਡੀਗੜ੍ਹ ਰੈਲੀਆਂ, ਧਰਨਿਆਂ, ਲਗਾਤਾਰ ਭੁੱਖ ਹੜਤਾਲ ਵਿੱਚ ਰਾਤਾਂ ਕੱਟਣ ਦੀ ਵੀ ਹਾਜ਼ਰੀ ਲੁਆਉਂਦਾ। ਸਿੱਖਿਆ ਵਿਭਾਗ ’ਚ ਵਿਭਾਗੀ ਚੋਣ ਕਮੇਟੀ ਵੱਲੋਂ ਮੇਰੀ ਚੋਣ ਹੋਣ ਉਪਰੰਤ ਅਖ਼ੀਰ 30 ਅਪਰੈਲ 1997 ਨੂੰ ਤਕਰੀਬਨ 13 ਸਾਲ ਦੀ ਬਰੇਕ ਬਾਅਦ ਬਤੌਰ ਰੈਗੂਲਰ ਅਧਿਆਪਕ ਸਰਕਾਰੀ ਹਾਈ ਸਕੂਲ ਉਲਾਣਾ ਵਿਖੇ ਹਾਜ਼ਰ ਹੋ ਕੇ ਮੁੜ ਨੌਕਰੀ ਵਿੱਚ ਆਇਆ। ਇਸ ਤਰ੍ਹਾਂ ਹੋਣਾ ਮੇਰੀ ਸਮਝ ਤੋਂ ਬਾਹਰ ਹੈ ਕਿ ਮੇਰਾ ਨੌਕਰੀ ’ਚ ਹੱਥ ਪੈਣ ਦੇ ਬਾਵਜੂਦ ਮੈਂ ਕਾਮਯਾਬ ਕਿਉਂ ਨਾ ਹੋਇਆ।

  • ਇਹ ਬੜਾ ਹੈਰਾਨ ਕਰਨ ਵਾਲਾ ਤੱਥ ਹੈ ਕਿ ਸਾਡੀ ਭਾਰਤੀ ਲੋਕਾਂ ਦੀ ਖ਼ੁਸ਼ੀ ਅਤੇ ਖੁਸ਼ਹਾਲੀ ਮੌਨਸੂਨ ਪੌਣਾਂ ਨਾਲ ਜੁੜੀ ਹੋਈ ਹੈ। ਮੌਨਸੂਨ ਪੌਣਾਂ ਭਾਰਤ ਦੇ ਅਰਥਚਾਰੇ ਲਈ ਸਭ ਤੋਂ ਵੱਡਾ ਵਰਦਾਨ ਹਨ। ਮਈ ਜੂਨ ਦੇ ਮਹੀਨਿਆਂ ਦੌਰਾਨ ਜੇਠ ਹਾੜ੍ਹ ਦੀ...

