ਜੈਸ਼ੰਕਰ ਦਾ ਦੋ ਮੁਲਕਾਂ ਦਾ ਦੌਰਾ ਅੱਜ ਤੋਂ
ਪੇਈਚਿੰਗ: ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਸਿੰਗਾਪੁਰ ਤੇ ਚੀਨ ਦਾ ਦੌਰਾ 13 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤਹਿਤ ਪਹਿਲਾਂ ਉਹ ਸਿੰਗਾਪੁਰ ਜਾਣਗੇ ਤੇ ਮਗਰੋਂ ਚੀਨ ਦੇ ਸ਼ਹਿਰ ਤਿਆਨਜਿਨ ਵਿੱਚ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਲੈਣਗੇ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਦੱਸਿਆ ਕਿ ਐੱਸਸੀਓ ਦੇ ਵਿਦੇਸ਼ ਮੰਤਰੀਆਂ ਦੀ ਕੌਂਸਲ ਦੀ ਮੀਟਿੰਗ 15 ਜੁਲਾਈ ਨੂੰ ਤਿਆਨਜਿਨ ਵਿੱਚ ਹੋਵੇਗੀ। ਐੱਸਸੀਓ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਇਲਾਵਾ ਜੈਸ਼ੰਕਰ ਚੀਨ ਵਿੱਚ ਹੋਰ ਮੀਟਿੰਗਾਂ ਵੀ ਕਰਨਗੇ। ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ 2020 ਵਿੱਚ ਹੋਏ ਫ਼ੌਜੀ ਟਕਰਾਅ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਪੈਦਾ ਹੋਣ ਤੋਂ ਬਾਅਦ ਇਹ ਜੈਸ਼ੰਕਰ ਦੀ ਚੀਨ ਦੀ ਪਹਿਲੀ ਯਾਤਰਾ ਹੋਵੇਗੀ। ਪਹਿਲਾਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਜੈਸ਼ੰਕਰ 13 ਜੁਲਾਈ ਨੂੰ ਪੇਈਚਿੰਗ ਜਾਣਗੇ। ਚੀਨ ਦੀ ਕਮਿਊਨਿਸਟ ਪਾਰਟੀ ਦੇ ਰਾਜਨੀਤਿਕ ਬਿਊਰੋ ਦੇ ਮੈਂਬਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਦੇ ਸੱਦੇ ’ਤੇ ਐੱਸਸੀਓ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਇਸ ਦਾ ਹਿੱਸਾ ਸਥਾਈ ਸੰਸਥਾਵਾਂ ਦੇ ਮੁਖੀ ਮੀਟਿੰਗ ਵਿੱਚ ਸ਼ਾਮਲ ਹੋਣਗੇ। -ਪੀਟੀਆਈ