DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ: ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਹਥਿਆਰਾਂ ਦੀ ਸਪਲਾਈ ਰੋਕਣ ਦੇ ਹੁਕਮਾਂ ਤੋਂ ਬਾਅਦ ਕੀਤਾ ਐਲਾਨ
  • fb
  • twitter
  • whatsapp
  • whatsapp
Advertisement

ਵਾਸ਼ਿੰਗਟਨ, 8 ਜੁਲਾਈ

ਰਾਸ਼ਟਰਪਤੀ ਡੋਨਲਡ ਟਰੰਪ ਨੇ ਕੀਵ ਨੂੰ ਹਥਿਆਰਾਂ ਦੀ ਸਪਲਾਈ ਰੋਕਣ ਸਬੰਧੀ ਹੁਕਮ ਜਾਰੀ ਕਰਨ ਦੇ ਕੁਝ ਦਿਨ ਬਾਅਦ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਵੱਲੋਂ ਯੂਕਰੇਨ ਨੂੰ ਹੋਰ ਹਥਿਆਰ ਭੇਜੇ ਜਾਣਗੇ।

Advertisement

ਉਨ੍ਹਾਂ ਦਾ ਇਹ ਬਿਆਨ ਪੈਂਟਾਗਨ ਵੱਲੋਂ ਪਿਛਲੇ ਹਫ਼ਤੇ ਕੀਤੇ ਗਏ ਐਲਾਨ ਤੋਂ ਬਾਅਦ ਉਨ੍ਹਾਂ ਦੇ ਅਚਾਨਕ ਬਦਲੇ ਰੁਖ਼ ਨੂੰ ਦਰਸਾਉਂਦਾ ਹੈ। ਪੈਂਟਾਗਨ ਨੇ ਕਿਹਾ ਸੀ ਕਿ ਉਹ ਯੂੁਕਰੇਨ ਨੂੰ ਹਵਾਈ ਹਮਲਿਆਂ ਤੋਂ ਬਚਾਅ ਕਰਨ ਵਾਲੀਆਂ ਮਿਜ਼ਾਈਲਾਂ, ਸਟੀਕ ਨਿਸ਼ਾਨੇ ਲਾਉਣ ਵਾਲੀਆਂ ਤੋਪਾਂ ਵਰਗੇ ਕੁਝ ਹਥਿਆਰਾਂ ਦੀ ਸਪਲਾਈ ਰੋਕ ਰਿਹਾ ਹੈ। ਇਹ ਹੁਕਮ ਇਸ ਕਰਕੇ ਦਿੱਤਾ ਗਿਆ ਸੀ ਕਿਉਂਕਿ ਅਮਰੀਕਾ ਇਸ ਗੱਲ ਨੂੰ ਲੈ ਕੇ ਫਿਕਰਮੰਦ ਸੀ ਕਿ ਉਸ ਦੇ ਆਪਣੇ ਹਥਿਆਰਾਂ ਦਾ ਭੰਡਾਰ ਬਹੁਤ ਘਟ ਗਿਆ ਹੈ।

ਯੂਕਰੇਨ ਨੂੰ ਹੋਰ ਹਥਿਅਰ ਭੇਜਣ ਸਬੰਧੀ ਸਵਾਲ ’ਤੇ ਡੋਨਲਡ ਟਰੰਪ ਨੇ ਕਿਹਾ, ‘‘ਸਾਨੂੰ ਅਜਿਹਾ ਕਰਨਾ ਹੀ ਹੋਵੇਗਾ। ਉਨ੍ਹਾਂ ਨੂੰ ਆਪਣੀ ਰੱਖਿਆ ਕਰਨ ’ਚ ਸਮਰੱਥ ਹੋੋਣਾ ਪਵੇਗਾ। ਉਨ੍ਹਾਂ ’ਤੇ ਭਾਰੀ ਹਮਲਾ ਹੋ ਰਿਹਾ ਹੈ। ਅਸੀਂ ਕੁਝ ਹੋਰ ਹਥਿਆਰ ਖਾਸਕਰ ਰੱਖਿਆ ਕਰਨ ਵਾਲੇ ਹਥਿਆਰ ਭੇਜਣ ਜਾ ਰਹੇ ਹਾਂ।’’

ਪੈਂਟਾਗਨ ਨੇ ਸੋਮਵਾਰ ਦੇਰ ਰਾਤ ਪੁਸ਼ਟੀ ਕੀਤੀ ਕਿ ਟਰੰਪ ਦੇ ਨਿਰਦੇਸ਼ ’ਤੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਮੁੜ ਸ਼ੁਰੂ ਕੀਤੀ ਜਾਵੇਗੀ ਤਾਂ ਕਿ ਉਹ ਆਪਣਾ ਬਚਾਅ ਕਰ ਸਕੇ, ਜਦਕਿ ਅਮਰੀਕਾ ਇੱਕ ਸਥਾਈ ਸ਼ਾਂਤੀ ਕਾਇਮ ਕਰਨ ਤੇ ਹਿੰਸਾ ਰੋਕਣ ਲਈ ਕੰਮ ਕਰ ਰਿਹਾ ਹੈ।’’ ਹਾਲਾਂਕਿ ਪੈਂਟਾਗਨ ਦੇ ਤਰਜਮਾਨ ਸੀਨ ਪਰਨੈੱਲ ਨੇ ਇਹ ਵੀ ਆਖਿਆ ਕਿ ਟਰੰਪ ਪੂਰੀ ਦੁਨੀਆ ’ਚ ਸੈਨਿਕ ਸਾਧਨਾਂ ਦੀ ਸਪਲਾਈ ਦੀ ਨਜ਼ਰਸਾਨੀ ਕਰ ਰਹੇ ਨੇ ਜੋ ‘ਅਮਰੀਕਾ ਫਸਟ’ ਰੱਖਿਆ ਨੀਤੀ ਦਾ ਹਿੱਸਾ ਹੈ। -ਏਪੀ

Advertisement
×