ਪਾਕਿਸਤਾਨ: ਗੋਲੇ ਦੇ ਧਮਾਕੇ ਕਾਰਨ 5 ਬੱਚਿਆਂ ਸਮੇਤ 14 ਜ਼ਖਮੀ
ਪਿਸ਼ਾਵਰ, 28 ਜੂਨ ਉੱਤਰ ਪੱਛਮੀ ਪਾਕਿਸਤਾਨ ਵਿੱਚ ਅਫਗਾਨ ਸਰਹੱਦ ਨੇੜੇ ਇੱਕ ਗੋਲਾ ਡਿੱਗਣ ਕਾਰਨ 5 ਬੱਚਿਆਂ ਸਮੇਤ 14 ਵਿਅਕਤੀ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਇਹ ਗੋਲਾ ਕਿਸੇ ਅਣਦੱਸੀ ਥਾਂ ਤੋਂ ਛੱਡਿਆ ਗਿਆ ਹੈ। ਗੋਲਾ ਖੈਬਰ ਪਖ਼ਤੂਨਖਵਾ ਦੇ ਕੁੱਰਮ ਜ਼ਿਲ੍ਹੇ ਦੇ...
Advertisement
ਪਿਸ਼ਾਵਰ, 28 ਜੂਨ
ਉੱਤਰ ਪੱਛਮੀ ਪਾਕਿਸਤਾਨ ਵਿੱਚ ਅਫਗਾਨ ਸਰਹੱਦ ਨੇੜੇ ਇੱਕ ਗੋਲਾ ਡਿੱਗਣ ਕਾਰਨ 5 ਬੱਚਿਆਂ ਸਮੇਤ 14 ਵਿਅਕਤੀ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਇਹ ਗੋਲਾ ਕਿਸੇ ਅਣਦੱਸੀ ਥਾਂ ਤੋਂ ਛੱਡਿਆ ਗਿਆ ਹੈ। ਗੋਲਾ ਖੈਬਰ ਪਖ਼ਤੂਨਖਵਾ ਦੇ ਕੁੱਰਮ ਜ਼ਿਲ੍ਹੇ ਦੇ ਪਿੰਡ ਕੱਚੀ ਕਮਰ ਦੇ ਇੱਕ ਘਰ ਵਿੱਚ ਡਿੱਗਿਆ, ਜਿਸ ਕਾਰਨ ਘਰ ਨੂੰ ਭਾਰੀ ਨੁਕਸਾਨ ਪੁੱਜਿਆ ਹੈ।
Advertisement
ਸੂਤਰਾਂ ਨੇ ਦੱਸਿਆ ਕਿ ਗੋਲੇ ਦੇ ਧਮਾਕੇ ਵਿੱਚ 5 ਤੋਂ 11 ਸਾਲ ਦੇ 5 ਬੱਚਿਆਂ ਸਮੇਤ ਕੁੱਲ 14 ਵਿਅਕਤੀ ਜ਼ਖਮੀ ਹੋ ਗਏ। ਪਿੰਡ ਦੇ ਲੋਕਾਂ ਨੇ ਰਾਹਤ ਕਾਰਜ ਦੌਰਾਨ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਉਧਰ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ। -ਪੀਟੀਆਈ
Advertisement
×