ਸਟੀਲ ਪ੍ਰਾਜੈਕਟ ਸੁਰਜੀਤ ਕਰਨ ਲਈ ਪਾਕਿ ਨੇ ਰੂਸ ਨਾਲ ਕੀਤਾ ਸਮਝੌਤਾ
ਇਸਲਾਮਾਬਾਦ: ਪਾਕਿਸਤਾਨ ਅਤੇ ਰੂਸ ਨੇ ਪਾਕਿਸਤਾਨ ਸਟੀਲ ਮਿੱਲਜ਼ ਪ੍ਰਾਜੈਕਟ ਨੂੰ ਬਹਾਲ ਕਰਨ ਅਤੇ ਆਧੁਨਿਕ ਬਣਾਉਣ ਲਈ ਸਮਝੌਤਾ ਸਹੀਬੱਧ ਕੀਤਾ ਹੈ, ਜੋ ਦੋਹਾਂ ਦੇਸ਼ਾਂ ਵਿਚਾਲੇ ਸਹਿਯੋਗ ਦੇ ਨਵੇਂ ਅਧਿਆਏ ਦੀ ਨਿਸ਼ਾਨਦੇਹੀ ਕਰਦਾ ਹੈ। ਪ੍ਰਾਜੈਕਟ ਦਾ ਠੇਕਾ ਹਾਸਲ ਕਰਨ ਦੀ ਦੌੜ ਵਿੱਚ...
Advertisement
ਇਸਲਾਮਾਬਾਦ: ਪਾਕਿਸਤਾਨ ਅਤੇ ਰੂਸ ਨੇ ਪਾਕਿਸਤਾਨ ਸਟੀਲ ਮਿੱਲਜ਼ ਪ੍ਰਾਜੈਕਟ ਨੂੰ ਬਹਾਲ ਕਰਨ ਅਤੇ ਆਧੁਨਿਕ ਬਣਾਉਣ ਲਈ ਸਮਝੌਤਾ ਸਹੀਬੱਧ ਕੀਤਾ ਹੈ, ਜੋ ਦੋਹਾਂ ਦੇਸ਼ਾਂ ਵਿਚਾਲੇ ਸਹਿਯੋਗ ਦੇ ਨਵੇਂ ਅਧਿਆਏ ਦੀ ਨਿਸ਼ਾਨਦੇਹੀ ਕਰਦਾ ਹੈ। ਪ੍ਰਾਜੈਕਟ ਦਾ ਠੇਕਾ ਹਾਸਲ ਕਰਨ ਦੀ ਦੌੜ ਵਿੱਚ ਚੀਨ ਵੀ ਸ਼ਾਮਲ ਸੀ, ਜੋ ਅਸਲ ਵਿੱਚ ਸੋਵੀਅਤ ਦੀ ਮਦਦ ਨਾਲ ਬਣਾਇਆ ਗਿਆ ਸੀ। ਸਰਕਾਰੀ ਐਸੋਸੀਏਟਿਡ ਪ੍ਰੈੱਸ ਆਫ਼ ਪਾਕਿਸਤਾਨ ਮੁਤਾਬਕ ਕਰਾਚੀ ਵਿੱਚ ਪੀਐੱਸਐੱਮ ਨੂੰ ਸੁਰਜੀਤ ਕਰਨ ਲਈ ਸ਼ੁੱਕਰਵਾਰ ਨੂੰ ਮਾਸਕੋ ਸਥਿਤ ਪਾਕਿਸਤਾਨੀ ਦੂਤਘਰ ਵਿੱਚ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। -ਪੀਟੀਆਈ
Advertisement
Advertisement
×