ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਸ਼ਾਮਲ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ (21) ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਪੁੱਤਰ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਦਾ। ਇਸ ਦੇ ਨਾਲ...
Advertisement
ਮੁੱਖ ਲੇਖ
ਇੱਥੋਂ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਇਸ ਸਾਲ ਦੇ ਸ਼ੁਰੂ ਵਿੱਚ ਕਥਿਤ ਤੌਰ 'ਤੇ ਦਿੱਤੇ ਗਏ "ਭਾਰਤੀ ਸਟੇਟ ਨਾਲ ਲੜਾਈ" ਵਾਲੇ ਬਿਆਨਾਂ ਨੂੰ ਲੈ ਕੇ ਦਰਜ ਕੀਤੇ ਗਏ ਕੇਸ ਵਿੱਚ ਆਪਣਾ ਫ਼ੈਸਲਾ ਰਾਖਵਾਂ...
ਕੌਂਸਲਰ ਨੇ ਐੱਸਐੱਚਓ ’ਤੇ ਲਾਏ ਸੀ ਬਦਸਲੂਕੀ ਤੇ ਧਮਕੀਆਂ ਦੇਣ ਦੇ ਦੋਸ਼
ਪਾਕਿਸਤਾਨ ਦੇ 1973 ਦੇ ਸੰਵਿਧਾਨ ਵਿਚ ਤਜਵੀਜ਼ਸ਼ੁਦਾ 27ਵੀਂ ਸੋਧ ਦੇ ਮੁੱਖ ਪਹਿਲੂਆਂ ਨੂੰ ਬਿਲਾਵਲ ਭੁੱਟੋ ਜ਼ਰਦਾਰੀ ਵੱਲੋਂ ‘ਐਕਸ’ ’ਤੇ ਲੀਕ ਕਰਨ ਦੇ ਅਮਲ (3 ਨਵੰਬਰ) ਨੂੰ ਇੱਕ ਰਣਨੀਤਕ ‘ਮਾਸਟਰ-ਸਟ੍ਰੋਕ’ ਮੰਨਿਆ ਜਾ ਰਿਹਾ ਹੈ। ਇਸ ਨੇ ਸੰਭਾਵੀ ਤਬਦੀਲੀਆਂ ਬਾਰੇ ਕਾਫ਼ੀ ਵੱਡਾ...
ਪਹਿਲੀ ਨਵੰਬਰ 1966 ਵਿੱਚ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਤਾਂ ਉਸ ਵੇਲੇ ਦੇਸ਼ ਅਨਾਜ ਦੀ ਘਾਟ ਦੇ ਸੰਕਟ ਨਾਲ ਜੂਝ ਰਿਹਾ ਸੀ। ਪੰਜਾਬ ਨੇ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਦੇਸ਼ ਨੂੰ ਇਸ ਖੇਤਰ ਵਿੱਚ...
Advertisement
ਪੰਜਾਬੀ ਭਾਸ਼ਾ ਆਪਣੇ ਅਮੀਰ ਪਿਛੋਕੜ ਤੇ ਗੌਰਵਮਈ ਵਿਰਾਸਤ ਨਾਲ ਜੁੜੀ ਹੋਈ ਹੈ ਅਤੇ ਮਾਨਵੀ ਆਵਾਜ਼ਾਂ ਤੇ ਧੁਨੀਆਂ ਦਾ ਸ਼ਾਨਦਾਰ ਢੰਗ ਨਾਲ ਪ੍ਰਗਟਾਵਾ ਕਰਨ ਦੇ ਸਮਰੱਥ ਹੈ। ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਲਗਪਗ 7100 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਇਨ੍ਹਾਂ...
ਚੰਗੇ ਭਵਿੱਖ ਦੀ ਭਾਲ ’ਚ ਦੂਰ-ਦੁਰਾਡੇ ਦੇ ਦੇਸ਼ਾਂ ਵੱਲ ਪਰਵਾਸ ਕਰਨ ਵਾਲੇ ਲੋਕਾਂ ਦਾ ਪਹਿਲਾ ਜ਼ਿਕਰ ਉੱਨ੍ਹੀਵੀਂ ਸਦੀ ਦੇ ਅਖ਼ੀਰਲੇ ਸਾਲਾਂ ਦੇ ਪੰਜਾਬ ਦੇ ਜ਼ਿਲ੍ਹਾ ਪੱਧਰੀ ਗਜ਼ਟਾਂ ਵਿੱਚ ਮਿਲਦਾ ਹੈ। ਇਹ ਉਹ ਲੋਕ ਸਨ ਜੋ ਕਿ ਅਸਲ ਵਿੱਚ ਪਿੰਡਾਂ ਦੇ...
