DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਸਟਰੇਲੀਆ: ਤੂਫ਼ਾਨ ‘ਅਲਫਰੈੱਡ’ ਦਾ ਖ਼ਤਰਾ ਟਲਿਆ

ਹਰਜੀਤ ਸਿੰਘ ਲਸਾੜਾ ਬ੍ਰਿਸਬਨ, 8 ਮਾਰਚ ਆਸਟਰੇਲੀਆ ਦੇ ਪੂਰਬੀ ਤੱਟੀ ਦੇ ਕੁਝ ਹਿੱਸਿਆਂ ਵਿੱਚ ਆਉਣ ਵਾਲੇ ਕੁਝ ਦਿਨਾਂ ’ਚ ਹੜ੍ਹ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ...
  • fb
  • twitter
  • whatsapp
  • whatsapp
featured-img featured-img
‘ਅਲਫਰੈੱਡ’ ਤੂਫ਼ਾਨ ਮਗਰੋਂ ਲੈਬਰਾਡੋਰ ’ਚ ਕੰਢੇ ’ਤੇ ਪੁੱਜੀ ਵੱਡੀ ਕਿਸ਼ਤੀ। -ਫੋਟੋ: ਏਜੰਸੀਆਂ
Advertisement

ਹਰਜੀਤ ਸਿੰਘ ਲਸਾੜਾ

ਬ੍ਰਿਸਬਨ, 8 ਮਾਰਚ

Advertisement

ਆਸਟਰੇਲੀਆ ਦੇ ਪੂਰਬੀ ਤੱਟੀ ਦੇ ਕੁਝ ਹਿੱਸਿਆਂ ਵਿੱਚ ਆਉਣ ਵਾਲੇ ਕੁਝ ਦਿਨਾਂ ’ਚ ਹੜ੍ਹ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਕਈ ਜ਼ਖ਼ਮੀ ਹੋਏ ਹਨ। ਚੱਕਰਵਾਤੀ ਤੂਫਾਨ ‘ਅਲਫਰੈੱਡ’ ਦਾ ਜ਼ੋਰ ਘਟਣ ਨਾਲ ਦੱਖਣ-ਪੂਰਬੀ ਕੁਈਨਜ਼ਲੈਂਡ ਅਤੇ ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਭਾਰੀ ਤਬਾਹੀ ਤੋਂ ਬਚਾਅ ਹੋਇਆ ਹੈ।

ਪੁਲੀਸ ਮੁਤਾਬਕ ਨਿਊ ਸਾਊਥ ਵੇਲਜ਼ ਨੇੜੇ ਨਦੀ ’ਚ ਡੁੱਬਣ ਵਾਲੇ 61 ਸਾਲਾ ਵਿਅਕਤੀ ਦੀ ਲਾਸ਼ ਮਿਲਣ ਮਗਰੋਂ ਇਸ ਤੂਫ਼ਾਨ ਕਾਰਨ ਹੁਣ ਤੱਕ ਇੱਕ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਪੁਲੀਸ ਨੇ ਦੱਸਿਆ ਕਿ ਟ੍ਰੀਗੀਗਲ ’ਚ ਐਮਰਜੈਂਸੀ ਸੇਵਾਵਾਂ ’ਚ ਜੁਟੇ ਦੋ ਟਰੱਕਾਂ ਦੀ ਟੱਕਰ ਕਾਰਨ ਕਈ ਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ। ‘ਨਾਈਨ ਨੈੱਟਵਰਕ’ ਟੈਲੀਵਿਜ਼ਨ ਤੇ ਹੋਰ ਮੀਡੀਆ ਰਿਪੋਰਟਾਂ ਮੁਤਾਬਕ ਘੱਟੋ-ਘੱਟ 36 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਅੱਠ ਗੰਭੀਰ ਹਨ। ਨਿਊ ਸਾਊਥ ਵੇਲਜ਼ ਮੁਤਾਬਕ ਅੱਜ ਲਗਪਗ 45,000 ਘਰਾਂ ’ਚ ਬਿਜਲੀ ਨਹੀਂ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ’ਚ ਹਜ਼ਾਰ ਘਰਾਂ ’ਚ ਬਿਜਲੀ ਬਹਾਲ ਕਰ ਦਿੱਤੀ ਗਈ ਸੀ। ਮੌਸਮ ਵਿਭਾਗ ਮੁਤਾਬਕ ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਜ਼ ਵਿੱਚ ਨਦੀਆਂ ’ਚ ਹੜ੍ਹ ਆਏ ਹੋਏ ਹਨ। -ਏਪੀ

