ਅਮਰੀਕਾ ਤੇ ਕੈਨੇਡਾ ਵਿਚਾਲੇ ਵਪਾਰਕ ਗੱਲਬਾਤ ਮੁੜ ਸ਼ੁਰੂ
ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਵੱਲੋਂ ਅਮਰੀਕੀ ਡਿਜੀਟਲ ਕੰਪਨੀਆਂ ਉੱਤੇ ਡਿਜੀਟਲ ਟੈਕਸ ਲਗਾਉਣ ਦੀ ਯੋਜਨਾ ਰੱਦ ਕੀਤੇ ਜਾਣ ਮਗਰੋਂ ਅਮਰੀਕਾ ਨਾਲ ਵਪਾਰਕ ਗੱਲਬਾਤ ਬਹਾਲ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲੰਘੇ ਸ਼ੁੱਕਰਵਾਰ...
Advertisement
ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਵੱਲੋਂ ਅਮਰੀਕੀ ਡਿਜੀਟਲ ਕੰਪਨੀਆਂ ਉੱਤੇ ਡਿਜੀਟਲ ਟੈਕਸ ਲਗਾਉਣ ਦੀ ਯੋਜਨਾ ਰੱਦ ਕੀਤੇ ਜਾਣ ਮਗਰੋਂ ਅਮਰੀਕਾ ਨਾਲ ਵਪਾਰਕ ਗੱਲਬਾਤ ਬਹਾਲ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲੰਘੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਤਕਨਾਲੋਜੀ ਕੰਪਨੀਆਂ ’ਤੇ ਟੈਕਸ ਲਗਾਉਣ ਦੀ ਕੈਨੇਡਾ ਦੀ ਯੋਜਨਾ ਕਾਰਨ ਵਪਾਰਕ ਗੱਲਬਾਤ ਮੁਅੱਤਲ ਕਰ ਰਹੇ ਹਨ। ਉਨ੍ਹਾਂ ਕੈਨੇਡਾ ਵੱਲੋਂ ਲਾਏ ਇਸ ਟੈਕਸ ਨੂੰ ‘ਅਮਰੀਕਾ ’ਤੇ ਸਿੱਧਾ ਤੇ ਸਪੱਸ਼ਟ ਹਮਲਾ’ ਦੱਸਿਆ ਸੀ। ਕੈਨੇਡੀਅਨ ਸਰਕਾਰ ਨੇ ਕਿਹਾ ਕਿ ਉਹ ਇੱਕ ਵਪਾਰਕ ਸਮਝੌਤੇ ਦੀ ‘ਉਮੀਦ’ ਰੱਖਦੀ ਹੈ, ਇਸ ਲਈ ਇਹ ‘ਡਿਜੀਟਲ ਸੇਵਾਵਾਂ ਟੈਕਸ ਨੂੰ ਰੱਦ’ ਕਰ ਦੇਵੇਗੀ। ਕਾਰਨੀ ਦੇ ਦਫਤਰ ਨੇ ਕਿਹਾ ਕਿ ਕਾਰਨੀ ਤੇ ਟਰੰਪ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ। ਕਾਰਨੀ ਨੇ ਬਿਆਨ ’ਚ ਕਿਹਾ, ‘ਇਹ ਐਲਾਨ ਨਿਰਧਾਰਤ 21 ਜੁਲਾਈ 2025 ਦੀ ਸਮਾਂ-ਸੀਮਾ ਤਹਿਤ ਇਸ ਵਾਰਤਾ ਨੂੰ ਸ਼ੁਰੂ ਕਰਨ ’ਚ ਮਦਦ ਕਰੇਗਾ। -ਏਪੀ
Advertisement
Advertisement
×