ਇਰਾਨੀ ਜੇਲ੍ਹ ’ਤੇ ਹਮਲੇ ਮਗਰੋਂ ਸਿਆਸੀ ਕੈਦੀਆਂ ’ਚ ਦਹਿਸ਼ਤ
ਬੈਰੂਤ: ਇਜ਼ਰਾਈਲ ਵੱਲੋਂ ਤਹਿਰਾਨ ਦੀ ਐਵਿਨ ਜੇਲ੍ਹ ’ਤੇ ਕੀਤੇ ਹਮਲੇ ਵਿੱਚ ਜੇਲ੍ਹ ਵਿੱਚ ਬੰਦ ਇਰਾਨੀ ਬਾਗ਼ੀ ਸਯੇਹ ਸੇਅਦਲ ਵਾਲ ਵਾਲ ਬਚ ਗਈ। ਮਿਜ਼ਾਈਲ ਡਿੱਗਣ ਤੋਂ ਕੁੱਝ ਪਲ ਪਹਿਲਾਂ ਹੀ ਉਹ ਜੇਲ੍ਹ ਦੇ ਕਲੀਨਿਕ ’ਚੋਂ ਬਾਹਰ ਨਿਕਲੀ ਸੀ। ਇਰਾਨੀ ਨਿਆਂਪਾਲਿਕਾ ਦੇ...
Advertisement
ਬੈਰੂਤ: ਇਜ਼ਰਾਈਲ ਵੱਲੋਂ ਤਹਿਰਾਨ ਦੀ ਐਵਿਨ ਜੇਲ੍ਹ ’ਤੇ ਕੀਤੇ ਹਮਲੇ ਵਿੱਚ ਜੇਲ੍ਹ ਵਿੱਚ ਬੰਦ ਇਰਾਨੀ ਬਾਗ਼ੀ ਸਯੇਹ ਸੇਅਦਲ ਵਾਲ ਵਾਲ ਬਚ ਗਈ। ਮਿਜ਼ਾਈਲ ਡਿੱਗਣ ਤੋਂ ਕੁੱਝ ਪਲ ਪਹਿਲਾਂ ਹੀ ਉਹ ਜੇਲ੍ਹ ਦੇ ਕਲੀਨਿਕ ’ਚੋਂ ਬਾਹਰ ਨਿਕਲੀ ਸੀ। ਇਰਾਨੀ ਨਿਆਂਪਾਲਿਕਾ ਦੇ ਬੁਲਾਰੇ ਅਸਗਰ ਜਹਾਂਗੀਰ ਨੇ ਕਿਹਾ ਕਿ ਇਸ ਜੇਲ੍ਹ ’ਤੇ 23 ਜੂਨ ਨੂੰ ਹੋਏ ਹਮਲੇ ਵਿੱਚ ਕਰਮਚਾਰੀਆਂ, ਫੌਜੀਆਂ, ਕੈਦੀਆਂ ਨੂੰ ਮਿਲਣ ਆਏ ਪਰਿਵਾਰਕ ਮੈਂਬਰਾਂ ਸਮੇਤ ਘੱਟੋ-ਘੱਟ 71 ਜਣੇ ਮਾਰੇ ਗਏ ਹਨ। ਇਸ ਜੇਲ੍ਹ ਵਿੱਚ ਜ਼ਿਆਦਾਤਰ ਸਿਆਸੀ ਕੈਦੀ ਬੰਦ ਹਨ। ਐਵਿਨ ਜੇਲ੍ਹ ’ਤੇ ਹਮਲੇ ਮਗਰੋਂ ਸਿਆਸੀ ਕੈਦੀਆਂ ਦੇ ਪਰਿਵਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹਫ਼ਤਾ ਬੀਤ ਜਾਣ ਦੇ ਬਾਵਜੂਦ ਕਈ ਪਰਿਵਾਰਾਂ ਦਾ ਵਿਚਾਰ-ਅਧੀਨ ਜਾਂ ਪੁੱਛਗਿੱਛ ਲਈ ਜੇਲ੍ਹ ਵਿੱਚ ਬੰਦ ਆਪਣੇ ਸਕੇ-ਸਬੰਧੀਆਂ ਨਾਲ ਸੰਪਰਕ ਨਹੀਂ ਹੋ ਸਕਿਆ। -ਏਪੀ
Advertisement
Advertisement
×