Advertisement
  • featured-img_935835

    ਦੋ ਦੇਸੀ ਹਮਾਤੜ ਜਿਹੇ ਬੰਦੇ ਰਾਜਸਥਾਨ ਤੋਂ ਪੰਜਾਬ ਵਿੱਚ ਆਪਣੇ ਇੱਕ ਸਰਦੇ ਪੁੱਜਦੇ ਰਿਸ਼ਤੇਦਾਰ ਨੂੰ ਮਿਲਣ ਆ ਗਏ। ਰੋਟੀ ਖੁਆਉਣ ਤੋਂ ਬਾਅਦ ਦੋਵਾਂ ਦਾ ਉਤਾਰਾ ਚੁਬਾਰੇ ਵਿੱਚ ਸੀ ਜਿੱਥੇ ਨਵੀਂ ਨਵੀਂ ਆਈ ਬਿਜਲੀ ਦਾ ਲਾਟੂ (ਬਲਬ) ਜਗ ਰਿਹਾ ਸੀ। ਭਾਈਵੰਦਾਂ ਦੇ ਘਰੇ ਤਾਂ ਦੀਵੇ ਜਗਦੇ ਸੀ, ਜੋ ਮਾੜੀ ਜੀ ਫੂਕ ਨਾਲ ਬੁਝ ਜਾਂਦੇ। ਦੋਵੇਂ ਅੱਧੀ ਰਾਤ ਤੱਕ ਗੱਲਾਂ ਮਾਰਦੇ ਰਹੇ। ਜਦੋਂ ਸੌਣ ਦਾ ਵੇਲਾ ਆਇਆ ਤਾਂ ਬਲਬ ਬੁਝਾਉਣਾ ਨਾ ਆਵੇ। ਦੋਵਾਂ ਨੇ ਮੰਜੇ ਉੱਪਰ ਚੜ੍ਹ ਕੇ ਪਹਿਲਾਂ ਤਾਂ ਬਲਬ ਨੂੰ ਬੁਝਾਉਣ ਲਈ ਫੂਕਾਂ ਮਾਰੀਆਂ। ਜਦੋਂ ਨਾ ਬੁਝਿਆ ਤਾਂ ਪਰਨਿਆਂ ਨਾਲ ਝੱਲਾਂ ਮਾਰ ਮਾਰ ਕੇ ਬੁਝਾਉਂਦੇ ਰਹੇ। ਅਖੀਰ ਸੌਂ ਗਏ। ਸਵੇਰ ਨੂੰ ਮੇਜ਼ਬਾਨ ਰਾਤ ਵਾਲੀ ਗੱਲ ਸੁਣ ਕੇ ਬਹੁਤ ਹੱਸਿਆ।

  • featured-img_933336

    ਆਂਦਰਾਂ ਦੀ ਖਿੱਚ ਡਾ. ਇਕਬਾਲ ਸਿੰਘ ਸਕਰੌਦੀ ਜਦੋਂ ਵੀ ਵਿੱਦਿਆ ਦੇਵੀ ਦੀ ਧੀ ਜਾਂ ਜਵਾਈ ਦੇ ਫੋਨ ਦੀ ਘੰਟੀ ਵੱਜਦੀ ਤਾਂ ਉਹ ਇਕਦਮ ਚੌਕੰਨੀ ਹੋ ਜਾਂਦੀ। ਜਿਉਂ ਹੀ ਉਨ੍ਹਾਂ ਦੋਵਾਂ ਵਿੱਚੋਂ ਕੋਈ ਵੀ ਫੋਨ ’ਤੇ ਗੱਲ ਪੂਰੀ ਕਰ ਹਟਦਾ ਤਾਂ...

  • featured-img_933324

    ਸਾਵਣ ਝੜੀਆਂ ਮਨਜੀਤ ਕੌਰ ਚੜ੍ਹਿਆ ਸਾਉਣ ਮਹੀਨਾ ਮਾਏ ਲੱਗੀਆਂ ਸਾਵਣ ਝੜੀਆਂ ਨੀ। ਧਰਤੀ ਦੀ ਅੱਜ ਤਪਸ਼ ਮਿਟੀ ਜਦ ਕਿਣਮਿਣ ਕਣੀਆਂ ਵਰ੍ਹੀਆਂ ਨੀ। ਚੜ੍ਹਿਆ ਸਾਉਣ...। ਹਰ ਪਾਸਾ ਹਰਿਆਵਲ ਭਰਿਆ, ਖ਼ੁਸ਼ੀਆਂ ਛਹਿਬਰ ਲਾਈ ਨੀ, ਉਜਲੇ-ਉਜਲੇ ਫੁੱਲ ਤੇ ਬੂਟੇ , ਧਰਤ ਲਈ ਅੰਗੜਾਈ...

  • featured-img_930575

    ਅਰਵਿੰਦਰ ਜੌਹਲ ਭਾਰਤ ਦੇ ਲੋਕਾਂ ਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਸਾਡਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ ਅਤੇ ਦੇਸ਼ ਦੇ ਸਿਆਸੀ ਆਗੂ ਜਦੋਂ ਵੀ ਵਿਦੇਸ਼ ਦੌਰਿਆਂ ’ਤੇ ਜਾਂਦੇ ਹਨ ਤਾਂ ਮਾਣ ਨਾਲ ਵਾਰ ਵਾਰ ਆਖਦੇ...

