DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਾਜ਼ਾ ’ਚ ਸਹਾਇਤਾ ਕੇਂਦਰ ਵੱਲ ਜਾਂਦੇ 31 ਫਲਸਤੀਨੀ ਹਲਾਕ

ਇਜ਼ਰਾਇਲੀ ਸੈਨਿਕਾਂ ਵੱਲੋਂ ਕੀਤੀ ਗੋਲੀਬਾਰੀ ’ਚ 170 ਵਿਅਕਤੀ ਜ਼ਖਮੀ
  • fb
  • twitter
  • whatsapp
  • whatsapp
featured-img featured-img
ਖਾਨ ਯੂਨਿਸ ਵਿਚਲੇ ਨਸੀਰ ਹਸਪਤਾਲ ਦੇ ਆਈਸੀਯੂ ਵਿੱਚ ਜ਼ਖਮੀਆਂ ਦਾ ਇਲਾਜ ਕਰਦੇ ਹੋਏ ਸਿਹਤ ਕਰਮੀ। -ਫੋੋਟੋ: ਰਾਇਟਰਜ਼
Advertisement

ਰਾਫਾਹ (ਗਾਜ਼ਾ ਪੱਟੀ), 1 ਜੂਨ

ਗਾਜ਼ਾ ਪੱਟੀ ’ਚ ਖੁਰਾਕੀ ਵਸਤਾਂ ਲੈਣ ਲਈ ਸਹਾਇਤਾ ਕੇਂਦਰ ਵੱਲ ਜਾਂਦੇ ਸਮੇਂ ਘੱਟੋ-ਘੱਟ 31 ਫਲਸਤੀਨੀ ਮਾਰੇ ਗਏ ਅਤੇ ਅਨੇਕਾਂ ਜ਼ਖਮੀ ਹੋ ਗਏ। ਸਿਹਤ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਇਜ਼ਰਾਇਲੀ ਬਲਾਂ ਨੇ ਇਜ਼ਰਾਈਲ ਹਮਾਇਤ ਪ੍ਰਾਪਤ ਸੰਸਥਾ ਵੱਲੋਂ ਚਲਾਏ ਜਾ ਰਹੇ ਸਹਾਇਤਾ ਕੇਂਦਰ ਤੋਂ ਲਗਪਗ ਕਿਲੋਮੀਟਰ ਦੂਰ ਭੀੜ ’ਤੇ ਗੋਲੀਬਾਰੀ ਕੀਤੀ। ਫੌਜ ਨੇ ਇੱਕ ਬਿਆਨ ’ਚ ਕਿਹਾ ਕਿ ਉਸ ਨੂੰ ‘ਮਨੁੱਖੀ ਸਹਾਇਤਾ ਸਮੱਗਰੀ ਵੰਡ ਸਥਾਨ ’ਤੇ (ਇਜ਼ਰਾਇਲੀ ਫੌਜ ਦੀ) ਗੋਲੀਬਾਰੀ ’ਚ ਹੋਏ ਨੁਕਸਾਨ ਬਾਰੇ ਜਾਣਕਾਰੀ ਨਹੀਂ ਹੈ। ਮਾਮਲੇ ਦੀ ਹਾਲੇ ਸਮੀਖਿਆ ਕੀਤੀ ਜਾ ਰਹੀ ਹੈ।’’

Advertisement

ਗਾਜ਼ਾ ਹਿਊਮੈਨਟੇਰੀਅਨ ਫਾਊਂਡੇਸ਼ਨ ਨੇ ਕਿਹਾ ਕਿ ਉਸ ਨੇ ਅੱਜ ਤੜਕੇ ‘ਬਿਨਾਂ ਕਿਸੇ ਘਟਨਾ’ ਤੋਂ ਸਹਾਇਤਾ ਪਹੁੰਚਾਈ ਹੈ ਅਤੇ ਨਾਲ ਹੀ ਇਜ਼ਰਾਇਲੀ ਇਲਾਕਿਆਂ ਅੰਦਰ ਆਪਣੇ ਕੇਂਦਰਾਂ ਨੇੜੇ ਅਰਾਜਕਤਾ ਤੇ ਗੋਲੀਬਾਰੀ ਦੀਆਂ ਪਿਛਲੀਆਂ ਘਟਨਾਵਾਂ ਤੋਂ ਇਨਕਾਰ ਕੀਤਾ ਹੈ।

ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ 31 ਵਿਅਕਤੀ ਮਾਰੇ ਗਏ ਅਤੇ 170 ਜਣੇ ਜ਼ਖਮੀ ਹੋਏ ਹਨ। ਇਸ ਤੋਂ ਕੁਝ ਘੰਟੇ ਪਹਿਲਾਂ ਰੈੱਡ ਕਰਾਸ ਵੱਲੋਂ ਚਲਾਏ ਜਾਂਦੇ ਇੱਕ ਹਸਪਤਾਲ ਦੇ ਅਧਿਕਾਰੀਆਂ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਸੀ ਕਿ ਗਾਜ਼ਾ ਪੱਟੀ ’ਚ ਇਜ਼ਰਾਈਲ ਹਮਾਇਤ ਪ੍ਰਾਪਤ ਇੱਕ ਸੰਗਠਨ ਤੋਂ ਸਹਾਇਤਾ ਸਮੱਗਰੀ ਲੈਣ ਜਾਂਦੇ ਸਮੇਂ ਐਤਵਾਰ ਨੂੰ ਘੱਟੋ-ਘੱਟ 21 ਫਸਲਤੀਨੀ ਮਾਰੇ ਗਏ ਤੇ 175 ਜ਼ਖ਼ਮੀ ਹੋ ਗਏ। ਹਸਪਤਾਲ ’ਚ ਜ਼ੇਰੇ ਇਲਾਜ ਦਰਜ਼ਨਾਂ ਜ਼ਖਮੀ ਦੇਖੇ ਗਏ ਹਨ। ਫਾਊਂਡੇਸ਼ਨ ਵੱਲੋਂ ਸਹਾਇਤਾ ਸਪਲਾਈ ਦੀ ਵੰਡ ਦੌਰਾਨ ਅਰਾਜਕਤਾ ਦੀ ਸਥਿਤੀ ਰਹੀ ਹੈ। -ਏਪੀ

Advertisement
×