ਯੂਕਰੇਨ ਨੇ ਰੂਸ ਵੱਲੋਂ ਦਾਗ਼ੇ 20 ਡਰੋਨ ਫੁੰਡੇ
ਕੀਵ, 13 ਜੁਲਾਈ ਯੂਕਰੇਨੀ ਹਵਾਈ ਰੱਖਿਆ ਪ੍ਰਣਾਲੀ ਨੇ ਰੂਸ ਵੱਲੋਂ ਕੀਵ ਖ਼ਿੱਤੇ ’ਤੇ ਦਾਗ਼ੇ 20 ਇਰਾਨੀ ਡਰੋਨਾਂ ਨੂੰ ਫੁੰਡ ਦਿੱਤਾ। ਉਂਜ ਇਨ੍ਹਾਂ ਡਰੋਨਾਂ ਦਾ ਮਲਬਾ ਚਾਰ ਜ਼ਿਲ੍ਹਿਆਂ ’ਚ ਡਿੱਗਿਆ ਜਿਸ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਕਈ ਘਰਾਂ ਨੂੰ...
Advertisement
ਕੀਵ, 13 ਜੁਲਾਈ
ਯੂਕਰੇਨੀ ਹਵਾਈ ਰੱਖਿਆ ਪ੍ਰਣਾਲੀ ਨੇ ਰੂਸ ਵੱਲੋਂ ਕੀਵ ਖ਼ਿੱਤੇ ’ਤੇ ਦਾਗ਼ੇ 20 ਇਰਾਨੀ ਡਰੋਨਾਂ ਨੂੰ ਫੁੰਡ ਦਿੱਤਾ। ਉਂਜ ਇਨ੍ਹਾਂ ਡਰੋਨਾਂ ਦਾ ਮਲਬਾ ਚਾਰ ਜ਼ਿਲ੍ਹਿਆਂ ’ਚ ਡਿੱਗਿਆ ਜਿਸ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪੁੱਜਿਆ। ਰੂਸੀ ਫ਼ੌਜ ਨੇ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਹਮਲੇ ਕੀਤੇ ਜਿਸ ਨਾਲ ਵੱਖ ਵੱਖ ਹਿੱਸੇ ਧਮਾਕਿਆਂ ਨਾਲ ਗੂੰਜ ਉੱਠੇ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਰਾਜਧਾਨੀ ਕੀਵ ’ਚ ਇਕ 16 ਮੰਜ਼ਿਲਾ ਅਤੇ ਇਕ ਹੋਰ ਗ਼ੈਰ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗ ਗਈ ਜਿਸ ਨੂੰ ਦਸਤਿਆਂ ਨੇ ਬੁਝਾ ਦਿੱਤਾ। ਡਰੋਨਾਂ ਦੇ ਮਲਬੇ ਨੇ 25 ਮੰਜ਼ਿਲਾ ਅਪਾਰਟਮੈਂਟ ਦੇ ਸਾਹਮਣੇ ਵਾਲੇ ਹਿੱਸੇ ਨੂੰ ਵੀ ਨੁਕਸਾਨ ਪਹੁੰਚਾਇਆ। ਰੂਸ ਨੇ ਮਈ ’ਚ ਤਕਰੀਬਨ ਹਰ ਰਾਤ ਡਰੋਨ ਅਤੇ ਮਿਜ਼ਾਈਲਾਂ ਨਾਲ ਕੀਵ ’ਤੇ ਹਮਲੇ ਕੀਤੇ ਸਨ ਜਿਸ ਕਾਰਨ ਲੋਕਾਂ ਨੂੰ ਆਪਣੀਆਂ ਰਾਤਾਂ ਸੁਰੱਖਿਅਤ ਥਾਵਾਂ ’ਤੇ ਗੁਜ਼ਾਰਨੀਆਂ ਪਈਆਂ ਸਨ। -ਏਪੀ
Advertisement
Advertisement
×