ਮਨ ਤਰੰਗ
ਵਗਦੀ ਪੌਣ ਦੇ ਨਾਲ ਕੁਝ ਵਗਣ ਵਾਲੇ, ਹੋਏ ਨੇ ਭਾਰੂ ਸਮਾਜ ਵਿੱਚ ਤੱਤ ਮੀਆਂ। ਚੰਗਾ ਕੰਮ ਨਹੀਂ ਆਪ ਕੁਝ ਕਦੇ ਕੀਤਾ, ਵੰਡਦੇ ਦੂਜਿਆਂ ਨੂੰ ਫਿਰਦੇ ਮੱਤ ਮੀਆਂ। ਅਕਲਾਂ ਵੰਡਣ ਦੀ ਖੇਡ ਵੀ ਜਦੋਂ ਖੇਡਣ, ਲਾਹੁੰਦੇ ਲੱਗਣਗੇ ਲੋਕਾਂ ਦੀ ਪੱਤ ਮੀਆਂ।...
Advertisement
ਵਗਦੀ ਪੌਣ ਦੇ ਨਾਲ ਕੁਝ ਵਗਣ ਵਾਲੇ,
ਹੋਏ ਨੇ ਭਾਰੂ ਸਮਾਜ ਵਿੱਚ ਤੱਤ ਮੀਆਂ।
Advertisement
ਚੰਗਾ ਕੰਮ ਨਹੀਂ ਆਪ ਕੁਝ ਕਦੇ ਕੀਤਾ,
Advertisement
ਵੰਡਦੇ ਦੂਜਿਆਂ ਨੂੰ ਫਿਰਦੇ ਮੱਤ ਮੀਆਂ।
ਅਕਲਾਂ ਵੰਡਣ ਦੀ ਖੇਡ ਵੀ ਜਦੋਂ ਖੇਡਣ,
ਲਾਹੁੰਦੇ ਲੱਗਣਗੇ ਲੋਕਾਂ ਦੀ ਪੱਤ ਮੀਆਂ।
ਭਲਾ ਨਾ ਬੋਲਣਾ ਲੋਕ ਜਦ ਸਮਝ ਲੈਂਦੇ,
ਮੂੰਹੋਂ ਬੱਸ ਕਹੀ ਜਾਂਦੇ ਸੱਤ-ਸੱਤ ਮੀਆਂ।
ਵਹਿਣ ਦਹਿਸ਼ਤ ਦੇ ਵਾਂਗ ਹੀ ਵਗੀ ਜਾਂਦੇ,
ਇਸੇ ਤਰ੍ਹਾਂ ਹੀ ਬੋਲਣ ਦਾ ਵਹਿਣ ਮੀਆਂ।
ਫਿਰਦੇ ਆਪ ਇਹ ਭਟਕਦੀ ਰੂਹ ਵਾਂਗਰ,
ਦੇਂਦੇ ਲੋਕਾਂ ਨੂੰ ਸੁਖੀ ਨਹੀਂ ਰਹਿਣ ਮੀਆਂ।
- ਹਰਫ਼ਦਾਰ
Advertisement
×