ਜੇ ਓਕਟਾਵੀਓ ਪਾਜ਼ ਅੱਜ ਜਿਊਂਦਾ ਹੁੰਦਾ ਤਾਂ ਉਹ ਸਭ ਤੋਂ ਪਹਿਲਾਂ ਸਵੀਕਾਰ ਕਰਦਾ ਕਿ ਹਮਾਸ ਦੇ ਤਰੀਕੇ ਜੋ ਵੀ ਹੋਣ, ਅਤੀਤ ਦੇ ਫ਼ਲਸਤੀਨੀ ਗੁਰੀਲਿਆਂ ਦੇ ਤੌਰ ਤਰੀਕਿਆਂ ਨਾਲੋਂ ਜ਼ਿਆਦਾ ਘਿਨਾਉਣੇ ਹਨ; ਤੇ ਫਿਰ ਵੀ ਉਸ ਨੇ ਇਸ ਗੱਲ ’ਤੇ ਜ਼ੋਰ ਦੇਣਾ ਸੀ ਕਿ ਇਹ ਇਜ਼ਰਾਇਲੀ ਫ਼ੌਜ ਵੱਲੋਂ ਕੀਤੀਆਂ ਘ੍ਰਿਣਤ ਕਾਰਵਾਈਆਂ ਜਾਂ ਫ਼ਲਸਤੀਨੀਆਂ ਨੂੰ ਉਨ੍ਹਾਂ ਦੇ ਦੇਸ਼ ਬਣਾਉਣ ਦੇ ਹੱਕ ਤੋਂ ਵਾਂਝੇ ਕਰਨ ਦਾ ਕੋਈ ਬਹਾਨਾ ਜਾਂ ਆਧਾਰ ਨਹੀਂ ਬਣਾਏ ਜਾ ਸਕਦੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਹਫ਼ਤੇ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਦਿੱਤਾ ਗਿਆ ਬਿਆਨ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਵਿੱਚ ਕੰਮ ਕਰ ਰਹੇ ਬਿਹਾਰੀ ਪਰਵਾਸੀਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਲਈ ਕਾਂਗਰਸ ਪਾਰਟੀ ਦੀ ਸਖ਼ਤ ਨਿੰਦਾ ਕੀਤੀ ਸੀ, ਨੇ ਧਿਆਨ ਮੁੜ...
ਸਾਲ 2025 ਦੌਰਾਨ ਹੁਣ ਤੱਕ ਵਿੱਤੀ ਬਾਜ਼ਾਰਾਂ ਵਿੱਚ ਅਣਕਿਆਸੇ ਬਦਲਾਅ ਵੇਖਣ ਨੂੰ ਮਿਲੇ ਹਨ। ਰਵਾਇਤੀ ਆਰਥਿਕ ਰੁਝਾਨਾਂ ਦੇ ਉਲਟ ਸੋਨੇ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ ਪਰ ਪੂਰੀ ਦੁਨੀਆ ’ਚ ਵਿੱਤੀ ਅਸਥਿਰਤਾ ਦੇ ਦੌਰ ’ਚ ਸੋਨਾ ਭਰੋਸੇਯੋਗ ਸੰਪਤੀ ਸਾਬਤ...
ਬਿਜਲੀ ਕਾਨੂੰਨ 2003 ਲਾਗੂ ਹੋਣ ਤੋਂ ਬਾਅਦ ਬਿਜਲੀ ਖੇਤਰ ਦੇ ਮੁਹਾਂਦਰੇ ਅਤੇ ਢਾਂਚੇ ਵਿੱਚ ਅਹਿਮ ਤਬਦੀਲੀਆਂ ਹੋਈਆਂ ਹਨ ਪਰ ਬਿਜਲੀ ਖੇਤਰ ਨੂੰ ਦਰਪੇਸ਼ ਸਮੱਸਿਆਵਾਂ ਤਕਰੀਬਨ ਜਿਉਂ ਦੀਆਂ ਤਿਉਂ ਹਨ। ਇਨ੍ਹਾਂ ਸਮੱਸਿਆਵਾਂ ਨਾਲ ਸਿੱਝਣ ਲਈ ਹੁਣ ਬਿਜਲੀ ਸੁਧਾਰ ਬਿੱਲ 2025 ਲਿਆਉਣ...
