ਚੋਅ ਦਾ ਚੜ੍ਹਿਆ ਪਾਣੀ ਤਾਂ ਕਦੋਂ ਦਾ ਉੱਤਰ ਚੁੱਕਾ ਸੀ, ਹੁਣ ਤਾਂ ਘਰ ਦੀ ਛੱਤ ’ਤੇ ਖੜ੍ਹਾ ਗੁਰਮੀਤ ਉਸ ਉੱਤਰ ਚੁੱਕੇ ਪਾਣੀ ਦੇ ਨਿਸ਼ਾਨ ਹੀ ਵੇਖ ਰਿਹਾ ਸੀ। ਸੜਕ ਦੇ ਪਾਰ ਪੈਂਦੀ ਫੁਟਬਾਲ ਗਰਾਊਂਡ ਦੀ ਲਹਿੰਦੇ ਵੱਲ ਦੀ ਕੰਧ ਤਾਂ...
Advertisement
ਸਾਹਿਤ
ਟੁਵਾਲੂ ਨਾਮਕ ਦੇਸ਼ ਗਲੋਬਲ ਵਾਰਮਿੰਗ ਕਾਰਨ ਦੁਨੀਆ ਦੇ ਨਕਸ਼ੇ ਤੋਂ ਗਾਇਬ ਹੋਣ ਜਾ ਰਿਹਾ ਹੈ। ਇਹ ਦੇਸ਼ ਪ੍ਰਸ਼ਾਂਤ ਮਹਾਸਾਗਰ ਵਿੱਚ ਦੂਰ ਦੁਰੇਡੇ ਸਥਿਤ ਹੈ। ਇਸ ਦਾ ਸਭ ਤੋਂ ਨਜ਼ਦੀਕੀ ਗੁਆਂਢੀ ਆਸਟਰੇਲੀਆ ਵੀ ਇਸ ਤੋਂ 3970 ਕਿਲੋਮੀਟਰ ਦੂਰ ਹੈ। ਇਸ ਵੇਲੇ...
ਬਰਤਾਨੀਆ ਦੀ ਧਰਤੀ ਨੂੰ ਜੇਕਰ ਅਸੀਂ ਆਧੁਨਿਕ ਰੇਲਵੇ ਦੀ ਜਨਮ ਭੂਮੀ ਕਹਿ ਲਈਏ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਸੰਨ 1825 ਵਿੱਚ ਜਾਰਜ ਸਟੀਫਨਸਨ ਸ਼ਟੌਕਟਨ ਅਤੇ ਡਾਰਲਿੰਗਟਨ ਨੇ ਰੇਲਵੇ ਲਈ ਦੁਨੀਆ ਦੀ ਪਹਿਲੀ ਲੋਕੋਮੋਟਿਵ ਬਣਾਈ। ਇਸ ਨਾਲ ਯਾਤਰੀਆਂ ਅਤੇ...
ਜੇ ਦੇਸ਼ ’ਚ ਰੁਜ਼ਗਾਰ ਮਿਲਦਾ ਹੋਵੇ ਤਾਂ ਕਿਸੇ ਨੂੰ ਪਰਦੇਸ ਦਾ ਆਸਰਾ ਤੱਕਣ ਦੀ ਕੀ ਲੋਡ਼ ਹੈ? ਇਹ ਸਲਾਹਾਂ ਦੇਣੀਆਂ ਤਾਂ ਸੌਖੀਆਂ ਹਨ ਕਿ ਨੌਜਵਾਨ ਦੇਸ਼ ’ਚ ਹੀ ਆਪਣਾ ਕੋਈ ਕੰਮ-ਧੰਦਾ ਸ਼ੁਰੂ ਕਰ ਲੈਣ ਪਰ ਇਨ੍ਹਾਂ ’ਤੇ ਅਮਲ ਕਰਨ ਦਾ ਰਾਹ ਅਡ਼ਿੱਕਿਆਂ ਭਰਿਆ ਹੈ। ਇਸੇ ਲਈ ਬੇਰੁਜ਼ਗਾਰੀ ਤੇ ਆਰਥਿਕ ਤੰਗੀ ਦੇ ਸਤਾਏ ਨੌਜਵਾਨ ਬੇਗਾਨੀ ਧਰਤੀ ’ਤੇ ਕਮਾਈ ਕਰਨ ਦੀ ਆਸ ਨਾਲ ਆਪਣੀ ਜਾਨ ’ਤੇ ਖੇਡਣ ਲਈ ਵੀ ਤਿਆਰ ਹੋ ਜਾਂਦੇ ਹਨ। ਰੁਜ਼ਗਾਰ ਦੇ ਮੌਕੇ ਪੈਦਾ ਕਰਨ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ਬੇਰੁਜ਼ਗਾਰੀ ਦਾ ਇੱਕ ਵੱਡਾ ਕਾਰਨ ਹੈ।
Advertisement
ਮੇਰਾ ਇੱਕ ਸਹਿਪਾਠੀ ਤਕਰੀਬਨ 24 ਸਾਲ ਬਾਅਦ ਅਚਾਨਕ ਮੈਨੂੰ ਇੱਕ ਦੁਕਾਨ ਉੱਤੇ ਮਿਲ ਪਿਆ। ਉਸ ਨੇ ਮੈਨੂੰ ਮੇਰਾ ਨਾਂ ਲੈ ਕੇ ਬੁਲਾਇਆ ਤਾਂ ਉਸ ਨੂੰ ਦੇਖ ਕੇ ਮੈਂ ਕਿਹਾ, ‘‘ਹੋਰ ਦਵਿੰਦਰ ਕੀ ਹਾਲ ਨੇ, ਮਾਸਟਰੀ ਕਿੱਦਾਂ ਚੱਲ ਰਹੀ ਆ?’’ ਉਹ...
ਭਗਤਪੁਰ ਦਾ ਨਿੱਕਾ ਜਿਹਾ ਰੇਲਵੇ ਸਟੇਸ਼ਨ ਉਸ ਵੇਲੇ ਸੁੰਨਸਾਨ ਸੀ। ਮੁਸਾਫ਼ਿਰ ਖ਼ਾਨੇ ਦੇ ਇੱਕ ਬੈਂਚ ਹੇਠ ਆਵਾਰਾ ਕੁੱਤਾ ਬੈਠਾ ਊਂਘ ਰਿਹਾ ਸੀ। ਉਸੇ ਬੈਂਚ ਉੱਤੇ ਬੌਰਾ ਘੂਕ ਸੁੱਤਾ ਹੋਇਆ ਸੀ। ਭਗਤਪੁਰ ਦਾ ਸਟੇਸ਼ਨ ਉਸ ਸੁੱਤੇ ਹੋਏ ਬੰਦੇ ਦਾ ਘਰ ਸੀ।...