  • featured-img_930572

    ਚਾਹੀਦਾ ਰਹਿਣਾ ਗਵਾਂਢ ਨਾਲ ਬਣ ਸਾਊ, ਤਦੇ ਫਿਰ ਕਰੂ ਉਹ ਸਾਊ ਵਿਹਾਰ ਬੇਲੀ। ਤੰਗ ਉਹਨੂੰ ਜੇ ਰਾਤ ਦਿਨ ਕਰੀ ਜਾਈਏ, ਕਦੀ ਫਿਰ ਕਰੂ ਉਹ ਮੋੜਵਾਂ ਵਾਰ ਬੇਲੀ। ਖ਼ੁਦ ਤਾਂ ਕਰੋ ਨਹੀਂ ਕਰੋ ਬੇਸ਼ੱਕ ਕੁਝ ਵੀ, ਚੁੱਕਣਾ ਦੇਣ ਲਈ ਬੜੇ ਹਨ...

  • featured-img_930563

    ਪੰਜਾਬ ਸਰਕਾਰ ਦੀ ‘ਲੈਂਡ ਪੂਲਿੰਗ ਪਾਲਿਸੀ 2025’ ਬਾਰੇ ਸਰਕਾਰੀ ਬਿਆਨਾਂ ਤੇ ਸਰਕਾਰੀ ਦਸਤਾਵੇਜ਼ਾਂ ਵਿੱਚ ਇਕ ਵੱਡਾ ਪਾੜਾ ਹੈ। ਸਰਕਾਰ ਵੱਲੋਂ ਵਾਰ ਵਾਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਨੀਤੀ ਤਹਿਤ ਕਿਸੇ ਦੀ ਵੀ ਜ਼ਮੀਨ ‘ਧੱਕੇ’ ਨਾਲ ਜਾਂ ‘ਮਰਜ਼ੀ’ ਤੋਂ...

  • featured-img_930548

    ਅਣਵੰਡਿਆ ਪੰਜਾਬ ਭੂਗੋਲਿਕ, ਸੱਭਿਆਚਾਰਕ, ਇਤਿਹਾਸਕ ਤੇ ਭਾਸ਼ਾਈ ਪੱਖੋਂ ਇੱਕ ਇਕਾਈ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਲੰਮੇ ਇਤਿਹਾਸ ਤੇ ਜੰਗਾਂ-ਯੁੱਧਾਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਵਿਸ਼ਾਲ ਰੂਪ ਦਿੱਤਾ ਜੋ ਅੰਗਰੇਜ਼ੀ ਰਾਜ ਸਮੇਂ ਤੱਕ ਇੰਜ ਹੀ ਰਿਹਾ। ਅੰਗਰੇਜ਼ਾਂ ਨੇ...

  • featured-img_930371

    ਇਰਾਨੀ ਰੁੱਖੇਪਣ ਦਾ ਸਭ ਤੋਂ ਕੁਸੈਲਾ ਤਜਰਬਾ ਮੈਨੂੰ ਤਹਿਰਾਨ ਦੇ ਤਜਰਿਸ਼ ਚੌਕ ਵਿੱਚ ਹੋਇਆ। ਮਸ਼ਹਾਦ ਵੱਲ ਰਵਾਨਗੀ ਤੋਂ ਇੱਕ ਦਿਨ ਪਹਿਲਾਂ ਇਸ ਚੌਕ ’ਤੇ ਖ਼ਵਾਤੀਨ (ਔਰਤਾਂ) ਦੇ ਇੱਕ ਜ਼ਬਰਦਸਤ ਮੁਜ਼ਾਹਰੇ ਦੀਆਂ ਮੈਂ ਆਪਣੇ ਸੈੱਲ ਫੋਨ ਰਾਹੀਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ’ਤੇ ਇੱਕ ਪੁਲੀਸ ਵਾਲੇ ਨੇ ਮੇਰਾ ਫੋਨ ਖੋਹ ਲਿਆ। ਇੱਕ ਦੁਕਾਨਦਾਰ ਦੇ ਦਖ਼ਲ ਕਾਰਨ ਪੁਲੀਸ ਵਾਲੇ ਨੇ ਫ਼ੋਨ ਤਾਂ ਮੋਡ਼ ਦਿੱਤਾ, ਪਰ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਡਿਲੀਟ ਕਰ ਕੇ।

