DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੋਵਿਡ-19: ਐਕਟਿਵ ਕੇਸਾਂ ਦੀ ਗਿਣਤੀ 4,000 ਟੱਪੀ

ਨਵੀਂ ਦਿੱਲੀ, 3 ਜੂਨ ਭਾਰਤ ਵਿੱਚ ਐਕਟਿਵ ਕੋਵਿਡ-19 ਮਾਮਲੇ 4,000 ਦਾ ਅੰਕੜਾ ਪਾਰ ਕਰ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਨ੍ਹਾਂ ਵਿਚ ਕੇਰਲਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਰਿਹਾ ਹੈ, ਇਸ ਤੋਂ ਬਾਅਦ...
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 3 ਜੂਨ

ਭਾਰਤ ਵਿੱਚ ਐਕਟਿਵ ਕੋਵਿਡ-19 ਮਾਮਲੇ 4,000 ਦਾ ਅੰਕੜਾ ਪਾਰ ਕਰ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਨ੍ਹਾਂ ਵਿਚ ਕੇਰਲਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਰਿਹਾ ਹੈ, ਇਸ ਤੋਂ ਬਾਅਦ ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ ਹਨ। ਭਾਰਤ ਵਿੱਚ ਕੁੱਲ 4,026 ਐਕਟਿਵ ਮਾਮਲੇ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਹਨ।

Advertisement

ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ 37 ਮੌਤਾਂ ਹੋਈਆਂ ਹਨ। ਗ਼ੌਰਤਲਬ ਹੈ ਕਿ 22 ਮਈ ਨੂੰ ਦੇਸ਼ ਵਿੱਚ 257 ਐਕਟਿਵ ਮਰੀਜ਼ ਸਨ। ਪਰ 31 ਮਈ ਤੱਕ ਇਹ ਅੰਕੜਾ 3,395 ਅਤੇ ਬਾਅਦ ਵਿੱਚ 4,026 ਕੇਸ ਹੋ ਗਏ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਸੋਮਵਾਰ ਨੂੰ ਕਿਹਾ ਕਿ ਪੱਛਮੀ ਅਤੇ ਦੱਖਣ ਵਿੱਚ ਨਮੂਨਿਆਂ ਦੇ ਜੀਨੋਮ ਸੀਕੁਐਂਸਿੰਗ ਤੋਂ ਪਤਾ ਚੱਲਿਆ ਹੈ ਕਿ ਮਾਮਲਿਆਂ ਵਿੱਚ ਮੌਜੂਦਾ ਵਾਧੇ ਦਾ ਕਾਰਨ ਬਣਨ ਵਾਲੇ ਰੂਪ ਗੰਭੀਰ ਨਹੀਂ ਹਨ ਅਤੇ ਸਿਰਫ ਓਮੀਕਰੋਨ ਦੇ ਉਪ ਰੂਪ ਹਨ। -ਪੀਟੀਆਈ

Advertisement
×