ਮੇਰੇ ਪਿੰਡ ਦੀਆਂ ਦੋ ਪਛਾਣਾਂ ਹਨ: ਇੱਕ ਸਰਕਾਰੀ, ਦੂਜੀ ਧਾਰਮਿਕ। ਸਰਕਾਰੀ ਪਛਾਣ ਵਜੋਂ ਸਰਕਾਰੀ ਮਾਲ ਮਹਿਕਮੇ ਵਿੱਚ ਇਹ ਤਲਵੰਡੀ ਸਾਬੋ (ਸਾਹਬੋ) ਜਾਂ ਸਾਬੋ ਕੀ ਤਲਵੰਡੀ ਵਜੋਂ ਪੁਕਾਰਿਆ ਜਾਂਦਾ ਹੈ। ਦੂਜੇ ਪਾਸੇ ਧਾਰਮਿਕ ਖੇਤਰ ਵਿੱਚ ਇਹ ਸਿੱਖਾਂ ਦੇ ਪੰਜਵੇਂ ਤਖਤ ਸ੍ਰੀ...
ਇਸ ਵਾਰ ਆਏ ਹੜ੍ਹਾਂ ਨੇ ਰੈਡਕਲਿਫ ਵੱਲੋਂ 78 ਸਾਲ ਪਹਿਲਾਂ ਖਿੱਚੀ ਗਈ ਵੰਡ ਦੀ ਲਕੀਰ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ। ਲਗਦਾ ਸੀ ਕਿ ਗੁੱਸੇ ਵਿੱਚ ਆਈਆਂ ਲਹਿਰਾਂ ਉਸ ਵੰਡ ਨੂੰ ਪੂਰੀ ਤਰ੍ਹਾਂ ਨਕਾਰ ਰਹੀਆਂ ਸਨ। ਨਾ ਕੋਈ...
ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਇਸ ਵੇਲੇ ਹੜ੍ਹ ਮਾਰੀ ਧਰਤ ਵਜੋਂ ਦੁਨੀਆ ਦੇ ਨਕਸ਼ੇ ’ਤੇ ਹੈ । 2019, 2023 ਤੇ ਹੁਣ 2025 ਦੇ ਹੜ੍ਹਾਂ ਦੌਰਾਨ ਤਬਾਹੀ, ਲੋਕਾਂ ਦੇ ਦੁੱਖ ਦੀਆਂ ਕਹਾਣੀਆਂ ਨੇ ਥਾਂ ਮੱਲੀ ਹੋਈ ਏ। ਇਸੇ ਵਰਤਾਰੇ ਵਿੱਚ...
ਭਾਰਤੀ ਸੰਸਦ ਦੀ ਚੌਥੀ ਲੋਕ ਸਭਾ ਦੇ ਪਹਿਲੇ ਇਜਲਾਸ ਦੌਰਾਨ 30 ਮਾਰਚ 1967 ਇਤਿਹਾਸਕ ਦਿਨ ਬਣ ਗਿਆ। ਭਾਰਤੀ ਸੰਸਦ ਦੇ 1950 ਵਿੱਚ ਸ਼ੁਰੂ ਹੋਣ ਤੋਂ 17 ਵਰ੍ਹਿਆਂ ਬਾਅਦ ਉਸ ਦਿਨ ਕਿਸੇ ਸੰਸਦ ਮੈਂਬਰ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਛੱਡ...
ਦੋ ਛੁੱਟੀਆਂ ਹੋਣ ਕਾਰਨ ਮੈਂ ਆਪਣੇ ਸ਼ਹਿਰ ਜਾਣਾ ਸੀ। ਦਫ਼ਤਰ ਛੁੱਟੀ ਹੋਣ ਤੋਂ ਬਾਅਦ ਮੈਂ ਸਿੱਧਾ ਬੱਸ ਅੱਡੇ ਪਹੁੰਚੀ। ਮੇਰੇ ਸ਼ਹਿਰ ਜਾਣ ਵਾਲੀ ਬੱਸ ਤੁਰ ਰਹੀ ਸੀ। ਮੈਂ ਭੱਜ ਕੇ ਚੱਲਦੀ ਬੱਸ ਵਿੱਚ ਜਾ ਚੜ੍ਹੀ। ਸਾਰੀ ਬੱਸ ਭਰੀ ਹੋਈ ਸੀ।...
ਵੀਹਵੀਂ ਸਦੀ ਦਾ ਚਿਰਾਗ ਦੀਨ ਦਾਮਨ ਬਾਅਦ ਵਿੱਚ ਉਸਤਾਦ ਦਾਮਨ ਦੇ ਨਾਂ ਨਾਲ ਜਾਣਿਆ ਜਾਣਨ ਲੱਗਾ ਸੀ। ਉਹ ਪੰਜਾਬੀ ਦਾ ਸੱਚਾ-ਸੁੱਚਾ ਤੇ ਅਣਖੀਲਾ ਸ਼ਾਇਰ ਸੀ, ਜਿਸ ਨੇ ਸਮੁੱਚਾ ਜੀਵਨ ਤੰਗੀਆਂ ਤੁਰਸ਼ੀਆਂ, ਤਲਖ਼ੀਆਂ ਤੇ ਲੁੱਟ-ਖਸੁੱਟ ਵਿੱਚ ਹੰਢਾਇਆ। ਉਹ ਹਕੂਮਤ ਦੀ ਤਾਨਾਸ਼ਾਹੀ,...
ਕਿੱਥੇ ਹੈ ਬੰਬੀ ਮਨਮੋਹਨ ਸਿੰਘ ਦਾਊਂ ਬੰਬੀ ਦਾ ਠੰਢੜਾ ਪਾਣੀ ਕਲ-ਕਲ ਕਰਦਾ ਵਗਦਾ ਸੀ ਪੈਲੀ ’ਚ ਜਾਨ ਪਾਉਂਦਾ ਸੀ ਫ਼ਸਲਾਂ ਝੂਮ ਪੈਂਦੀਆਂ ਸਨ, ਕਿੰਨਾ ਜੀਅ ਲਗਦਾ ਸੀ ਤੂਤਾਂ ਵਾਲੀ ਬੰਬੀ ਥੱਲੇ ਖੇਤਾਂ ਦੀ ਤ੍ਰੇਹ ਬੁਝਾਉਂਦੀ ਸੀ ਤੇ ਖੇਤ ਰੋਟੀ ਦੀ...
