ਅਮਰੀਕਾ: ਸਕਾਈਡਾਈਵਿੰਗ ਜਹਾਜ਼ ਰਨਵੇਅ ਤੋਂ ਉਤਰ ਕੇ ਜੰਗਲ ’ਚ ਵੜਿਆ
ਮੌਨਰੋ ਟਾਊਨਸ਼ਿਪ (ਅਮਰੀਕਾ), 3 ਜੁਲਾਈ ਅਮਰੀਕਾ ਦੇ ਨਿਊ ਜਰਸੀ ਵਿੱਚ ਅੱਜ ਸ਼ਾਮ ਨੂੰ ਹਵਾਈ ਅੱਡੇ ’ਤੇ ਸਕਾਈਡਾਈਵਿੰਗ ਜਹਾਜ਼ ਰਨਵੇਅ ਤੋਂ ਅੱਗੇ ਨਿਕਲ ਕੇ ਜੰਗਲ ਵਿੱਚ ਜਾ ਵੜਿਆ। ਇਸ ਹਾਦਸੇ ਵਿੱਚ ਘੱਟੋ-ਘੱਟ 15 ਵਿਅਕਤੀ ਜ਼ਖ਼ਮੀ ਹੋ ਗਏ। ਸਕਾਈਡਾਈਵਿੰਗ ਜਹਾਜ਼ ਵਿਸ਼ੇਸ਼ ਤਰ੍ਹਾਂ...
Advertisement
ਮੌਨਰੋ ਟਾਊਨਸ਼ਿਪ (ਅਮਰੀਕਾ), 3 ਜੁਲਾਈ
ਅਮਰੀਕਾ ਦੇ ਨਿਊ ਜਰਸੀ ਵਿੱਚ ਅੱਜ ਸ਼ਾਮ ਨੂੰ ਹਵਾਈ ਅੱਡੇ ’ਤੇ ਸਕਾਈਡਾਈਵਿੰਗ ਜਹਾਜ਼ ਰਨਵੇਅ ਤੋਂ ਅੱਗੇ ਨਿਕਲ ਕੇ ਜੰਗਲ ਵਿੱਚ ਜਾ ਵੜਿਆ। ਇਸ ਹਾਦਸੇ ਵਿੱਚ ਘੱਟੋ-ਘੱਟ 15 ਵਿਅਕਤੀ ਜ਼ਖ਼ਮੀ ਹੋ ਗਏ। ਸਕਾਈਡਾਈਵਿੰਗ ਜਹਾਜ਼ ਵਿਸ਼ੇਸ਼ ਤਰ੍ਹਾਂ ਦਾ ਜਹਾਜ਼ ਹੁੰਦਾ ਹੈ, ਜਿਸ ਦਾ ਇਸਤੇਮਾਲ ਸਕਾਈਡਾਈਵਿੰਗ ਗਤੀਵਿਧੀਆਂ ਲਈ ਕੀਤਾ ਜਾਂਦਾ ਹੈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫਏਏ) ਦੇ ਤਰਜਮਾਨ ਮੁਤਾਬਕ ਫਿਲਾਡੈਲਫੀਆ ਤੋਂ ਲਗਪਗ 33.8 ਕਿਲੋਮੀਟਰ ਦੱਖਣ-ਪੂਰਬ ਵਿੱਚ ਕ੍ਰੌਸ ਕੀਜ਼ ਹਵਾਈ ਅੱਡੇ ’ਤੇ ‘ਸੈੱਸਨਾ 208ਬੀ’ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 15 ਵਿਅਕਤੀ ਸਵਾਰ ਸਨ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹਵਾਈ ਖੇਤਰ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ ਹਾਦਸਾਗ੍ਰਸਤ ਜਹਾਜ਼ ਜੰਗਲ ਵਿੱਚ ਵੜਿਆ ਦਿਖ ਰਿਹਾ ਹੈ ਅਤੇ ਨੁਕਸਾਨੀ ਹੋਈ ਹਾਲਤ ਵਿੱਚ ਖੜ੍ਹਾ ਹੈ। ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਹੋਰ ਐਮਰਜੈਂਸੀ ਵਾਹਨ ਮੌਜੂਦ ਹਨ। -ਏਪੀ
Advertisement
Advertisement
×