ਸੀਮਤ ਜੰਗ ਜਿੱਤ ਦੇ ਹਿਸਾਬ ਨੂੰ ਬੁਨਿਆਦੀ ਤੌਰ ’ਤੇ ਬਦਲ ਦਿੰਦੀ ਹੈ। ਸੀਮਤ ਜੰਗਾਂ ਸੰਪੂਰਨ ਜਿੱਤ ਤੋਂ ਘੱਟ ਉਦੇਸ਼ਾਂ ਦੀ ਪ੍ਰਾਪਤੀ- ਖੇਤਰੀ ਤਬਦੀਲੀਆਂ ਜਾਂ ਰਣਨੀਤਕ ਫ਼ਾਇਦਿਆਂ ਲਈ ਲੜੀਆਂ ਜਾਂਦੀਆਂ ਹਨ ਜਿਨ੍ਹਾਂ ’ਚ ਲਡ਼ਾਈ ਵਿੱਚ ਵਾਧੇ ਤੋਂ ਬਚਣ ਲਈ ਸੀਮਤ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਮਰੀਕਾ ਨੇ ਵੀਅਤਨਾਮ ’ਚ ਦੁਖਦਾਈ ਸਬਕ ਸਿੱਖਿਆ, ਜਿੱਥੇ ਹਰ ਵੱਡੀ ਲੜਾਈ ਜਿੱਤਣਾ ਵੀ ਜੰਗ ਦੇ ਅੰਤਿਮ ਨਤੀਜਿਆਂ ਲਈ ‘ਪ੍ਰਸੰਗਿਕ’ ਸਾਬਿਤ ਨਹੀਂ ਹੋਇਆ।
ਲੰਘੇ ਸ਼ੁੱਕਰਵਾਰ ਪਿਯੂਸ਼ ਪਾਂਡੇ ਦਾ ਦੇਹਾਂਤ ਹੋ ਗਿਆ, ਉਸੇ ਹਫ਼ਤੇ ਫ੍ਰਾਂਸਿਸਕਾ ਓਰਸਿਨੀ ਨੂੰ ਭਾਰਤ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਸੰਨ 1988 ਵਿੱਚ ਦੂਰਦਰਸ਼ਨ ਲਈ 5.36 ਮਿੰਟ ਲੰਮੇ ਗੀਤ ‘ਮਿਲੇ ਸੁਰ ਮੇਰਾ ਤੁਮਹਾਰਾ’ ਦੇ ਬੋਲ ਲਿਖਣ ਵਾਲੇ ਇਸ ਇਸ਼ਤਿਹਾਰਸਾਜ਼...
ਭਾਰਤ ਤਰੱਕੀ ਕਰ ਰਿਹਾ ਹੈ ਅਤੇ ਨਾਲ ਦੀ ਨਾਲ ਸਾਡਾ ਪੰਜਾਬ ਵੀ। ਲੋਕਾਂ ਨੂੰ ਜਜ਼ਬਾਤੀ ਕਰ ਕੇ ਆਪਣੇ ਨਾਲ ਜੋੜੀ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੀ ਕਹਿੰਦੇ ਹਨ ਕਿ ਮੇਰੀਆਂ ਰਗਾਂ ਵਿੱਚ ਖ਼ੂਨ ਨਹੀਂ, ਸਿੰਧੂਰ ਦੌੜਦਾ ਹੈ ਤੇ ਕਦੀ...
ਭਾਰਤ ਦੇ ਸ਼ਾਸਕ, ਸੰਸਾਰ ਵਿਚ ਆਰਥਿਕ ਸ਼ਕਤੀ ਬਣਨ, ਮੰਗਲ ਗ੍ਰਹਿ ਉਤੇ ਦੁਨੀਆ ਵਸਾਉਣ, ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ। ਦੂਜੇ ਪਾਸੇ ਪਿਛਲੇ ਇਕ ਮਹੀਨੇ ’ਚ ਹੀ ਦਲਿਤਾਂ, ਜੋ ਕਿ ਦੇਸ਼ ਦੀ ਅਬਾਦੀ ਦਾ ਤੀਜਾ ਹਿੱਸਾ ਹਨ,...