  • featured-img_930359

    ਵਿਸ਼ਵ ਦੇ ਮਹਾਨ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਨਿਬੰਧਕਾਰ ਅਤੇ ਵਿਚਾਰਕ ਓਨੋਰੇ ਦ ਬਾਲਜ਼ਾਕ (1799-1850) ਦੇ ਬਹੁਪੱਖੀ ਤੇ ਬਹੁਰੰਗੀ ਜੀਵਨ ’ਤੇ ਆਧਾਰਿਤ ਅਮਰੀਕੀ ਲੇਖਕ ਚਾਰਲਸ ਗੋਰਹਾਮ ਦਾ ਜੀਵਨੀ ਮੂਲਕ ਨਾਵਲ ‘ਵਾਈਨ ਆਫ ਲਾਈਫ’ ਪਹਿਲੀ ਵਾਰ 1958 ਵਿੱਚ ਡਾਇਲ ਪ੍ਰੈੱਸ, ਨਿਊਯਾਰਕ ਤੋਂ ਪ੍ਰਕਾਸ਼ਿਤ...

  • featured-img_930345

    ਕਬਰਿਸਤਾਨ ਦੀ ਫੇਰੀ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਉਮਰ ਅਬਦੁੱਲ੍ਹਾ ਨੇ ਟਵੀਟ ਕੀਤਾ: ‘13 ਜੁਲਾਈ ਦਾ ਕਤਲੇਆਮ ਸਾਡਾ ਜੱਲ੍ਹਿਆਂਵਾਲਾ ਬਾਗ਼ ਹੈ। ਜਿਨ੍ਹਾਂ ਲੋਕਾਂ ਨੇ ਆਪਣੀ ਜਾਨ ਦਿੱਤੀ, ਉਨ੍ਹਾਂ ਅੰਗਰੇਜ਼ ਸ਼ਾਸਨ ਖ਼ਿਲਾਫ਼ ਅਜਿਹਾ ਕੀਤਾ। ਕਸ਼ਮੀਰ ਨੂੰ ਬਰਤਾਨਵੀ ਸਰਬਉੱਚਤਾ ਦੇ ਅਧੀਨ ਚਲਾਇਆ ਜਾ ਰਿਹਾ ਸੀ। ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਹ ਸੱਚੇ ਨਾਇਕ, ਜਿਨ੍ਹਾਂ ਨੇ ਅੰਗਰੇਜ਼ੀ ਸ਼ਾਸਨ ਦੇ ਸਾਰੇ ਰੂਪਾਂ ਵਿਰੁੱਧ ਲੜਾਈ ਲੜੀ, ਅੱਜ ਸਿਰਫ਼ ਇਸ ਲਈ ਖਲਨਾਇਕ ਵਜੋਂ ਪੇਸ਼ ਕੀਤੇ ਜਾ ਰਹੇ ਹਨ ਕਿਉਂਕਿ ਉਹ ਮੁਸਲਮਾਨ ਸਨ।’

  • featured-img_930332

    ਭਾਰਤ ਦਾ ਦੱਖਣੀ ਹਿੱਸਾ ਤਿਕੋਣੇ ਆਕਾਰ ਦਾ ਤਿੰਨ ਪਾਸਿਆਂ ਤੋਂ ਸਮੁੰਦਰ, ਸਾਗਰਾਂ ਨਾਲ ਘਿਰਿਆ ਹੋਇਆ, ਪ੍ਰਾਚੀਨ ਕਲਾ, ਇਮਾਰਤਾਂ, ਭਾਸ਼ਾ ਤੇ ਸੱਭਿਆਚਾਰ ਦੀ ਵੰਨ-ਸੁਵੰਨਤਾ ਅਤੇ ਆਪਣੀ ਪਠਾਰੀ ਭੂਗੋਲਿਕ ਸਥਿਤੀ ਕਰਕੇ ਜਾਣਿਆ ਜਾਂਦਾ ਹੈ। ਇਸ ਵਿਲੱਖਣ ਧਰਤੀ ਦੇ ਰੂਬਰੂ ਹੋਣ ਲਈ ਅਸੀਂ...