ਪਟੜੀਆਂ ’ਤੇ ਮਲਬੇ ਕਾਰਨ ਰੇਲ ਸੇਵਾਵਾਂ ਠੱਪ

ਕੋਲਸ ਅਤੇ ਵੂਲਵਰਥਸ ਵੱਲੋਂ ਸ਼ਨਿੱਚਰਵਾਰ ਦੁਪਹਿਰ ਕੁਝ ਸਟੋਰ ਦੁਬਾਰਾ ਖੋਲ੍ਹੇ ਗਏ ਅਤੇ ਹੋਰ ਕੱਲ੍ਹ ਖੁੱਲ੍ਹਣ ਦੀ ਉਮੀਦ ਹੈ। ਕਵਾਂਟਸ, ਜੈੱਟਸਟਾਰ ਅਤੇ ਵਰਜਿਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਬ੍ਰਿਸਬੇਨ, ਗੋਲਡ ਕੋਸਟ, ਸਨਸ਼ਾਈਨ ਕੋਸਟ, ਬਾਲੀਨਾ ਅਤੇ ਮਾਰੂਚਾਈਡੋਰ ਤੋਂ ਉਡਾਣਾਂ ਦੁਬਾਰਾ ਸ਼ੁਰੂ ਕਰਨਗੇ। ਕੱਲ੍ਹ ਬ੍ਰਿਸਬੇਨ, ਮੋਰੇਟਨ ਬੇਅ, ਇਪਸਵਿਚ, ਟੂਵੂਮਬਾ, ਲੋਗਨ ਅਤੇ ਕੈਬੂਲਚਰ ਵਿੱਚ ਬੱਸਾਂ ਆਮ ਵਾਂਗ ਚੱਲਣਗੀਆਂ। ਮੋਰੇਟਨ ਬੇਅ ਵਿੱਚ ਸੀਮਤ ਫੈਰੀ ਸੇਵਾਵਾਂ ਚੱਲਣਗੀਆਂ। ਰੇਲ ਪਟੜੀਆਂ ’ਤੇ ਮਲਬੇ ਕਾਰਨ ਰੇਲ ਸੇਵਾਵਾਂ ਠੱਪ ਰਹਿਣਗੀਆਂ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤੇਜ਼ ਹਨੇਰੀਆਂ ਅਤੇ ਭਾਰੀ ਬਾਰਸ਼ ਹੁਣ ਚਿੰਤਾ ਦਾ ਵਿਸ਼ਾ ਹੈ ਅਤੇ ਉਨ੍ਹਾਂ ਦੱਖਣ-ਪੂਰਬੀ ਕੁਈਨਜ਼ਲੈਂਡ ਅਤੇ ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਹੜ੍ਹਾਂ ਦੀ ਚਿਤਾਵਨੀ ਦਿੱਤੀ ਹੈ। ਲੋਕਾਂ ਨੂੰ ਘਰ ਦੇ ਅੰਦਰ ਰਹਿਣ, ਹੜ੍ਹ ਦੇ ਪਾਣੀ ’ਚ ਗੱਡੀ ਨਾ ਚਲਾਉਣ ਅਤੇ ਸਥਾਨਕ ਅਧਿਕਾਰੀਆਂ ਤੋਂ ਜਾਣਕਾਰੀ ਨਾਲ ਅਪਡੇਟ ਰਹਿਣ ਦੀ ਸਲਾਹ ਦਿੱਤੀ ਗਈ ਹੈ।

Advertisement
×