11 ਮਈ ਦੇ ਉਸ ਦਿਨ ਸਾਡੀ ਮਾਂ ਜ਼ੁਬਾਨ ਦਾ ਮਿੱਠੜਾ ਸ਼ਾਇਰ ਪਾਤਰ ਸਦਾ ਲਈ ਸੁਰਜੀਤ ਹੋ ਗਿਆ। ਪਾਤਰ ਹੋਰਾਂ ਨਾਲ ਇਹ ਆਖ਼ਰੀ ਮਿਲਣੀ ਸੀ। ਇਹ ਲਿਖਦਿਆਂ ਕਲਮ ਕੁਰਲਾ ਰਹੀ ਹੈ। ਸ਼ਬਦ ਵੈਣ ਪਾ ਰਹੇ ਹਨ। ਅੱਖਾਂ ਨਮ ਨੇ ਤੇ ਕੋਰੇ...
ਪਿੰਡੋਂ ਮੇਰੇ ਦੋਸਤ ਦੇ ਛੋਟੇ ਭਰਾ ਦਾ ਮੈਨੂੰ ਪਹਿਲੀ ਵਾਰ ਫੋਨ ਆਇਆ। ਉਸ ਨੇ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ। ਅਖੀਰ ’ਚ ਮੈਨੂੰ ਕਹਿਣ ਲੱਗਿਆ, ‘‘ਵੀਰ, ਇੱਕ ਮੁਸ਼ਕਲ ਦਾ ਹੱਲ ਕਰਵਾਉਣੈ ਤੇਰੇ ਕੋਲੋਂ। ਕਿਸੇ ਦਿਨ ਪਿੰਡ ਗੇੜਾ ਮਾਰ ਕੇ ਜਾਈਂ।...
ਇਨਸਾਨ ਤਾਂ ਇਨਸਾਨ ਹੈ, ਔਖੀਆਂ ਪ੍ਰਸਥਿਤੀਆਂ ’ਚ ਉਹ ਟੁੱਟਦਾ ਵੀ ਹੈ, ਢਹਿੰਦਾ ਵੀ ਹੈ ਤੇ ਉਸ ਦਾ ਦੁੱਖ ਅੱਖਾਂ ਰਾਹੀਂ ਵਹਿੰਦਾ ਵੀ ਹੈ। ਲਗਭਗ ਮੋਢਿਆਂ ਨੇਡ਼ੇ ਪੁੱਜੇ ਹਡ਼੍ਹ ਦੇ ਪਾਣੀ ਵਿੱਚ ਹੀ ਇੱਕ ਬਜ਼ੁਰਗ ਬਾਪੂ ਨੂੰ ਨੌਜਵਾਨ ਨੇ ਆਪਣੀ ਗਲਵਕਡ਼ੀ ਵਿੱਚ ਲਿਆ ਹੋਇਆ ਹੈ ਅਤੇ ਆਸਮਾਨ ਤੋਂ ਵਰ੍ਹਦੇ ਮੀਂਹ ਦੌਰਾਨ ਬਾਪੂ ਦੀਆਂ ਅੱਖਾਂ ’ਚੋਂ ਵੀ ਮੀਂਹ ਵਰ੍ਹ ਰਿਹਾ ਹੈ। ਸੋਸ਼ਲ ਮੀਡੀਆ ’ਤੇ ਚੱਲ ਰਹੀ ਇਹ ਵੀਡੀਓ ਦੇਖ ਕੇ ਪਤਾ ਨਹੀਂ ਲੱਗਦਾ ਕਿ ਉਹ ਦ੍ਰਿਸ਼ ਦੇਖਣ ਤੋਂ ਬਾਅਦ ਬਾਪੂ ਦੀਆਂ ਅੱਖਾਂ ’ਚੋਂ ਵਰ੍ਹਦਾ ਉਹ ਮੀਂਹ ਕਦੋਂ ਤੁਹਾਡੀਆਂ ਅੱਖਾਂ ’ਚੋਂ ਵੀ ਵਰ੍ਹਨ ਲੱਗਦਾ ਹੈ ਪਰ ਫਿਰ ਆਪਣਾ ਦੁੱਖ ਪੀਡ਼ ਤੇ ਆਪਣੇ ਅੰਦਰਲੀ ਟੁੱਟ-ਭੱਜ ਸਮੇਟ ਕੇ ਸ਼ਾਸਨ-ਪ੍ਰਸ਼ਾਸਨ ਦੀ ਮਦਦ ਉਡੀਕੇ ਬਿਨਾ ਪੰਜਾਬੀ ਮੁਡ਼ ਆਪਣੀ ਮਦਦ ਆਪ ਕਰਨ ਲਈ ਉੱਠ ਖਡ਼ੋਂਦੇ ਹਨ।
ਆਧੁਨਿਕ ਦੌਰ ਦੇ ਮੁੱਢਲੇ ਯਾਤਰੀ ਅਨੇਕ ਹੋਏ ਹਨ। ਹੁਣ ਯਾਤਰਾ ਕਰਨੀ ਆਸਾਨ ਹੋ ਗਈ ਹੈ। ਕੋਈ ਵਿਸ਼ੇਸ਼ ਯਾਤਰਾ ਹੀ ਔਖੀ ਕਹੀ ਜਾ ਸਕਦੀ ਹੈ। ਫਿਰ ਵੀ ਯਾਤਰਾ ਕਰਨ ਵਾਲਿਆਂ ਦੀ ਕਮੀ ਨਹੀਂ। ਫਿਰ ਵੀ ਯਾਤਰਾ ਕਰਨੀ, ਉਸ ਨੂੰ ਸਫ਼ਰਨਾਮੇ ਦਾ...
ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ। ਠੇਕੇ ’ਤੇ ਲੈ ਕੇ ਜ਼ਮੀਨ ਵਾਹੁੰਦੇ ਕਈ ਕਿਸਾਨ ਬਹੁਤ ਚਿੰਤਤ ਨਜ਼ਰ ਆਏ। ਉਨ੍ਹਾਂ ਵਿੱਚੋਂ ਕਈ ਕੈਮਰੇ ਅੱਗੇ ਗੱਲ ਹੀ ਨਾ ਕਰ ਸਕੇ, ਕਈ ਗੱਲ ਕਰਦੇ-ਕਰਦੇ ਬਹੁਤ ਭਾਵੁਕ ਹੋ ਜਾਂਦੇ। ਹੜ੍ਹਾਂ ਦਾ ਸ਼ੂਕਦਾ ਪਾਣੀ ਬੇਜ਼ੁਬਾਨ ਪਸ਼ੂਆਂ ਲਈ ਸਰਾਪ ਬਣਿਆ।
ਲੈਮਜ਼ਡੌਰਫ਼ (ਪੋਲੈਂਡ) ਵਿਚਲੇ ਜੰਗੀ ਕੈਦੀਆਂ ਦੇ ਕੈਂਪ ਦੇ ਭਾਰਤੀ ਵਿਹਡ਼ੇ ਵਿੱਚ ਪਾਣੀ ਦੀ ਸਪਲਾਈ ਅਚਾਨਕ ਬੰਦ ਹੋ ਗਈ। ਪਾਣੀ ਭਰਨ ਗਿਆ ਇੱਕ ਸਿੱਖ ਫ਼ੌਜੀ ਚਾਰ ਖ਼ਾਲੀ ਬਾਲਟੀਆਂ ਚੁੱਕੀ ਵਾਪਸ ਆ ਰਿਹਾ ਸੀ। ਦੋਵਾਂ ਹੱਥਾਂ ਵਿੱਚ ਦੋ ਦੋ ਬਾਲਟੀਆਂ। ਇੱਕ ਬ੍ਰਿਟਿਸ਼ ਕਾਰਪੋਰਲ ਇਹ ਦ੍ਰਿਸ਼ ਦੇਖ ਰਿਹਾ ਸੀ। ਉਹ ਸਿੱਖ ਫ਼ੌਜੀਆਂ ਨੂੰ ‘ਬ੍ਰਿਲਕ੍ਰੀਮ ਬੁਆਇਜ਼’ ਕਿਹਾ ਕਰਦਾ ਸੀ (ਦਾਡ਼੍ਹੀ ਸੈੱਟ ਕਰਨ ਲਈ ਉਨ੍ਹਾਂ ਵੱਲੋਂ ਵਰਤੀ ਜਾਂਦੀ ਬ੍ਰਿਲਕ੍ਰੀਮ ਕਰ ਕੇ)। ਉਸ ਨੇ ਇਸ ਘਟਨਾ ਦਾ ਇੱਕ ਖ਼ਤ ਵਿੱਚ ਜ਼ਿਕਰ ਇਸ ਤਰ੍ਹਾਂ ਕੀਤਾ: ‘‘ਉਹ ਬ੍ਰਿਲਕ੍ਰੀਮ ਬੁਆਇ ਇੱਕ ਜਰਮਨ ਗਾਰਡ ਦੇ ਨੇਡ਼ੇ ਆਇਆ ਅਤੇ ਉਸ ਨੂੰ ਪਾਣੀ ਨਾ ਹੋਣ ਦੀ ਸ਼ਿਕਾਇਤ ਜਰਮਨ ਭਾਸ਼ਾ ਵਿੱਚ ਕੀਤੀ। ਸ਼ਿਕਾਇਤ ਸੁਣਨ ਦੀ ਥਾਂ ਜਰਮਨ ਗਾਰਡ ਉੱਚੀ ਆਵਾਜ਼ ਵਿੱਚ ਕੁਝ ਬੋਲਿਆ ਜੋ ਦਬਕਾ ਮਾਰਨ ਵਾਂਗ ਸੀ। ਬ੍ਰਿਲਕ੍ਰੀਮ ਬੁਆਇ ਨੇ ਜਵਾਬ ਵਿੱਚ ਉਸ ਤੋਂ ਦੂਣੀ ਉੱਚੀ ਆਵਾਜ਼ ਵਿੱਚ ਦਬਕਾ ਮਾਰਿਆ। ਗੁੱਸੇ ਵਿੱਚ ਆਏ ਗਾਰਡ ਨੇ ਆਪਣੀ ਰਾਈਫਲ ਦੀ ਬੱਟ ਜ਼ੋਰ ਨਾਲ ਸਿੱਖ ਫ਼ੌਜੀ ਦੇ ਖੱਬੇ ਮੋਢੇ ਵਿੱਚ ਮਾਰੀ। ਬੱਟ ਖਾ ਕੇ ਉਹ ਫ਼ੌਜੀ ਹਲਕਾ ਜਿਹਾ ਲਡ਼ਖਡ਼ਾਇਆ ਅਤੇ ਫਿਰ ਦੋਵਾਂ ਹੱਥਾਂ ਵਿੱਚ ਫਡ਼ੀਆਂ ਦੋ ਦੋ ਬਾਲਟੀਆਂ ਗਾਰਡ ਦੇ ਦੋਵੇਂ ਕੰਨਾਂ ’ਤੇ ਠਾਹ ਮਾਰੀਆਂ। ਗਾਰਡ ਨੇ ਉੱਚੀ ਸਾਰੀ ਚੀਕ ਮਾਰੀ। ਫਿਰ ਆਪਣੀ ਰਾਈਫਲ ਤਾਣ ਕੇ ਗੋਲੀ ਚਲਾਉਣ ਹੀ ਲੱਗਾ ਸੀ ਕਿ ਦਰਜਨ ਦੇ ਕਰੀਬ ਬ੍ਰਿਲਕ੍ਰੀਮ ਬੁਆਇਜ਼ ਦੌਡ਼ ਕੇ ਉੱਥੇ ਆ ਗਏ। ਇਹ ਦੇਖ ਕੇ ਗਾਰਡ ਦੀ ਗੋਲੀ ਚਲਾਉਣ ਦੀ ਹਿੰਮਤ ਨਹੀਂ ਹੋਈ।’’ * * * ਐਪੀਨਲ ਤੋਂ ਪਹਿਲਾਂ ਕੈਂਪ ਤੋਡ਼ਨ ਦੀਆਂ ਕਈ ਵੱਡੀਆਂ ਛੋਟੀਆਂ ਘਟਨਾਵਾਂ ਹੋਈਆਂ ਸਨ। ਇਟਲੀ ਵਿੱਚ ਇੱਕ ਕੈਂਪ ਵਿੱਚੋਂ 575 ਭਾਰਤੀ ਬਚ ਨਿਕਲੇ ਸਨ। ਇਸੇ ਤਰ੍ਹਾਂ ਇੱਕ ਹੋਰ ਕੈਂਪ ਵਿੱਚੋਂ 30 ਕੈਦੀ ਖਿਸਕ ਗਏ ਸਨ। ਉਨ੍ਹਾਂ ਵਿੱਚੋਂ 17 ਸਵਿਟਜ਼ਰਲੈਂਡ ਪਹੁੰਚਣ ਵਿੱਚ ਕਾਮਯਾਬ ਹੋ ਗਏ ਸਨ। ਉੱਥੇ ਪੁੱਜਣ ਵਾਲੇ ਉਹ ਪਹਿਲੇ ਭਾਰਤੀ ਜੰਗੀ ਕੈਦੀ ਸਨ। ਇਸੇ ਤਰ੍ਹਾਂ ਫਰਾਂਸ ਵਿੱਚ ਇੱਕ ਚਲਦੀ ਗੱਡੀ ਵਿੱਚੋਂ ਲਾਂਸਰ ਮੁਹੰਮਦ ਸਿਦੀਕ ਖ਼ਾਨ ਤੇ ਮੁਹੰਮਦ ਗੁਲਸ਼ੇਰ ਖ਼ਾਨ ਛਾਲਾਂ ਮਾਰ ਕੇ ਬਚ ਨਿਕਲੇ। ਉਹ ਦੋ ਮਹੀਨੇ ਜੰਗਲਾਂ ਬੇਲਿਆਂ ਵਿੱਚੋਂ ਭਟਕਦੇ ਹੋਏ ਸਵਿਟਜ਼ਰਲੈਂਡ ਜਾ ਪਹੁੰਚੇ। ਉਨ੍ਹਾਂ ਦੀ ਕਹਾਣੀ ਨੂੰ ਕਈ ਸਵਿੱਸ ਅਖ਼ਬਾਰਾਂ ਨੇ ਛਾਪਿਆ। ਬ੍ਰਿਟਿਸ਼ ਫ਼ੌਜੀਆਂ ਲਈ ਬਚ ਨਿਕਲਣਾ ਆਸਾਨ ਸੀ; ਚਮਡ਼ੀ ਗੋਰੀ ਤੇ ਫਰੈਂਚ ਭਾਸ਼ਾ ਦਾ ਗਿਆਨ ਹੋਣ ਕਰਕੇ। ਭਾਰਤੀ ਤਾਂ ਦੂਰੋਂ ਹੀ ਪਛਾਣੇ ਜਾਂਦੇ ਸਨ: ਰੰਗ ਤੇ ਨਸਲੀ ਮੁਹਾਂਦਰੇ ਕਾਰਨ। ਸਭ ਤੋਂ ਪਹਿਲਾਂ ਸਵਿਟਜ਼ਰਲੈਂਡ ਪੁੱਜਣ ਵਾਲੇ ਛੋਟੇ ਰੈਂਕ ਦੇ ਫ਼ੌਜੀ ਸਨ ਲਾਂਸ ਨਾਇਕ ਉਮਰ ਸਿੰਘ, ਦੀਪ ਚੰਦ ਅਤੇ ਹਰਬਖ਼ਸ਼ ਸਿੰਘ। ਲਾਂਸ ਨਾਇਕ ਹਰਬਖ਼ਸ਼ ਸਿੰਘ ਦਰਸ਼ਨੀ ਫ਼ੌਜੀ ਸੀ। ਤੋਬਰੁਕ (ਅਲਜੀਰੀਆ) ਵਿੱਚ ਜਰਮਨ-ਇਤਾਲਵੀ ਫ਼ੌਜ ਵੱਲੋਂ ਕਾਬੂ ਕੀਤੇ ਜਾਣ ਸਮੇਂ ਉਹ 21 ਵਰ੍ਹਿਆਂ ਦਾ ਸੀ। ਉਸ ਨੇ ਕਈ ਕੈਂਪਾਂ ਵਿੱਚ ਅਣਮਨੁੱਖੀ ਹਾਲਾਤ ਝੱਲੇ ਹੋਏ ਸਨ ਪਰ ‘ਚਡ਼੍ਹਦੀਆਂ ਕਲਾਂ’ ਦਾ ਪੱਲਾ ਕਦੇ ਨਹੀਂ ਸੀ ਛੱਡਿਆ। ਐਲਟਨਬਰਗ (ਆਸਟ੍ਰੀਆ) ਵਿੱਚ ਪੁੱਜਣ ’ਤੇ ਉਸ ਨੇ ਉਮਰ ਤੇ ਦੀਪ ਨਾਲ ਮਿਲ ਕੇ ਕੈਂਪ ਤੋਡ਼ਨ ਦੀ ਯੋਜਨਾ ਬਣਾਈ। ਤਿੰਨੋਂ ਇੱਕੋ ਦਿਨ ਬਚ ਨਿਕਲੇ, ਪਰ ਹਰਬਖ਼ਸ਼ ਨੇ ਬਾਕੀ ਦੋਵਾਂ ਨੂੰ ਕਿਹਾ ਕਿ ਉਹ, ਉਸ ਨਾਲੋਂ ਅਲਹਿਦਾ ਹੋ ਜਾਣ। ਉਹ ਨਹੀਂ ਸੀ ਚਾਹੁੰਦਾ ਕਿ ਉਸ ਦੀ ਸਿੱਖੀ ਨਿਆਰਤਾ ਬਾਕੀ ਦੋਵਾਂ ਦੇ ਫਸਣ ਦੀ ਵਜ੍ਹਾ ਬਣ ਜਾਵੇ। ਉਸ ਨੇ ਇੱਕ ਰਾਤ ਇੱਕ ਫਰਾਂਸੀਸੀ ਜ਼ਿਮੀਂਦਾਰ ਦੇ ਵਾਡ਼ੇ ਵਿੱਚ ਬਿਤਾਈ। ਇਸੇ ਜ਼ਿਮੀਂਦਾਰ ਨੇ ਉਸ ਨੂੰ ‘ਕਿਸਾਨੀ ਟੋਪ’ ਦਿੰਦਿਆਂ ਇਸ਼ਾਰਾ ਕੀਤਾ ਕਿ ਜੇ ਉਹ ਆਪਣੀ ਪੱਗ ਉਤਾਰ ਕੇ ਝੋਲੇ ਵਿੱਚ ਛੁਪਾ ਲਵੇ ਤਾਂ ਉਸ ਦਾ ਜੂਡ਼ਾ ਇਸ ਟੋਪ (ਹੈਟ) ਵਿੱਚ ਸਹਿਜੇ ਹੀ ਛੁਪ ਜਾਵੇਗਾ। ਇਸ ਭੇਸ ਵਿੱਚ ਉਹ ਕਿਸਾਨ ਹੀ ਲੱਗੇਗਾ। ਅਜਿਹਾ ਹੀ ਹੋਇਆ। ਉਹ ਆਸਟ੍ਰੀਆ ਤੋਂ ਬਸ ਰਾਹੀਂ ਸਵਿਟਜ਼ਰਲੈਂਡ ਪਹੁੰਚ ਗਿਆ। ਤਿੰਨਾਂ ਦੋਸਤਾਂ ਨੇ ਬ੍ਰਿਟੇਨ ਭੇਜੇ ਜਾਣ ਤੋਂ ਪਹਿਲਾਂ 15 ਮਹੀਨੇ ਸਵਿਟਜ਼ਰਲੈਂਡ ਵਿੱਚ ਬਿਤਾਏ। ਹਰਬਖ਼ਸ਼ ਚੰਗਾ ਸਕੀਅਰ ਵੀ ਸਾਬਤ ਹੋਇਆ। ... ਤਿੰਨਾਂ ਦੋਸਤਾਂ ਦੀ ਇੱਕ ਸਾਂਝੀ ਫੋਟੋ ਬੋਵਮੈਨ ਨੂੰ ਦੇਖਣ ਨੂੰ ਮਿਲੀ। ਉਸ ਵਿੱਚ ਹਰਬਖ਼ਸ਼ ਦੀ ਗੋਦ ਵਿੱਚ ਇੱਕ ਸਵਿੱਸ ਮੁਟਿਆਰ ਬੈਠੀ ਹੋਈ ਸੀ। ਇਸ ਬਾਰੇ ਪੁੱਛੇ ਜਾਣ ’ਤੇ ਉਮਰ ਸਿੰਘ ਦੇ ਪਰਿਵਾਰ ਦੇ ਇੱਕ ਜੀਅ ਨੇ ਦੱਸਿਆ, ‘‘ਹਰਬਖ਼ਸ਼ ਉੱਨ ਨਾਲ ਸਵੈਟਰ ਬਹੁਤ ਚੰਗੇ ਬੁਣ ਲੈਂਦਾ ਸੀ। ਕੁਡ਼ੀਆਂ ਨੂੰ ਬੁਣਤੀ ਸਿਖਾਉਣ ਦੇ ਬਹਾਨੇ ਉਸ ਨੇ ਕਈ ਇਸ਼ਕ-ਪੇਚੇ ਕਾਮਯਾਬੀ ਨਾਲ ਪਾਏ।’’ * * * 1943 ਦੀ ਪੱਤਝਡ਼ ਦੌਰਾਨ ਇਟਲੀ ਤੋਂ ਬਚ ਨਿਕਲੇ ਜੰਗੀ ਕੈਦੀਆਂ ਦੀ ਸਵਿੱਸ ਭੂਮੀ ’ਤੇ ਵੱਡੀ ਗਿਣਤੀ ਵਿੱਚ ਆਮਦ ਸ਼ੁਰੂ ਹੋ ਗਈ। ਉਸ ਨਿਰਪੱਖ ਮੁਲਕ ਵਿੱਚ ਸ਼ਰਨ ਲੈਣ ਵਾਲੇ ਅਜਿਹੇ ਫ਼ੌਜੀਆਂ ਨੂੰ ਭਾਵੇਂ ਬਹੁਤ ਖੁੱਲ੍ਹਾਂ ਸਨ ਪਰ ਰਹਿਣਾ ਕੈਂਪਾਂ ਵਿੱਚ ਹੀ ਪੈਂਦਾ ਸੀ। ਉਨ੍ਹਾਂ ਨੂੰ ਕੰਮ ਵੀ ਕਰਨਾ ਪੈਂਦਾ ਸੀ। ਐਗਰਕਿੰਜਨ ਤੇ ਸੋਲੋਠਰਨ ਵਿੱਚ ਸਿੱਖ ਫ਼ੌਜੀਆਂ ਦੇ ਕੈਂਪ ਸਨ। ਇਨ੍ਹਾਂ ਫ਼ੌਜੀਆਂ ਨੇ ਖੇਤਾਂ ਵਿੱਚ ਕੰਮ ਕਰਨ ਅਤੇ ਸਬਜ਼ੀਆਂ ਉਗਾਉਣ ਵਿੱਚ ਰੁਚੀ ਦਿਖਾਈ। ਇਸ ਕੰਮ ਵਿੱਚ ਉਨ੍ਹਾਂ ਦੀ ਮੁਹਾਰਤ ਨੇ ਸਵਿੱਸ ਅਧਿਕਾਰੀਆਂ ਨੂੰ ਵੀ ਪ੍ਰਭਾਵਿਤ ਕੀਤਾ ਅਤੇ ਆਮ ਲੋਕਾਂ ਨੂੰ ਵੀ। ਰਾਮਗਡ਼੍ਹੀਆ ਸਿੱਖਾਂ ਨੇ ਫੈਕਟਰੀਆਂ ਵਿੱਚ ਵੀ ਆਪਣੀ ਕਾਰੀਗਰੀ ਦਿਖਾਈ। ਐਗਰਕਿੰਜਨ ਦੇ ਕੈਂਪ ਕਮਾਡੈਂਟ ਨੇ ਆਪਣੀ ਰਿਪੋਰਟ ਵਿੱਚ ਲਿਖਿਆ : ‘ਕਈ ਭਾਰਤੀ ਨਸਲਾਂ ਕੰਮ ਕਰ ਕੇ ਰਾਜ਼ੀ ਨਹੀਂ, ਪਰ ਸਿੱਖ ਵੱਖਰੀ ਮਿੱਟੀ ਦੇ ਬਣੇ ਹੋਏ ਹਨ। ਉਨ੍ਹਾਂ ਨੂੰ ਕੰਮ ਕਰ ਕੇ ਖ਼ੁਸ਼ੀ ਮਿਲਦੀ ਹੈ।’ ਇਸੇ ਤਰ੍ਹਾਂ ਸੋਲੋਠਰਨ ਸਥਿਤ ਕੈਂਪ ਦਾ ਮੁਆਇਨਾ ਕਰਨ ਆਈ ਰੈੱਡ ਕਰਾਸ ਦੀ ਟੀਮ ਨੇ ਲਿਖਿਆ: ‘ਸਭ ਤੋਂ ਸਵੱਛ ਸਿੱਖਾਂ ਦੇ ਕੈਂਪ ਨੇ। ਉਨ੍ਹਾਂ ਨੇ ਕਈ ਸੁੱਖ ਸਹੂਲਤਾਂ ਆਪੇ ਹੀ ਵਿਕਸਤ ਕਰ ਲਈਆਂ ਹਨ।’ ਇਸੇ ਮੁਆਇਨਾ ਟੀਮ ਦੀ ਇੱਕ ਮਹਿਲਾ ਮੈਂਬਰ ਨੇ ਦਸੰਬਰ 1944 ਵਿੱਚ ਲਿਖਿਆ, ‘‘ਸਿੱਖ ਸੁਡੌਲ ਤੇ ਸੁਨੱਖੇ ਹਨ। ਦੇਖਣ ਵਿੱਚ ਵੀ ਹੁਸ਼ਿਆਰ ਜਾਪਦੇ ਹਨ। ਉਨ੍ਹਾਂ ਦੀਆਂ ਪੇਚਵੀਆਂ ਪੱਗਾਂ ਸਵਿੱਸ ਮੁਟਿਆਰਾਂ ਤੇ ਬੱਚਿਆਂ ਨੂੰ ਆਕਰਸ਼ਿਤ ਕਰਦੀਆਂ ਨੇ। ... ਇਸ ਇਲਾਕੇ ਦੇ ਕਈ ਮਾਪਿਆਂ ਨੇ ਫੈਡਰਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਿੱਖ ਕੈਂਪ ਇੱਥੋਂ ਹਟਾਇਆ ਜਾਵੇ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਬੇਟੀਆਂ ਦਾ ਸਿੱਖ ਫ਼ੌਜੀਆਂ ਨਾਲ ਮੇਲ-ਜੋਲ ਵਧੇ।’ ਬੋਵਮੈਨ ਲਿਖਦਾ ਹੈ ਕਿ ਸਵਿਟਜ਼ਰਲੈਂਡ ਭਾਵੇਂ ਨਸਲਪ੍ਰਸਤੀ ਵਰਗੀ ਵਬਾਅ ਤੋਂ ਮੁਕਤ ਹੋਣ ਦਾ ਦਾਅਵਾ ਕਰਦਾ ਹੈ, ਪਰ ਅਸਲੀਅਤ ਇਹ ਹੈ ਕਿ ਇਹ ਵਬਾਅ ਹੁਣ ਵੀ ਬਹੁਤੇ ਪਰਿਵਾਰਾਂ ਵਿੱਚ ਮੌਜੂਦ ਹੈ। 