ਇਜ਼ਰਾਈਲ ਨਾਲ ਜੰਗ ’ਚ 1060 ਲੋਕ ਮਰੇ: ਇਰਾਨ
ਦੁਬਈ, 8 ਜੁਲਾਈ ਇਰਾਨ ਦੀ ਸਰਕਾਰ ਨੇ ਇਜ਼ਰਾਈਲ ਨਾਲ ਜੰਗ ’ਚ ਮਰਨ ਵਾਲੇ ਲੋਕਾਂ ਦਾ ਨਵਾਂ ਅੰਕੜਾ ਜਾਰੀ ਕਰਦਿਆਂ ਦੱਸਿਆ ਕਿ ਇਸ ’ਚ ਘੱਟੋ ਘੱਟ 1,060 ਵਿਅਕਤੀ ਮਾਰੇ ਗਏ ਹਨ। ਉਸ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਇਹ ਗਿਣਤੀ ਵਧ...
Advertisement
ਦੁਬਈ, 8 ਜੁਲਾਈ
ਇਰਾਨ ਦੀ ਸਰਕਾਰ ਨੇ ਇਜ਼ਰਾਈਲ ਨਾਲ ਜੰਗ ’ਚ ਮਰਨ ਵਾਲੇ ਲੋਕਾਂ ਦਾ ਨਵਾਂ ਅੰਕੜਾ ਜਾਰੀ ਕਰਦਿਆਂ ਦੱਸਿਆ ਕਿ ਇਸ ’ਚ ਘੱਟੋ ਘੱਟ 1,060 ਵਿਅਕਤੀ ਮਾਰੇ ਗਏ ਹਨ। ਉਸ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਇਹ ਗਿਣਤੀ ਵਧ ਸਕਦੀ ਹੈ। ਇਰਾਨ ਦੇ ‘ਫਾਊਂਡੇਸ਼ਨ ਆਫ ਮਾਰਟਰ ਐਂਡ ਵੈਟਰਨਜ਼ ਅਫੇਅਰਜ਼’ ਦੇ ਮੁਖੀ ਸਈਦ ਓਹਾਦੀ ਨੇ ਲੰਘੀ ਦੇਰ ਰਾਤ ਇਰਾਨੀ ਸਰਕਾਰੀ ਟੈਲੀਵਿਜ਼ਨ ’ਤੇ ਪ੍ਰਸਾਰਿਤ ਇੰਟਰਵਿਊ ’ਚ ਮ੍ਰਿਤਕਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ। ਓਹਾਦੀ ਨੇ ਚਿਤਾਵਨੀ ਦਿੱਤੀ ਕਿ ਕੁਝ ਲੋਕ ਜਿਸ ਤਰ੍ਹਾਂ ਗੰਭੀਰ ਜ਼ਖ਼ਮੀ ਹੋਏ ਹਨ, ਉਨ੍ਹਾਂ ਨੂੰ ਦੇਖਦਿਆਂ ਮਰਨ ਵਾਲਿਆਂ ਦੀ ਗਿਣਤੀ 1,100 ਤੱਕ ਪਹੁੰਚ ਸਕਦੀ ਹੈ। ਇਰਾਨ ਨੇ ਜੰਗ ਦੌਰਾਨ ਇਜ਼ਰਾਈਲ ਦੀ 12 ਦਿਨਾਂ ਦੀ ਬੰਬਾਰੀ ਦੇ ਅਸਰ ਨੂੰ ਘੱਟ ਕਰਕੇ ਦਿਖਾਇਆ ਸੀ ਜਦਕਿ ਇਨ੍ਹਾਂ ਹਮਲਿਆਂ ਨੇ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ। -ਏਪੀ
Advertisement
Advertisement
×