  • featured-img_930315

    ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਗ਼ਦਰ ਪਾਰਟੀ ਦਾ ਵਿਸ਼ੇਸ਼ ਯੋਗਦਾਨ ਹੈ। ਗਦਰੀ ਬਾਬਿਆਂ ਵਿੱਚ ਭਾਈ ਭਗਵਾਨ ਸਿੰਘ, ਬਾਬਾ ਗੁਰਦਿੱਤ ਸਿੰਘ, ਭਾਈ ਜੀਵਨ ਸਿੰਘ, ਭਾਈ ਹਾਫ਼ਿਜ਼ ਅਬਦੁੱਲਾ, ਭਾਈ ਬਖਸ਼ੀਸ਼ ਸਿੰਘ ਖਾਨਪੁਰ, ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ, ਚੰਦਾ ਸਿੰਘ ਵੜੈਚ...

  • featured-img_930299

    ਉਹਨੂੰ ਲੱਗਾ ਕਿ ਸਭ ਝੂਠ ਆ ਤੇ ਹੁਣੇ ਨੈੱਟ ਚਲ ਪੈਣਾ ਆ... ਫੇਰ ਸਕਰੀਨ ਵੇਖੀ ਲੋਡਿੰਗ ਆ ਰਹੀ ਸੀ। ਉਹ ਖਿਝਿਆ। ਸਿਰ ਉੱਤੋਂ ਦੀ ਪੰਛੀਆਂ ਦੀ ਡਾਰ ਲੰਘੀ ਤੇ ਜਾਪਿਆ ਜਿਵੇਂ ਚਿੜਾ ਰਹੀ ਹੋਵੇ। ਇਕਦਮ ਘੁੰਮਣਘੇਰੀ ਆਈ ਤੇ ਉਹਦਾ ਸਿਰ ਚਕਰਾਉਣ ਲੱਗਾ। ਸਿਮਰ ਨੂੰ ਫੇਰ ਲੱਗਾ ਕਿ ਵੱਤ ਆ ਜਾਣਗੇ। ਉਹ ਥੱਲੇ ਉਤਰਨ ਲੱਗਾ ਤੇ ਪੈਰ ਗੱਡੇ ਤੋਂ ਵੀ ਭਾਰੇ ਲੱਗੇ। ਜਾਪਦਾ ਸੀ ਗਿੱਟਿਆਂ ਨਾਲ ਜਿਵੇਂ ਵੱਟੇ ਬੰਨ੍ਹ ਦਿੱਤੇ ਹੋਣ। ਉਹ ਮਸੀਂ ਥੱਲੇ ਉਤਰਿਆ... ਆ ਕੇ ਬੈੱਡ ’ਤੇ ਪਿਆ... ਕੁਝ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਖਿਝ ਹੀ ਚੜ੍ਹ ਰਹੀ ਸੀ। ਉਹਨੂੰ ਆਪਣੀ ਹਾਲਤ ਰੁਲਦੂ ਕੇ ਗੋਲੇ ਵਰਗੀ ਲੱਗੀ ਜੋ ਨਸ਼ੇ ਬਿਨਾਂ ਸੜਕ ’ਤੇ ਗਿੱਟੇ ਰਗੜ ਰਿਹਾ ਸੀ ਤੇ ਉੱਥੇ ਆਪਣੀ ਮਾਂ ਨੂੰ ਉੱਚੀ ਉੱਚੀ ਗਾਲ੍ਹਾਂ ਦੇ ਰਿਹਾ ਸੀ... ਮਾਂ ਚੁੰਨੀ ਹੱਥਾਂ ’ਚ ਫੜੀ ਕਦੇ ਗੋਲੇ ਦੇ ਪੈਰਾਂ ’ਚ ਰੱਖਦੀ ਤੇ ਕਦੇ ਲੋਕਾਂ ਦੇ।

