DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਹਾਲਾਤ ਵਿਗੜ ਜਾਣਗੇ’ ਜੇ ਸ਼ਨਿੱਚਰਵਾਰ ਤੱਕ ਹਮਾਸ ਨੇ ਬੰਦੀਆਂ ਨੂੰ ਆਜ਼ਾਦ ਨਾ ਕੀਤਾ: ਟਰੰਪ

ਵਾਸ਼ਿੰਗਟਨ, 11 ਫਰਵਰੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਹਮਾਸ ਸ਼ਨੀਵਾਰ 12 ਵਜੇ ਤੱਕ ਬਾਕੀ ਬਚੇ ਬੰਦੀਆਂ ਨੂੰ ਰਿਹਾਅ ਨਹੀਂ ਕਰਦਾ ਹੈ ਤਾਂ ‘ਹਾਲਾਤ ਵਿਗੜ ਜਾਣਗੇ’। ਓਵਲ ਦਫਤਰ ਵਿਚ ਟਰੰਪ ਨੇ ਪੱਤਰਾਕਾਰਾਂ ਨਾਲ ਗੱਲਬਾਤ ਕਰਦਿਆਂ...
  • fb
  • twitter
  • whatsapp
  • whatsapp
Advertisement

ਵਾਸ਼ਿੰਗਟਨ, 11 ਫਰਵਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਹਮਾਸ ਸ਼ਨੀਵਾਰ 12 ਵਜੇ ਤੱਕ ਬਾਕੀ ਬਚੇ ਬੰਦੀਆਂ ਨੂੰ ਰਿਹਾਅ ਨਹੀਂ ਕਰਦਾ ਹੈ ਤਾਂ ‘ਹਾਲਾਤ ਵਿਗੜ ਜਾਣਗੇ’। ਓਵਲ ਦਫਤਰ ਵਿਚ ਟਰੰਪ ਨੇ ਪੱਤਰਾਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਮਾਸ ਨੂੰ ਪਤਾ ਲੱਗ ਜਾਵੇਗਾ ਕਿ ਮੇਰਾ ਕੀ ਮਤਲਬ ਹੈ। ਜ਼ਿਕਰਯੋਗ ਹੈ ਕਿ 7 ਅਕਤੂਬਰ, 2023 ਨੂੰ ਹਮਾਸ ਦੇ ਅਤਿਵਾਦੀਆਂ ਵੱਲੋਂ ਬੰਦੀ ਬਣਾਏ ਗਏ 251 ਵਿਅਕਤੀਆਂ ਵਿੱਚੋਂ 73 ਅਜੇ ਵੀ ਉਨ੍ਹਾਂ ਦੀ ਹਿਰਾਸਤ ਵਿੱਚ ਹਨ, ਇਜ਼ਰਾਈਲ ਨੇ ਇਨ੍ਹਾਂ 'ਚੋਂ 34 ਨੂੰ ਮ੍ਰਿਤਕ ਐਲਾਨ ਦਿੱਤਾ ਹੈ ਅਤੇ ਬਾਕੀਆਂ ਨੂੰ ਇਜ਼ਰਾਈਲੀ ਹਿਰਾਸਤ ਵਿੱਚ ਫਲਸਤੀਨੀ ਕੈਦੀਆਂ ਦੇ ਬਦਲੇ ਵਿੱਚ ਛੇ ਹਫ਼ਤਿਆਂ ਦੀ ਜੰਗਬੰਦੀ ਦੇ ਹਿੱਸੇ ਵਜੋਂ ਰਿਹਾਅ ਕੀਤਾ ਗਿਆ ਹੈ।

Advertisement

ਇਨ੍ਹਾਂ ਬੰਦੀਆਂ ਵਿੱਚੋਂ ਆਖਰੀ ਸਮੂਹ ਨੂੰ ਹਮਾਸ ਨੇ ਪਿਛਲੇ ਸ਼ਨਿੱਚਰਵਾਰ ਨੂੰ 183 ਫਲਸਤੀਨੀ ਕੈਦੀਆਂ ਦੇ ਬਦਲੇ ਰਿਹਾਅ ਕੀਤਾ ਸੀ। ਰਿਹਾਅ ਕੀਤੇ ਗਏ ਬੰਧਕਾਂ ਦੀ ਸਥਿਤੀ ਨੂੰ ਇਜ਼ਰਾਈਲ ਵੱਲੋਂ "ਹੈਰਾਨੀਯੋਗ" ਦੱਸਿਆ। ਰਾਸ਼ਟਰਪਤੀ ਟਰੰਪ ਨੇ ਨਿਊਜ਼ ਬ੍ਰੀਫਿੰਗ ਵਿੱਚ ਕਿਹਾ ਕਿ ਬੰਧਕਾਂ ਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਨਰਕ ਤੋਂ ਬਾਹਰ ਆ ਗਏ ਹੋਣ।

ਟਰੰਪ ਨੇ ਫਿਰ ਸ਼ਨਿੱਚਰਵਾਰ ਦੀ ਸਮਾਂ ਸੀਮਾ ਜਾਰੀ ਕੀਤੀ ਅਤੇ ਕਿਹਾ, ‘‘ਮੈਂ ਆਪਣੇ ਲਈ ਬੋਲ ਰਿਹਾ ਹਾਂ। ਇਜ਼ਰਾਈਲ ਇਸ ਨੂੰ ਓਵਰਰਾਈਡ ਕਰ ਸਕਦਾ ਹੈ, ਪਰ ਸਨਿੱਚਰਵਾਰ ਤੱਕ ਉਨ੍ਹਾਂ ਨੂੰ ਆ ਜਾਣਾ ਚਾਹੀਦਾ ਹੈ ਨਹੀਂ ਤਾਂ ਹਲਾਤ ਵਿਗੜ ਜਾਣਗੇ।’’ -ਆਈਏਐਨਐਸ

Advertisement
×