1943-44 ਵਿੱਚ ਤਾਂ ਮਾਹੌਲ ਹੀ ਵੱਖਰਾ ਸੀ। * * * ਅਕਤੂਬਰ 1945 ਤਕ ਬਹੁਤ ਘੱਟ ਸਿੱਖ ਜੰਗੀ ਕੈਦੀ ਸਵਿਟਜ਼ਰਲੈਂਡ ਵਿੱਚ ਬਚੇ ਸਨ। ਬਹੁਤੇ ਬ੍ਰਿਟਿਸ਼-ਭਾਰਤ ਸਰਕਾਰ ਦੀ ਮਦਦ ਨਾਲ ਵਤਨ ਪਰਤਾਏ ਜਾ ਚੁੱਕੇ ਹਨ। ਪਰ ਜਿੰਨੇ ਕੁ ਬਚੇ ਸਨ, ਉਨ੍ਹਾਂ ਨੇ ਇਸ ਮਹੀਨੇ ਦੇ ਅਖ਼ੀਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸੋਲੋਠਰਨ ਵਿੱਚ ਇਕੱਠੇ ਹੋ ਕੇ ਮਨਾਇਆ। ਇਸ ਸਮਾਗਮ ਵਿੱਚ ਕਈ ਸਥਾਨਕ ਲੋਕ ਵੀ ਸ਼ਾਮਿਲ ਹੋਏ। ਲੰਗਰ ਵਰਤਣ ਤੇ ਛਕਣ ਦਾ ਉਨ੍ਹਾਂ ਲਈ ਇਹ ਪਹਿਲਾ ਤਜਰਬਾ ਸੀ। ‘ਇੰਡੀਅਨ ਚਪਾਤੀਆਂ’, ‘ਵਾਟਰੀ (ਤਰਲ) ਦਾਲ ਤੇ ‘ਸਵੀਟ ਪਰਸ਼ਾਦ’ ਮੁਫ਼ਤ ਮਿਲਣ ਦੀ ਚਰਚਾ ਹੋਰਨਾਂ ਲੋਕਾਂ ਲਈ ਵੀ ਖਿੱਚ ਦਾ ਵਿਸ਼ਾ ਬਣ ਗਈ। ਅਗਲੇ ਦਿਨ ਸਵਿੱਸ ਅਖ਼ਬਾਰਾਂ ਵਿੱਚ ਇਸ ਘਟਨਾ ਦਾ ਖ਼ੂਬ ਜ਼ਿਕਰ ਹੋਇਆ।
ਸ. ਦਿਆਲ ਸਿੰਘ ਮਜੀਠੀਆ ਨੇ ਲਾਹੌਰ ਵਿੱਚ ਖੁੱਲ੍ਹੀ ਜ਼ਮੀਨ ਖ਼ਰੀਦ ਕੇ ਦਿਆਲ ਸਿੰਘ ਕਾਲਜ ਬਣਾਇਆ, ਜਿਹੜਾ ਅੱਜ ਵੀ ਉਸੇ ਨਾਂ ’ਤੇ ਚੱਲ ਰਿਹਾ ਹੈ। ਉਨ੍ਹਾਂ ਕਾਲਜ ਦੇ ਨਾਲ ਇੱਕ ਪਬਲਿਕ ਲਾਇਬਰੇਰੀ ਖੋਲ੍ਹੀ। ਉਨ੍ਹਾਂ ਦੇ ਨਾਂ ’ਤੇ ਬਣੇ ਕਾਲਜ ਅਤੇ ਲਾਇਬ੍ਰੇਰੀ ਵਾਲੀ ਸਡ਼ਕ ਦਾ ਨਾਂ ਵੀ ਪਹਿਲਾਂ ਵਾਲਾ ਹੈ। ਸ. ਦਿਆਲ ਸਿੰਘ ਨੇ ਅੰਗਰੇਜ਼ਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਕਿਸੇ ਅਖ਼ਬਾਰ ਨਾਲ ਆਮ ਲੋਕਾਂ ਦੇ ਵਿਚਾਰਾਂ ਸਬੰਧੀ ਜਾਣਕਾਰੀ ਦੇਣ ਹਿੱਤ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ’ਚ 2 ਫਰਵਰੀ 1881 ਨੂੰ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਸ਼ੁਰੂ ਕੀਤਾ, ਜੋ ਭਾਰਤ ਦੇ ਰਾਸ਼ਟਰੀ ਅਖ਼ਬਾਰਾਂ ਵਿੱਚੋਂ ਇੱਕ ਪ੍ਰਮੁੱਖ ਅਖ਼ਬਾਰ ਹੈ।
ਰਜਵੰਤ ਨੂੰ ਦਿਲ ਦਾ ਦੌਰਾ ਪਿਆ ਸੀ। ਉਸ ਨੇ ਦਵਾਈ ਦਿੱਤੀ, ਟੀਕੇ ਲਾਏ ਤੇ ਦਾਖਲ ਕਰ ਲਿਆ। ਪੂਰੀ ਪੜਤਾਲ ਕਰ ਉਸ ਨੇ ਦੱਸਿਆ ਕਿ ਸਟੈਂਟ ਪਾਉਣ ਦੀ ਲੋੜ ਹੈ। ਉਸ ਨੇ ਘਰਦਿਆਂ ਨਾਲ ਸਲਾਹ ਕਰਨ ਤੋਂ ਬਾਅਦ ਸਟੈਂਟ ਪਾ ਦਿੱਤਾ। ਕੁਝ ਦੇਰ ਡਾਕਟਰ ਨੇ ਆਰਾਮ ਕਰਨ ਲਈ ਆਖਿਆ। ਰਾਤ ਭਰ ਹਸਪਤਾਲ ਵਿੱਚ ਰੱਖਿਆ। ਅਗਲੇਰੇ ਦਿਨ ਫਿਰ ਚੈੱਕ ਕੀਤਾ ਅਤੇ ਦੱਸਿਆ ਕਿ ਹਾਲਤ ਠੀਕ ਹੈ ਅਤੇ ਸ਼ਾਮ ਨੂੰ ਛੁੱਟੀ ਦੇ ਦਿੱਤੀ। ਕੁਝ ਦੇਰ ਆਰਾਮ ਕਰਨ ਦੀ ਸਲਾਹ ਦਿੱਤੀ ਅਤੇ ਲੋੜੀਂਦੀਆਂ ਦਵਾਈਆਂ ਦੱਸ ਕੇ ਘਰੇ ਭੇਜ ਦਿੱਤਾ। ਰਜਵੰਤ ਨੂੰ ਆਰਾਮ ਦੀ ਲੋੜ ਸੀ। ਇਸ ਲਈ ਉਸ ਨੇ ਆਪਣੀ ਇੱਕ ਹਫ਼ਤੇ ਦੀ ਛੁੱਟੀ ਭੇਜ ਦਿੱਤੀ। ਸੁਰਜੀਤ ਉਸ ਦਾ ਖ਼ਾਸ ਖ਼ਿਆਲ ਰੱਖ ਰਹੀ ਸੀ। ਲੱਡੂ ਵੀ ਵੀਰੂ ਨਾਲ ਖੇਡਣ ਲੱਗ ਪਿਆ ਸੀ। ਦਲਜੀਤ ਉਸ ਦਾ ਪੂਰਾ ਧਿਆਨ ਰੱਖ ਰਹੀ ਸੀ। ਕੇਸਰ ਸਿੰਘ ਅਤੇ ਮਹਿੰਦਰ ਕੌਰ ਰਜਵੰਤ ਨੂੰ ਠੀਕ ਹੁੰਦੇ ਦੇਖ ਪਰਮਾਤਮਾ ਦਾ ਸ਼ੁਕਰ ਮਨਾ ਰਹੇ ਸਨ। ਅਗਲੇ ਦਿਨ ਉਨ੍ਹਾਂ ਨੇ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਕਿ ਪਰਿਵਾਰ ਵਿਚਲੇ ਸਾਰੇ ਜੀਆਂ ਉਪਰ ਪਰਮਾਤਮਾ ਦੀ ਮਿਹਰ ਰਹੇ ਅਤੇ ਸਮੂਹ ਪਰਿਵਾਰ ਤੰਦਰੁਸਤ ਰਹੇ। ਰਜਵੰਤ ਦਵਾਈ ਨਾਲ ਬਿਹਤਰ ਹੋ ਰਿਹਾ ਸੀ। ਹਰਬੰਸ ਰੋਜ਼ਾਨਾ ਆਪਣੀ ਡਿਊਟੀ ’ਤੇ ਜਾਣ ਲੱਗ ਪਿਆ।
ਲੋਭ ਨੇ ਮਨੁੱਖ ਨੂੰ ਇੱਕ ਤਰ੍ਹਾਂ ਨਾਲ ਹੈਵਾਨ ਬਣਾ ਦਿੱਤਾ ਹੈ। ਲੋਭ ਨੇ ਹਰ ਰਿਸ਼ਤੇ ਦੀ ਮਰਿਆਦਾ ਤਾਰ ਤਾਰ ਕਰ ਦਿੱਤੀ ਹੈ। ਲੋਭ ਕਾਰਨ ਆਪਣੇ ਜਨਮਦਾਤਾ ਮਾਤਾ ਪਿਤਾ ਵੀ ਵੈਰੀ ਨਜ਼ਰ ਆਉਂਦੇ ਹਨ।
ਅਸੀਂ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਤੁਰ ਪਏ। ਵਾਟ ਕਾਫ਼ੀ ਲੰਮੀ ਸੀ ਪਰ ਇੰਗਲੈਂਡ ਦੀਆਂ ਸੜਕਾਂ ਅਤੇ ਨਵੀਆਂ ਨਕੋਰ ਸਾਫ਼ ਸੁਥਰੀਆਂ ਗੱਡੀਆਂ ਉੱਤੇ ਜਾਣਾ ਕੋਈ ਮੁਸ਼ਕਿਲ ਨਹੀਂ ਲੱਗਦਾ। ਲੰਡਨ ਸ਼ਹਿਰ ਦੀ ਭਾਰੀ ਟ੍ਰੈਫਿਕ ਭਰੀਆਂ ਸੜਕਾਂ ਤੋਂ ਬਾਹਰ ਨਿਕਲ ਛੇਤੀ ਹੀ ਸਾਡੀ ਕਾਰ ਸਟੇਟ ਹਾਈਵੇਅ ’ਤੇ ਦੌੜਨ ਲੱਗੀ। ਮੇਰੇ ਦਿਲ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਚਾਲੀ ਸਾਲਾਂ ਦਾ ਸੁਨਹਿਰੀ ਇਤਿਹਾਸ ਘੁੰਮ ਰਿਹਾ ਸੀ।
ਨਕਲ ਦੀ ਮਾਰ ਸੁਖਮੰਦਰ ਪੁੰਨੀ ਮੇਰੇ ਪਿੰਡ ਤੋਂ ਮੇਰੇ ਲਿਹਾਜ਼ੀ ਮੁੰਡੇ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਸਰਕਾਰੀ ਟੈਸਟਾਂ ਦੀ ਤਿਆਰੀ ਕਰਦੇ ਨੂੰ, ਪਰ ਸਰਕਾਰੀ ਨੌਕਰੀ ਨਹੀਂ ਮਿਲੀ। ਇੱਕ ਦਿਨ ਕਹਿੰਦਾ, ‘‘ਮੇਰੇ ਨਾਲ ਧਾਰਮਿਕ ਸਥਾਨ ’ਤੇ ਚੱਲ। ਮੱਥਾ ਟੇਕ ਆਵਾਂਗੇ...
ਜੇਕਰ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਆਏ ਹਡ਼੍ਹਾਂ ਦੀ ਪਡ਼ਤਾਲ ਕੀਤੀ ਜਾਵੇ ਤਾਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਬਰਾਬਰ ਦੀਆਂ ਦੋਸ਼ੀ ਜਾਪਦੀਆਂ ਹਨ। ਸਾਡੀ ਵੱਡੀ ਤ੍ਰਾਸਦੀ ਇਹ ਹੈ ਕਿ ਸਾਡੇ ਨੇਤਾਵਾਂ ਨੂੰ ਹਡ਼੍ਹਾਂ ਦੇ ਡੂੰਘੇ ਪਾਣੀਆਂ ਅਤੇ ਗਾਰੇ ਵਿੱਚ ਵੀ ਮੁਸੀਬਤ ਮਾਰੇ ਲੋਕਾਂ ਦੇ ਉਦਾਸ ਚਿਹਰੇ ਨਹੀਂ ਦਿਸਦੇ ਸਗੋਂ ਸੱਤਾ ਦੇ ਹੀ ਝਲਕਾਰੇ ਪੈਂਦੇ ਹਨ।
Advertisement