  • featured-img_927629

    ਤੀਜ ਦੀ ਪੀਂਘ ਡਾ. ਸੱਤਿਆਵਾਨ ਸੌਰਭ* ਸਾਉਣ ਦਾ ਮੀਂਹ, ਖੇਤਾਂ ਦੀ ਹਰਿਆਲੀ, ਪਿੱਪਲ ਦੇ ਰੁੱਖ ’ਤੇ ਝੂਲੇ ਅਤੇ ਔਰਤਾਂ ਦੇ ਗੀਤਾਂ ਦੀ ਗੂੰਜ। ਇਹ ਸਭ ਮਿਲ ਕੇ ਤੀਜ ਨੂੰ ਸਿਰਫ਼ ਇੱਕ ਤਿਉਹਾਰ ਨਹੀਂ ਸਗੋਂ ਇੱਕ ਭਾਵਨਾਤਮਕ ਅਨੁਭਵ ਬਣਾਉਂਦੇ ਹਨ। ਹਰ...

  • featured-img_927625

    ਮੀਂਹ ਦਾ ਨਜ਼ਾਰਾ ਰਣਜੀਤ ਆਜ਼ਾਦ ਕਾਂਝਲਾ ਮੀਂਹ ਵਰ੍ਹਾ ਦੇ! ਝੜੀਆਂ ਲਾ ਦੇ! ਦਾਤਾ! ਰਮਣੀਕ ਮੌਸਮ ਬਣਾ ਦੇ! ਕੜਾਹੀ ਵਿੱਚ ਤੇਲ ਪਾ ਤਪਾਵਾਂਗੇ! ਗੁਲਗਲੇ-ਪਕੌੜੇ ਤਲ ਕੇ ਖਾਵਾਂਗੇ...। ਮੀਂਹ ਪਏ ਤੇ ਸਭਨਾਂ ਘਰ ਖ਼ੁਸ਼ੀ! ਮੁੰਡੇ ਜੰਮੇ ਦੀ, ਇੱਕ ਘਰ ਖ਼ੁਸ਼ੀ! ਨੱਚ-ਟੱਪ ਕੇ...

  • featured-img_924591

    ਪਿਛਲੇ ਦਿਨੀਂ ਲੰਮੀ ਦੂਰੀ ਦੇ ਸਭ ਤੋਂ ਬਜ਼ੁਰਗ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ’ਚ ਹੋਈ ਅਚਾਨਕ ਮੌਤ ਦੀ ਖ਼ਬਰ ਮੀਡੀਆ ਵਿੱਚ ਲਗਾਤਾਰ ਚਰਚਾ ’ਚ ਰਹੀ। ਬਾਬਾ ਫੌਜਾ ਸਿੰਘ ਆਪਣੇ ਸਿਰੜ, ਮਿਹਨਤ ਅਤੇ ਬੁਲੰਦ ਹੌਸਲੇ ਨਾਲ ਇੱਕ ਸਦੀ ਤੋਂ ਵੱਧ...

  • featured-img_924371

    ਚੌਦਾਂ ਸਤੰਬਰ 1923 ਨੂੰ ਸ਼ੁਰੂ ਹੋਏ ਜੈਤੋ ਦੇ ਮੋਰਚੇ ਦਾ ਅੰਤ 21 ਜੁਲਾਈ 1924 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧਾਂ ਵੱਲੋਂ ਜੈਤੋ ਦੇ ਗੁਰਦੁਆਰਾ ਗੰਗਸਰ ਸਾਹਿਬ ਵਿੱਚ ਅਖੰਡ ਪਾਠ ਸ਼ੁਰੂ ਹੋਣ ਨਾਲ ਹੋਇਆ। ਮੋਰਚੇ ਦੇ...