ਭਾਰਤ ਸਰਕਾਰ ਵੱਲੋਂ ਸਤੰਬਰ 2022 ਵਿੱਚ ਲਾਗੂ ਕੀਤੀ ਗਈ ਅਗਨੀਪਥ ਸਕੀਮ ਨੇ ਥਲ, ਜਲ ਅਤੇ ਹਵਾਈ ਸੈਨਾਵਾਂ ਵਿੱਚ ਕਮਿਸ਼ਨਡ ਰੈਂਕ ਤੋਂ ਹੇਠਲੇ ਫ਼ੌਜੀਆਂ ਦੀ ਭਰਤੀ ਵਿੱਚ ਇਕ ਵੱਡਾ ਫੇਰਬਦਲ ਲਿਆਂਦਾ ਸੀ। ਇਹ ਹਥਿਆਰਬੰਦ ਦਸਤਿਆਂ ਵਿੱਚ ਮਨੁੱਖੀ ਸਾਧਨਾਂ ਦੇ ਪ੍ਰਬੰਧਨ ਲਈ...
ਆਲਮੀ ਪ੍ਰਦੂਸ਼ਣ ਪੈਮਾਨੇ ’ਤੇ 252 ਦੇਸ਼ਾਂ ’ਚੋਂ ਭਾਰਤ ਦੀ ਹਵਾ ਗੁਣਵੱਤਾ ਦੂਜੇ ਨੰਬਰ ’ਤੇ ਹੈ। ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਦੀ ਰਿਪੋਰਟ ਏਕਯੂਐੱਲਆਈ (2025) ਵਿੱਚ ਅਨੁਮਾਨ ਲਾਇਆ ਗਿਆ ਹੈ ਕਿ ਦਿੱਲੀ-ਐੱਨਸੀਆਰ ਵਿੱਚ ਲੋਕਾਂ ਨੂੰ ਵਿਸ਼ਵ ਸਿਹਤ ਸੰਗਠਨ ਦੇ ਸੁਰੱਖਿਅਤ...
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹਾਲ ਹੀ ਵਿੱਚ ਚਾਲੂ ਮਾਲੀ ਸਾਲ ਵਿੱਚ ਭਾਰਤ ਲਈ ਆਪਣੀ ਕੁੱਲ ਘਰੇਲੂ ਪੈਦਾਵਾਰ ਜੀਡੀਪੀ ਦੇ ਵਾਧੇ ਦਾ ਪੇਸ਼ਗੀ ਅਨੁਮਾਨ 30 ਮੂਲ ਅੰਕ ਵਧਾ ਕੇ 6.8 ਫ਼ੀਸਦੀ ਕਰ ਦਿੱਤਾ ਹੈ। ਇਸ ਤਰ੍ਹਾਂ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ)...
ਪੰਜਾਬ ਦੀ ਹੋਣੀ ਵੀ ਅਜੀਬ ਹੈ। ਸੂਬੇ ਦਾ ਨਾਂ ਇਸ ਵਿਚ ਵਹਿੰਦੇ ਪੰਜ ਦਰਿਆਵਾਂ ਤੋਂ ਰੱਖਿਆ ਗਿਆ ਸੀ ਜਿਨ੍ਹਾਂ ਦੀ ਗਿਣਤੀ ਹੁਣ ਤਿੰਨ ਰਹਿ ਗਈ ਹੈ। ਇਸ ਦੀ ਭੂ-ਰਣਨੀਤਕ ਪ੍ਰਸਥਿਤੀ ਕਰ ਕੇ ਇਹ ਭਾਰਤੀ ਉਪ ਮਹਾਦੀਪ ਦਾ ਦੁਆਰ ਰਿਹਾ ਹੈ।...
ਭੂ-ਰਾਜਨੀਤੀ ਦੀਆਂ ਖੇਡਾਂ ਕੁਝ ਜ਼ਿਆਦਾ ਹੀ ਤੇਜ਼ੀ ਨਾਲ ਖੇਡੀਆਂ ਜਾ ਰਹੀਆਂ ਹਨ ਅਤੇ ਮੈਂ ਸੋਚ ਰਿਹਾ ਹਾਂ ਕਿ ਇਨ੍ਹਾਂ ਦਾ ਸਾਡੇ ਉਪਰ ਕੀ ਪ੍ਰਭਾਵ ਪਵੇਗਾ। ਹਮਾਸ-ਇਜ਼ਰਾਈਲ ਜੰਗ ਵਿਚ ਇਕ ਸ਼ੁਰੂਆਤ ਹੋ ਗਈ ਹੈ ਅਤੇ ਜੰਗਬੰਦੀ ਲਾਗੂ ਹੋ ਗਈ ਹੈ; ਇਜ਼ਰਾਇਲੀ...
ਸੜਕੀ ਹਾਦਸੇ, ਖਾਸ ਕਰ ਕੇ ‘ਹਿੱਟ ਐਂਡ ਰਨ’ ਦੀਆਂ ਘਟਨਾਵਾਂ, ਪੰਜਾਬ ਵਿੱਚ ਜਨਤਕ ਸੁਰੱਖਿਆ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਬੁਨਿਆਦੀ ਸੜਕੀ ਢਾਂਚੇ ਵਿੱਚ ਸੁਧਾਰ, ‘ਸੜਕ ਸੁਰੱਖਿਆ ਫੋਰਸ’ ਦੀ ਸਥਾਪਨਾ, ਵਾਹਨਾਂ ਦੇ ਤਕਨੀਕੀ ਪੱਖਾਂ ’ਚ ਸੁਧਾਰ ਅਤੇ ਟਰੈਫਿਕ...
ਜਿਵੇਂ ਜਿਵੇਂ ਸਾਡੀ ਸੰਸਦੀ ਸਿਆਸਤ ਬੌਧਿਕ ਤੌਰ ਉਤੇ ਕੰਗਾਲ ਅਤੇ ਮੁੱਦਾ ਰਹਿਤ ਹੋ ਰਹੀ ਹੈ ਤਿਵੇਂ-ਤਿਵੇਂ ਚੋਣਾਂ ਦੀ ਬਾਜ਼ੀ ਜਿੱਤਣ ਲਈ ਨਵੇਂ ਸ਼ਗੂਫੇ ਘੜੇ ਜਾ ਰਹੇ ਹਨ। ਇਸ ਤਰ੍ਹਾਂ ਦਾ ਹੀ ਇੱਕ ਸ਼ਗੂਫਾ ਹੈ- ਘੁਸਪੈਠੀਏ। ਪਹਿਲਾਂ ਇਸ ਨੂੰ ਝਾਰਖੰਡ ਵਿੱਚ...
ਅਮਰੀਕਾ ਅਤੇ ਰੂਸ-ਚੀਨ ਵਿਚਕਾਰ ਖਿੱਚੋਤਾਣ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਲਗਭਗ ਨਕਾਰਾ ਹੋ ਗਈ ਹੈ ਅਤੇ ਭੂ-ਰਾਜਸੀ ਵਿਵਾਦ ਵਧਦੇ ਦਿਖਾਈ ਦੇ ਰਹੇ ਹਨ। ਟਰੰਪ ਵੱਲੋਂ ਲਿਆਂਦੀ ਗਈ ਟੈਰਿਫ ਉਥਲ-ਪੁਥਲ ਨਾਲ ਇਸ ਵਿੱਚ ਤੇਜ਼ੀ ਆ ਰਹੀ ਹੈ। ਭਾਰਤ ਨੇ ਇਜ਼ਰਾਈਲ ਤੇ ਗਾਜ਼ਾ ਦੇ ਸਮਝੌਤੇ ਦੀ ਹਮਾਇਤ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾ ਪਡ਼ਾਅ ਪੂਰਾ ਹੋਣ ’ਤੇ ਨੇਤਨਯਾਹੂ ਨੂੰ ਮੁਬਾਰਕਬਾਦ ਦਿੱਤੀ ਹੈ।
ਖਿਡਾਰੀਆਂ ਦੇ ਹੱਥ ਹਮੇਸ਼ਾ ਮਿਲਦੇ ਰਹੇ ਹਨ। ਇਹੋ ਖੇਡਾਂ ਦੀ ਸ਼ੁੱਧ ਭਾਵਨਾ ਹੈ ਤੇ ਇਹੋ ਖੇਡਾਂ ਦਾ ਧਰਮ। ਖੇਡ ਤੋਂ ਪਹਿਲਾਂ ਤੇ ਖੇਡ ਤੋਂ ਪਿੱਛੋਂ ਖਿਡਾਰੀਆਂ ਵੱਲੋਂ ਹੱਥ ਨਾ ਮਿਲਾਉਣ ਦੀ ਸਿਆਸਤ ਖੇਡ ਭਾਵਨਾ ਦੀ ਉਲੰਘਣਾ ਹੈ ਜੋ ਸ਼ੋਭਾ ਨਹੀਂ ਦਿੰਦੀ।
ਮੇਰੇ ਖ਼ਾਨਦਾਨ ਦੀ ਗੱਲ ਕਰੀਏ ਤਾਂ ਮੈਂ ਬੰਗਲੂਰੂ ਦਾ ਚੌਥੀ ਪੀੜ੍ਹੀ ਦਾ ਵਸਨੀਕ ਹਾਂ। ਮੇਰੇ ਪੜਦਾਦਾ ਉੱਨ੍ਹੀਵੀਂ ਸਦੀ ’ਚ ਵਕੀਲ ਬਣਨ ਲਈ ਤੰਜਾਵੁਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਇੱਥੇ ਆਏ ਸਨ। ਉਨ੍ਹਾਂ ਦੇ ਬੱਚੇ ਇਸ ਕਸਬੇ ਵਿੱਚ ਪਲ਼ੇ ਅਤੇ ਪੜ੍ਹੇ,...
