ਮਿਆਂਮਾਰ ਸਰਹੱਦ ਤੋਂ 173 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ
ਆਇਜ਼ੌਲ, 12 ਫਰਵਰੀ ਮਿਜ਼ੋਰਮ ਦੇ ਚੰਫਾਈ ਜ਼ਿਲ੍ਹੇ ਵਿੱਚ ਭਾਰਤ-ਮਿਆਂਮਾਰ ਸਰਹੱਦ ’ਤੇ 173.73 ਕਰੋੜ ਰੁਪਏ ਦੀਆਂ ਮੈਥਾਮਫੇਟਾਮਾਈਨ ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਸਾਮ ਰਾਈਫਲਜ਼ ਅਤੇ ਮਿਜ਼ੋਰਮ ਪੁਲੀਸ ਨੇ ਖੁਫੀਆ ਸੂਚਨਾ ਦੇ ਆਧਾਰ ’ਤੇ ਸਾਂਝੀ ਕਾਰਵਾਈ ਦੌਰਾਨ 9...
Advertisement
ਆਇਜ਼ੌਲ, 12 ਫਰਵਰੀ
ਮਿਜ਼ੋਰਮ ਦੇ ਚੰਫਾਈ ਜ਼ਿਲ੍ਹੇ ਵਿੱਚ ਭਾਰਤ-ਮਿਆਂਮਾਰ ਸਰਹੱਦ ’ਤੇ 173.73 ਕਰੋੜ ਰੁਪਏ ਦੀਆਂ ਮੈਥਾਮਫੇਟਾਮਾਈਨ ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਸਾਮ ਰਾਈਫਲਜ਼ ਅਤੇ ਮਿਜ਼ੋਰਮ ਪੁਲੀਸ ਨੇ ਖੁਫੀਆ ਸੂਚਨਾ ਦੇ ਆਧਾਰ ’ਤੇ ਸਾਂਝੀ ਕਾਰਵਾਈ ਦੌਰਾਨ 9 ਫਰਵਰੀ ਨੂੰ ਜ਼ੋਖਾਵਥਰ ਦੇ ਇੱਕ ਸਰਹੱਦੀ ਚੌਕੀ ’ਤੇ 57.9 ਕਿਲੋਗ੍ਰਾਮ ਮੈਥਾਮਫੇਟਾਮਾਈਨ ਗੋਲੀਆਂ ਜ਼ਬਤ ਕੀਤੀਆਂ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਜਦੋਂ ਨਾਜਾਇਜ਼ ਖੇਪ ਲਿਜਾ ਰਹੇ ਸ਼ੱਕੀ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਸ਼ੱਕੀ ਸਾਮਾਨ ਛੱਡ ਕੇ ਫ਼ਰਾਰ ਹੋ ਗਏ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪੁਲੀਸ ਵੱਲੋਂ 173.73 ਰੁਪਏ ਦੀ ਖੇਪ ਜ਼ਬਤ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਥਾਫੇਟਾਮਾਈਨ ਨੂੰ ‘ਆਈਸ’ ਜਾਂ ‘ਕ੍ਰਿਸਟਲ ਮੇਥ’ ਵੀ ਕਿਹਾ ਜਾਂਦਾ ਹੈ। -ਪੀਟੀਆਈ
Advertisement
Advertisement
×