  • featured-img_924348

    ਪੁਸਤਕ ‘ਹੱਕ ਸੱਚ ਦਾ ਸੰਗਰਾਮ’ (ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ) ਲੋਕ ਸੰਗਰਾਮੀ ਲਾਲ ਸਿੰਘ ਢਿੱਲੋਂ ਦੀ ਸਵੈ-ਜੀਵਨੀ ਹੈ। ਇਸ ਸਵੈ-ਜੀਵਨੀ ਨੂੰ ਉਨ੍ਹਾਂ ਦੀ ਧੀ ਡਾ. ਕਮਲਜੀਤ ਕੌਰ ਢਿੱਲੋਂ ਨੇ ਸੰਪਾਦਿਤ ਕੀਤਾ ਹੈ, ਜੋ ਖ਼ੁਦ ਪ੍ਰਤੀਬੱਧ ਪ੍ਰਗਤੀਸ਼ੀਲ ਲੇਖਿਕਾ ਅਤੇ ਨਾਮਵਰ ਰੰਗਕਰਮੀ ਹੈ। ਸੰਪਾਦਿਕਾ...

  • featured-img_924306

    ਦਿੱਲੀ ਤੋਂ ਛਪਦੇ ‘ਹਿੰਦੁਸਤਾਨ ਟਾਈਮਜ਼’ ਅਖ਼ਬਾਰ ਨੇ 8 ਅਪਰੈਲ 1929 ਦੀ ਸ਼ਾਮ ਨੂੰ ਇੱਕ ਵਿਸ਼ੇਸ਼ ਅੰਕ ਕੱਢਿਆ ਅਤੇ ਕਲਕੱਤਾ ਤੋਂ ਛਪਦੇ ‘ਸਟੇਟਸਮੈਨ’ ਦੇ ਦਿੱਲੀ ਦੇ ਪੱਤਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਿ ਇਸ ਖ਼ਬਰ ਨੂੰ ਬਰਤਾਨਵੀ ਬਸਤੀਵਾਦੀ ਸ਼ਾਸਨ ਵੱਲੋਂ ਸੈਂਸਰ...

  • featured-img_924299

    ਸਦੀਆਂ ਤੱਕ ਪੰਛੀਆਂ ਦੀ ਕੂਕ ਨੇ ਕਵੀਆਂ ਨੂੰ ਪ੍ਰੇਰਿਤ ਕੀਤਾ, ਕਿਸਾਨਾਂ ਨੂੰ ਜਗਾਇਆ ਅਤੇ ਮੌਸਮਾਂ ਦੇ ਬਦਲਾਅ ਨੂੰ ਦਰਸਾਇਆ। ਪਰ ਅੱਜ, ਦੁਨੀਆ ਦੇ ਕਈ ਖੇਤਰਾਂ ਵਿੱਚ ਇਹ ਪਹਿਲਾਂ ਵਾਲੀ ਜਾਣ-ਪਛਾਣ ਵਾਲੀਆਂ ਧੁਨੀਆਂ ਹੌਲੀ-ਹੌਲੀ ਖ਼ਾਮੋਸ਼ ਹੋ ਰਹੀਆਂ ਹਨ। ਸਿਰਫ਼ ਪਿੱਠਵਰਤੀ ਸੰਗੀਤ...

  • featured-img_924258

    ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਨਿੱਕੇ ਹੁੰਦਿਆਂ ਤੋਂ ਅਸੀਂ ਚੰਨ ਨੂੰ ਵਿੰਹਦੇ ਆ ਰਹੇ ਹਾਂ। ਬਾਤ ਸੁਣਾਉਂਦੀ ਦਾਦੀ ਚੰਨ ਵੱਲ ਉਂਗਲ ਕਰਕੇ ਕਹਿੰਦੀ, ‘‘ਔਹ ਦੇਖ ਚੰਨ ਦੀ ਮਾਂ ਚਰਖਾ ਕੱਤਦੀ।” ਛੋਟਾ ਹੁੰਦਾ ਮੈਂ ਵੀ ਸੋਚਦਾ ਸਾਂ ਕਿ ਚੰਨ ਦਾ ਵੀ ਸਾਡੇ...

