ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

 

ਮੁੱਖ ਖ਼ਬਰਾਂ

ਗੌਤਮ ਗੰਭੀਰ ‘ਲਾਪਤਾ’ ਦੇ ਪੋਸਟਰ ਲੱਗੇ ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਦੇ ਲਾਪਤਾ ਹੋਣ ਸਬੰਧੀ ਪੋਸਟਰ ਦਿੱਲੀ ਵਿੱਚ ਸਾਹਮਣੇ ਆਏ ਹਨ। ਇਹ ਪੋਸਟਰ ਕਿਸ ਨੇ ਲਾਏ ਹਨ, ਇਸ ਬਾਰੇ ਹਾਲੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਗੰਭੀਰ ਦੀ ਦਿੱਲੀ ਦੇ ਪ੍ਰਦੂਸ਼ਣ ਬਾਰੇ ਬੈਠਕ ’ਚ ਗੈਰਹਾਜ਼ਰੀ ਮਗਰੋਂ ਪੈਦਾ ਹੋਏ ਵਿਵਾਦ ਦੌਰਾਨ ਗੰਭੀਰ ਦੇ ਲਾਪਤਾ ਹੋਣ ਦੇ ਪੋਸਟਰ ਹੁਣ ਦਿੱਲੀ ’ਚ ਸਾਹਮਣੇ ਆਏ ਹਨ।
ਕਰਜ਼ਾ ਮੁਆਫ਼ੀ ਦੀ ਝਾਕ ’ਚ ਨਰਮਾ ਪੱਟੀ ਦੇ ਹਜ਼ਾਰਾਂ ਕਿਸਾਨ ਡਿਫਾਲਟਰ ਹੋਏ ਨਰਮਾ ਖ਼ਿੱਤੇ ’ਚ ਕਰਜ਼ਾ ਮੁਆਫ਼ੀ ਦੀ ਝਾਕ ਨੇ ਕਿਸਾਨਾਂ ਦੇ ਬੋਝ ਵਧਾ ਦਿੱਤੇ ਹਨ। ਕੇਂਦਰੀ ਸਹਿਕਾਰੀ ਬੈਂਕਾਂ ਨੇ ਡਿਫਾਲਟਰ ਕਿਸਾਨਾਂ ਖ਼ਿਲਾਫ਼ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਜ਼ਿਲ੍ਹੇ ਵਿਚ ਕਰੀਬ 1500 ਕਰਜ਼ਈ ਕਿਸਾਨਾਂ ਦੀ ਜ਼ਮੀਨ ਕੁਰਕੀ ਲਈ ਸਾਲਸੀ ਕੇਸਾਂ ਦੀ ਤਿਆਰੀ ਵਿੱਢ ਦਿੱਤੀ ਹੈ। ਬੈਂਕਾਂ ਦਾ ਕਰਜ਼ਾ ਡੁੱਬਣ ਦਾ ਡਰ ਹੈ।
ਬੈਂਕ ਨੇ ਚਾਰ ਹਜ਼ਾਰ ਤੋਂ ਵੱਧ ਕਿਸਾਨਾਂ ਦੇ ਵਾਰੰਟ ਕਢਵਾਏ ਸਹਿਕਾਰੀ ਬੈਂਕ ਨੇ ਕਿਸਾਨਾਂ ’ਤੇ ਉਗਰਾਹੀ ਲਈ ਦਬਾਅ ਬਣਾਉਣ ਲਈ 4298 ਕਿਸਾਨਾਂ ਦੇ ਵਾਰੰਟ ਕਢਵਾਏ ਹਨ ਤੇ 48 ਵਿਰੁੱਧ ਕਾਰਵਾਈ ਕਰਵਾਈ ਹੈ। ਸਰਕਾਰ ਵੱਲੋਂ ਫਸਲੀ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਕਾਰਨ ਮੁਆਫ਼ੀ ਨੂੰ ਉਡੀਕਦੇ ਕਿਸਾਨ ਡਿਫਾਲਟਰ ਹੋ ਗਏ ਹਨ। ਬੈਂਕ ਦਾ 58 ਫੀਸਦ ਕਰਜ਼ਾ ਵਾਪਸ ਨਹੀਂ ਹੋਇਆ ਹੈ, ਹੁਣ ਡਿਫਾਲਟਰਾਂ ਨੂੰ ਨੋਟਿਸ ਕੱਢ ਕੇ ਵਾਰੰਟ ਜਾਰੀ ਕਰਨ ਦਾ ਤਰੀਕਾ ਅਪਣਾਇਆ ਜਾਣ ਲੱਗਾ ਹੈ।
ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਘਰ ਅਜੇ ਵੀ ਆ ਰਹੇ ਨੇ ਬੈਂਕਾਂ ਦੇ ਨੋਟਿਸ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਅਦਾ ਕੀਤੇ ਜਾਣ ਦੇ ਬਾਵਜੂਦ ਅੱਜ ਵੀ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਬੈਂਕਾਂ ਵੱਲੋਂ ਨੋਟਿਸ ਜਾਰੀ ਕਰਕੇ ਕਰਜ਼ਾ ਭਰਨ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ।
ਕਰਜ਼ਾ ਅਦਾਇਗੀ ਲਈ ਆਏ ਨੋਟਿਸਾਂ ਨੇ ਕਿਸਾਨਾਂ ਦੇ ਸਾਹ ਸੂਤੇ ਜ਼ਿਲ੍ਹੇ ਦੇ ਪਿੰਡ ਖਹਿਰਾ (ਡਾਲੇਕੇ) ਦੀ 55 ਕੁ ਸਾਲਾ ਵਿਧਵਾ ਕਸ਼ਮੀਰ ਕੌਰ ਦੇ ਘਰ ਕੁਝ ਦਿਨ ਪਹਿਲਾਂ ਕਰਜ਼ੇ ਦੀ ਅਦਾਇਗੀ ਨਾ ਕਰਨ ’ਤੇ ਆਏ ਨੋਟਿਸ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸਾਹ ਸੂਤ ਕੇ ਰੱਖ ਦਿੱਤੇ। ਪਰਿਵਾਰ ਅਜੇ ਉਹ ਦਿਨ ਨਹੀਂ ਸੀ ਭੁਲਾ ਸਕਿਆ ਜਦੋਂ ਕਰੀਬ ਦੋ ਸਾਲ ਪਹਿਲਾਂ ਕਸ਼ਮੀਰ ਕੌਰ ਦੇ ਪਤੀ ਸਰਮੈਲ ਸਿੰਘ ਦੇ ਨਾਂ ਕਰਜ਼ੇ ਦਾ ਨੋਟਿਸ ਆਇਆ ਸੀ ਜਿਸ ਦਾ ਉਸ ਦੇ ਦਿਲ ਨੂੰ ਅਜਿਹਾ ਸਦਮਾ ਲੱਗਾ ਕਿ ਉਹ ਦੁਨੀਆਂ ਤੋਂ ਹੀ ਰੁਖ਼ਸਤ ਹੋ ਗਿਆ।
ਕਰਜ਼ਈ ਕਿਸਾਨਾਂ ਦੇ ਵਾਰੰਟਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਮੈਦਾਨ ’ਚ ਨਿੱਤਰੀਆਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਦਾਅਵਿਆਂ ਦੇ ਚੱਲਦਿਆਂ ਕਰਜ਼ਾ ਵਸੂਲੀ ਲਈ ਕਿਸਾਨਾਂ ਦੇ ਗ੍ਰਿਫ਼ਤਾਰੀ ਵਾਰੰਟ ਕੱਢਣ ਅਤੇ ਸਖ਼ਤੀ ਕਰਨ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੀ ਮੈਦਾਨ ਵਿੱਚ ਨਿੱਤਰ ਆਈਆਂ ਹਨ।
ਕਿਸਾਨ ਖ਼ੁਦਕੁਸ਼ੀਆਂ: ਪੀੜਤ ਪਰਿਵਾਰਾਂ ਨੂੰ ਨਾ ਮੁਆਵਜ਼ਾ ਮਿਲਿਆ ਤੇ ਨਾ ਕਰਜ਼ਾ ਮੁਆਫ਼ੀ ਖੇਤਾਂ ਦੇ ਰਾਜਿਆਂ ਵਿਹੜੇ ਉਦਾਸੀ ਹੈ, ਘਰਾਂ ਦੀਆਂ ਖ਼ੁਸ਼ੀਆਂ ਖ਼ੁਦਕੁਸ਼ੀਆਂ ਨੇ ਖੋਹ ਲਈਆਂ ਅਤੇ ਖੇਤਾਂ ਦੀ ਬਹਾਰ ਕਰਜ਼ਾ ਨਿਗਲ ਗਿਆ। ਪੀੜਤ ਪਰਿਵਾਰਾਂ ਦਾ ਕੋਈ ਦਰਦ ਵੰਡਾਉਣ ਵਾਲਾ ਨਜ਼ਰ ਨਹੀਂ ਆ ਰਿਹਾ, ਦਰਦ ਵੰਡਾਉਣ ਦੇ ਦਿਲਾਸੇ ਦੇਣ ਵਾਲੇ ਪੰਜਾਬ ਦੇ ‘ਰਾਜੇ’ ਖਾਮੋਸ਼ ਹਨ।
Available on Android app iOS app
Powered by : Mediology Software Pvt Ltd.