ਉੱਤਰਾਖੰਡ ਰਾਜ ਦੀ ਸਥਾਪਨਾ 9 ਨਵੰਬਰ 2000 ਨੂੰ ਹੋਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਮੈਨੂੰ ਰਾਜ ਦੇ ਪੱਛਮ ’ਚ ਪੈਂਦੇ ਹਿੱਲ ਸਟੇਸ਼ਨ, ਮਸੂਰੀ ਵਿਚ ਇੱਕ ਭਾਸ਼ਣ ਦੇਣ ਲਈ ਸੱਦਿਆ ਗਿਆ। ਮੈਂ ਇਹ ਸੱਦਾ ਇਸ ਲਈ ਸਵੀਕਾਰ ਕੀਤਾ ਕਿਉਂਕਿ ਮੇਰਾ...
ਆਧੁਨਿਕ ਦੌਰ ਦੇ ਮੁੱਢਲੇ ਯਾਤਰੀ ਅਨੇਕ ਹੋਏ ਹਨ। ਹੁਣ ਯਾਤਰਾ ਕਰਨੀ ਆਸਾਨ ਹੋ ਗਈ ਹੈ। ਕੋਈ ਵਿਸ਼ੇਸ਼ ਯਾਤਰਾ ਹੀ ਔਖੀ ਕਹੀ ਜਾ ਸਕਦੀ ਹੈ। ਫਿਰ ਵੀ ਯਾਤਰਾ ਕਰਨ ਵਾਲਿਆਂ ਦੀ ਕਮੀ ਨਹੀਂ। ਫਿਰ ਵੀ ਯਾਤਰਾ ਕਰਨੀ, ਉਸ ਨੂੰ ਸਫ਼ਰਨਾਮੇ ਦਾ...
ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ। ਠੇਕੇ ’ਤੇ ਲੈ ਕੇ ਜ਼ਮੀਨ ਵਾਹੁੰਦੇ ਕਈ ਕਿਸਾਨ ਬਹੁਤ ਚਿੰਤਤ ਨਜ਼ਰ ਆਏ। ਉਨ੍ਹਾਂ ਵਿੱਚੋਂ ਕਈ ਕੈਮਰੇ ਅੱਗੇ ਗੱਲ ਹੀ ਨਾ ਕਰ ਸਕੇ, ਕਈ ਗੱਲ ਕਰਦੇ-ਕਰਦੇ ਬਹੁਤ ਭਾਵੁਕ ਹੋ ਜਾਂਦੇ। ਹੜ੍ਹਾਂ ਦਾ ਸ਼ੂਕਦਾ ਪਾਣੀ ਬੇਜ਼ੁਬਾਨ ਪਸ਼ੂਆਂ ਲਈ ਸਰਾਪ ਬਣਿਆ।
ਹਿਮਾਚਲ ਪ੍ਰਦੇਸ਼ ਵਿੱਚ ਅੱਜ ਰਾਜ ਦੇ ਮੌਸਮ ਵਿਭਾਗ ਵੱਲੋਂ ਕਾਂਗੜਾ, ਕੁੱਲੂ, ਚੰਬਾ ਅਤੇ ਲਾਹੌਲ-ਸਪਿਤੀ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤੇ ਜਾਣ ਕਾਰਨ ਅਲੱਗ-ਅਲੱਗ ਖੇਤਰਾਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬਾਕੀ ਸੂਬੇ ਲਈ...
Advertisement