  • featured-img_924217

    ਕਥਾ ਪ੍ਰਵਾਹ ਆਥਣ ਦਾ ਵੇਲਾ ਸੀ। ਰਾਤ ਦਾ ਖਾਣਾ ਬਣਾਉਣ ਦਾ ਸਮਾਂ ਅਜੇ ਨਹੀਂ ਸੀ ਹੋਇਆ। ਅਮਨ ਆਪਣੇ ਕਮਰੇ ’ਚ ਬੈਠੀ ਇੱਕ ਰਸਾਲੇ ਦੇ ਵਰਕੇ ਫਰੋਲ ਰਹੀ ਸੀ। ਉਸ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਇਸ ਲਈ ਉਸ ਨੇ ਕਈ...

  • featured-img_924209

    ਬਾਬਾ ਫੌਜਾ ਸਿੰਘ ਕੁਦਰਤ ਦਾ ਕ੍ਰਿਸ਼ਮਾ ਸੀ। ਉਹ ਮਾਤਾ ਗਿਆਨ ਕੌਰ ਦੀ ਕੁੱਖੋਂ ਤੇ ਰਹਿਮੋ ਦਾਈ ਦੇ ਹੱਥੋਂ ਜੰਮਿਆ ਤਾਂ ਉਹਦੇ ਬਚਣ ਦੀ ਆਸ ਨਹੀਂ ਸੀ। ਪਰ ਉਹ 114 ਸਾਲ 3 ਮਹੀਨੇ 14 ਦਿਨ ਜੀਵਿਆ। ਨਾ ਸਿਰਫ਼ ਜੀਵਿਆ ਬਲਕਿ ਗੁਰਾਂ...

  • featured-img_921931

    ਬੰਦੇ ਦੀ ਕੀਮਤ ਮਨਦੀਪ ਕੁੰਦੀ ਤਖਤੂਪੁਰਾ ਮੈਂ ਅਕਸਰ ਹੀ ਖੇਤ ਨੂੰ ਜਾਂਦਾ ਉਸ ਪਾਮੇਰੀਅਨ ਨਸਲ ਦੇ ਕੁੱਤੇ ਨੂੰ ਉਸ ਦੀ ਮਾਲਕਣ ਨਾਲ ਸੂਏ ਦੀ ਪਟੜੀ ’ਤੇ ਅਠਖ਼ੇਲੀਆਂ ਕਰਦਾ ਰੋਜ਼ ਹੀ ਤੱਕਦਾ ਰਹਿੰਦਾ। ਦਰਅਸਲ, ਰੋਜ਼ਾਨਾ ਡਿਊਟੀ ਤੋਂ ਆ ਕੇ ਮੇਰਾ ਸ਼ਾਮ...

  • featured-img_921923

    ਸੁਲਗ਼ਦੇ ਅਹਿਸਾਸ ਪ੍ਰਸ਼ੋਤਮ ਪੱਤੋ ਫ਼ਿਰਕੂ ’ਨ੍ਹੇਰੀਆਂ ਵਿੱਚ ਆਪਣਾ ਖ਼ਿਆਲ ਰੱਖੀਂ। ਯੋਧਿਆਂ ਦੀ ਯਾਦਾਂ ਦੇ ਜੁਗਨੂੰ ਨਾਲ-ਨਾਲ ਰੱਖੀਂ। ਕੀ ਪਤਾ ਕਦ ਚੰਦ ਬੱਦਲੀ ਦੇ ਓਹਲੇ ਹੋ ਜਾਵੇ, ਆਪਣੀ ਦਹਿਲੀਜ਼ ਉੱਤੇ ਦੀਵਾ ਤੂੰ ਬਾਲ ਰੱਖੀਂ। ਤੰਗੀਆਂ ਨੇ ਬਹੁਤ ਅੱਜ ਤੇਰੇ ਚਾਰ ਚੁਫ਼ੇਰੇ,...

Advertisement