ਕਾਵਿ ਕਿਆਰੀ
ਪੰਜਾਬੀ ਦਾ ਮਨੋਰੰਜਕ ਸੀ ਉਹ ਪੰਜਾਬੀ ਦਾ ਮਨੋਰੰਜਕ ਸੀ ਉਹ ਹਰ ਪਰਿਵਾਰ ਦੀਆਂ ਖ਼ੁਸ਼ੀਆਂ ਵਿੱਚ ਗੂੜ੍ਹਾ ਰੰਗ ਪਾਉਂਦਾ ਡਾਕਟਰ ਲਲਾਰੀ ਕਾਮੇਡੀਅਨ ਚਾਚਾ ਤੇਰਾ ‘ਛਣਕਾਟਾ’ ਅਜੇ ਵੀ ਲੋਕਾਂ ਦੇ ਦਿਲਾਂ ਵਿਚ ਵੱਜ ਰਿਹਾ ਹੈ ‘ਚੱਕ ਦੇ ਫੱਟੇ’, ‘ਕੈਰੀ ਆਨ ਜੱਟਾ’, ‘ਜੱਟ...
ਪੰਜਾਬੀ ਦਾ ਮਨੋਰੰਜਕ ਸੀ ਉਹ
ਪੰਜਾਬੀ ਦਾ ਮਨੋਰੰਜਕ ਸੀ ਉਹ
ਹਰ ਪਰਿਵਾਰ ਦੀਆਂ
ਖ਼ੁਸ਼ੀਆਂ ਵਿੱਚ ਗੂੜ੍ਹਾ ਰੰਗ ਪਾਉਂਦਾ ਡਾਕਟਰ ਲਲਾਰੀ ਕਾਮੇਡੀਅਨ
ਚਾਚਾ ਤੇਰਾ ‘ਛਣਕਾਟਾ’
ਅਜੇ ਵੀ ਲੋਕਾਂ ਦੇ ਦਿਲਾਂ ਵਿਚ ਵੱਜ ਰਿਹਾ ਹੈ
‘ਚੱਕ ਦੇ ਫੱਟੇ’, ‘ਕੈਰੀ ਆਨ ਜੱਟਾ’, ‘ਜੱਟ ਐਂਡ ਜੂਲੀਅਟ’,
‘ਡੈਡੀ ਕੂਲ ਮੁੰਡੇ ਫੂਲ’ ਵਿੱਚ
ਅਜੇ ਵੀ ਤੂੰ ਭਰੂਣ ਹੱਤਿਆ,
ਨਸ਼ਿਆਂ ਬਾਰੇ ਚੇਤਾਵਨੀ ਦਿੰਦਾ ਨਹੀਂ ਥੱਕਦਾ
ਤੇਜ਼ ਅਤੇ ਪ੍ਰਭਾਵਸ਼ਾਲੀ
ਤੇਰੀ ਡਾਇਲਾਗ ਡਿਲਿਵਰੀ
ਅਜੇ ਵੀ ਕਿਸੇ ਕੋਲੋਂ ਬੀਟ ਨਹੀਂ ਹੋਈ
ਹਾਸੇ ਦੀ ਖੇਤੀ ਦਾ
ਕਿਸਾਨ ਸੀ ਤੂੰ,
ਦਿਲਾਂ ਦੀਆਂ ਕਿਆਰੀਆਂ ਵਿੱਚ
ਖੁਸ਼ਬੂ ਵਰਗਾ ਸੂਹਾ ਮਹਿਕਦਾ ਗ਼ੁਲਾਬ
ਰੋਜ਼ਾਨਾ ਦੇ ਗ਼ਮ ਨੂੰ
ਹਾਸਿਆਂ ਵਿੱਚ ਬਦਲ ਕੇ,
ਜੀਵਨ ਨੂੰ ਆਸਾਨ ਕਰ ਗਿਆ
ਮੰਚਾਂ ਤੇ ਪਰਦੇ ਦਾ ਚਿਰਾਗ਼,
ਦਿਨਾਂ ਦੀ ਰੌਸ਼ਨੀ
ਤੇ ਸਾਡੀਆਂ ਰਾਤਾਂ ਦਾ ਸੁਪਨਾ ਸੀ ਤੂੰ
ਹਾਲ ਭਰਦੇ ਸਨ
ਤੇਰੀ ਇੱਕ ਇੱਕ ਹਾਸੇ ਵਾਲੀ ਗੱਲ ’ਤੇ
ਸਮੇਂ ਦਾ ਹਰ ਪਲ
ਤੂੰ ਸ਼ਿੰਗਾਰ ਦਿੰਦਾ ਸੀ
ਮਹਿਫ਼ਿਲਾਂ ਕਲਾਸਾਂ ਵਿੱਚ ਖ਼ੁਸ਼ੀਆਂ ਵੰਡ ਕੇ ਟੁਰ ਜਾਣਾ ਤੇਰਾ ਨਿੱਤ ਦਾ ਕੰਮ ਸੀ
ਤੂੰ ਤੁਰ ਗਿਆ
ਖਾਲੀ ਹੋ ਗਿਆ ਪੰਜਾਬੀ ਹਾਸੇ ਦਾ
ਹਰ ਇੱਕ ਕੋਨਾ
ਪਰ ਯਾਦਾਂ ਰੂਪੀ
ਤੇਰੀ ਮੌਜੂਦਗੀ ਸਦਾ ਰਹੇਗੀ,
ਹਰ ਮੁਸਕਰਾਹਟ ਵਿੱਚ,
ਹਰ ਬੋਲ ਹਰ ਅਲਫ਼ਾਜ਼ ਵਿੱਚ
ਤੇਰਾ ਹਾਸਾ
ਅੱਜ ਵੀ ਚਿਰਾਗ਼ ਬਣ ਕੇ ਜਗੇਗਾ
ਤੇਰੀ ਯਾਦ ਹਰੇਕ ਧੜਕਣ ਵਿੱਚ ਧੜਕਦੀ ਸੁਰ ਤਾਲ ਦਿੰਦੀ ਰਹੇਗੀ
ਜਸਵਿੰਦਰ,
ਤੂੰ ਸਿਰਫ਼ ਨਾਮ ਨਹੀਂ,
ਸਾਡੀਆਂ ਰੂਹਾਂ ਦਾ ਮਿੱਠੜਾ
ਸਦਾਵਾਂ ਵਰਗਾ ਗੀਤ ਹੋਵੇਂਗਾ
ਹਾਸਿਆਂ ਦੀ ਰੂਹ,
ਮੁਸਕਰਾਹਟਾਂ ਦਾ ਸਾਥੀ,
ਜਦ ਤੂੰ ਤੁਰ ਗਿਆ,
ਹਰ ਦਿਲ ਰੋ ਪਿਆ
ਪਰ ਯਾਦਾਂ ਵਿੱਚ ਤੇਰੀ ਆਵਾਜ਼ ਰਹੇਗੀ,
ਹਰ ਹਾਸੇ ਵਿੱਚ ਤੇਰੀ ਮਹਿਕ ਰਹੇਗੀ
ਜਸਵਿੰਦਰ,
ਤੂੰ ਨਾ ਸਿਰਫ਼ ਕਲਾਕਾਰ ਸੀ,
ਪੰਜਾਬ ਦੇ ਵਿਹੜਿਆਂ ਦੀ ਮਹਿਕ ਸੀ ਤੂੰ
ਅਲਵਿਦਾ ਯਾਰਾ!!!!
ਸੰਪਰਕ: +61-417271147

