ਰੂਸ ਵੱਲੋਂ ਡਰੋਨ ਤੇ ਮਿਜ਼ਾਈਲ ਹਮਲੇ, ਦੋ ਹਲਾਕ
ਕੀਵ, 12 ਜੁਲਾਈ
ਰੂਸ ਵੱਲੋਂ ਸ਼ਨਿਚਰਵਾਰ ਨੂੰ ਰਾਤ ਭਰ ਯੂਕਰੇਨ ਉੱਤੇ ਸੈਂਕੜੇ ਡਰੋਨਾਂ ਨਾਲ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ ਦੋ ਵਿਅਕਤੀ ਮਾਰੇ ਗਏ, ਜਿਸ ਨਾਲ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਦੇ ਯਤਨਾਂ ਵਿੱਚ ਸਫ਼ਲਤਾ ਦੀਆਂ ਆਸਾਂ ਹੋਰ ਘੱਟ ਗਈਆਂ ਹਨ।
ਖੇਤਰੀ ਗਵਰਨਰ ਰੁਸਲਾਨ ਜ਼ਪਾਰਾਨਿਊਕ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਦੱਖਣ-ਪੱਛਮੀ ਯੂਕਰੇਨ ਦੇ ਚੇਰਨੀਵਤਸੀ ਖੇਤਰ ਵਿੱਚ ਬੁਕੋਵਿਨਾ ਖੇਤਰ ਉੱਤੇ ਰੂਸੀ ਬਲਾਂ ਨੇ ਚਾਰ ਡਰੋਨਾਂ ਅਤੇ ਇੱਕ ਮਿਜ਼ਾਈਲ ਨਾਲ ਹਮਲਾ ਕੀਤਾ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਦੋ ਵਿਅਕਤੀਆਂ ਦੀ ਮੌਤ ਡਰੋਨ ਦੇ ਮਲਬੇ ਡਿੱਗਣ ਕਾਰਨ ਹੋਈ।
ਰੂਸ ਨੇ ਮੁੜ ਪੋਲੈਂਡ ਦੀ ਸਰਹੱਦ ਨੇੜਲੇ ਲੁਤਸਕ ਨੂੰ ਨਿਸ਼ਾਨਾ ਬਣਾਇਆ
ਰੂਸ ਨੇ ਯੂਕਰੇਨੀ ਸ਼ਹਿਰਾਂ ਉੱਤੇ ਆਪਣੇ ਲੰਬੀ ਦੂਰੀ ਦੇ ਹਮਲਿਆਂ ਨੂੰ ਤੇਜ਼ ਕਰ ਦਿੱਤਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ, ਰੂਸ ਨੇ ਰਾਤ ਭਰ ਯੂਕਰੇਨ ਉੱਤੇ 700 ਤੋਂ ਵੱਧ ਹਮਲਾਵਰ ਤੇ ਡੀਕੌਏ ਡਰੋਨ ਦਾਗੇ ਅਤੇ ਦੋ ਹਫ਼ਤਿਆਂ ਵਿੱਚ ਤੀਜੀ ਵਾਰ ਪੱਛਮੀ ਯੂਕਰੇਨ ਵਿੱਚ ਪੋਲੈਂਡ ਦੀ ਸਰਹੱਦ ਨੇੜੇ ਲੁਤਸਕ ਨੂੰ ਨਿਸ਼ਾਨਾ ਬਣਾਇਆ, ਜੋ ਵਿਦੇਸ਼ੀ ਫੌਜੀ ਸਹਾਇਤਾ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਟਿਕਾਣਾ ਹੈ।