ਜਿਸ ਵਿਅਕਤੀ ਦਾ ਨਾਮ ਚਾਰਜਸ਼ੀਟ ਵਿਚ ਨਹੀਂ, ਉਸ ਨੂੰ ਸੰਮਨਾਂ ਤੋਂ ਪਹਿਲਾਂ ਕੋਰਟ ’ਚ ਸੁਣਵਾਈ ਦਾ ਅਧਿਕਾਰ ਨਹੀਂ: ਸੁਪਰੀਮ ਕੋਰਟ
ਨਵੀਂ ਦਿੱਲੀ, 6 ਮਾਰਚ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਇਕ ਵਿਅਕਤੀ ਜਿਸ ਨੂੰ ਚਾਰਜਸ਼ੀਟ ਵਿਚ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਹੈ, ਨੂੰ ਉਦੋਂ ਤੱਕ ਟਰਾਇਲ ਕੋਰਟ ਵਿਚ ਸੁਣਵਾਈ ਦਾ ਅਧਿਕਾਰ ਨਹੀਂ ਹੈ ਜਦੋਂ ਤੱਕ ਉਸ ਨੂੰ ਅਪਰਾਧਿਕ ਮੁਕੱਦਮੇ ਲਈ ਸੰਮਨ ਨਹੀਂ ਕੀਤਾ ਜਾਂਦਾ।
ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਕਿਹਾ ਕਿ ਜੇ ਹਾਈ ਕੋਰਟ ਕਿਸੇ ਵਿਅਕਤੀ ਨੂੰ ਅਪਰਾਧਿਕ ਮਾਮਲੇ ਵਿੱਚ ਮੁਲਜ਼ਮ ਵਜੋਂ ਸੰਮਨ ਭੇਜਣ ਦੇ ਮੁੱਦੇ ’ਤੇ ਹੇਠਲੀ ਅਦਾਲਤ ਵੱਲੋਂ ਅਜਿਹੀ ਪਟੀਸ਼ਨ ਰੱਦ ਕਰਨ ਤੋਂ ਬਾਅਦ ਵਿਚਾਰ ਕਰਦੀ ਹੈ, ਤਾਂ ਤਜਵੀਜ਼ਤ ਮੁਲਜ਼ਮ ਨੂੰ ਸੁਣਵਾਈ ਦਾ ਅਧਿਕਾਰ ਹੈ। ਬੈਂਚ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ (ਸੀਆਰਪੀਸੀ) ਦੀ ਧਾਰਾ 319 ਬਾਰੇ ਕਾਨੂੰਨੀ ਸਵਾਲ ’ਤੇ ਗੌਰ ਕਰ ਰਹੀ ਸੀ।
ਸੀਆਰਪੀਸੀ ਦੀ ਧਾਰਾ 319 ਅਦਾਲਤ ਨੂੰ ਅਪਰਾਧ ਦੇ ਦੋਸ਼ੀ ਜਾਪਦੇ ਹੋਰ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਦਿੰਦੀ ਹੈ ਜੇਕਰ ਪੁੱਛਗਿੱਛ ਜਾਂ ਮੁਕੱਦਮੇ ਦੌਰਾਨ ਸਾਹਮਣੇ ਆਉਂਦਾ ਹੈ ਕਿ ਉਸ ਵਿਅਕਤੀ, ਜਿਸ ਦਾ ਨਾਮ ਮੁਲਜ਼ਮ ਵਜੋਂ ਨਹੀਂ ਹੈ, ਨੇ ਅਪਰਾਧ ਕੀਤਾ ਹੈ। -ਪੀਟੀਆਈ