ਮਹਿਲਾ ਹਾਕੀ: ਭਾਰਤ ਨੇ ਪੈਨਲਟੀ ਸ਼ੂਟਆਊਟ ’ਚ ਅਰਜਨਟੀਨਾ ਨੂੰ 2-0 ਨਾਲ ਹਰਾਇਆ
ਰੋਸਾਰੀਓ (ਅਰਜਨਟੀਨਾ), 28 ਮਈ ਗੋਲਕੀਪਰ ਅਤੇ ਕਪਤਾਨ ਨਿਧੀ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਚਾਰ ਦੇਸ਼ਾਂ ਦੇ ਜੂਨੀਅਰ ਮਹਿਲਾ ਹਾਕੀ ਟੂਰਨਾਮੈਂਟ ਵਿੱਚ ਅਰਜਨਟੀਨਾ ਖ਼ਿਲਾਫ਼ ਮੈਚ 1-1 ਨਾਲ ਖਤਮ ਹੋਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਮੇਜ਼ਬਾਨ ਨੂੰ 2-0 ਨਾਲ ਹਰਾਇਆ। ਮੈਚ...
Advertisement
ਰੋਸਾਰੀਓ (ਅਰਜਨਟੀਨਾ), 28 ਮਈ
ਗੋਲਕੀਪਰ ਅਤੇ ਕਪਤਾਨ ਨਿਧੀ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਚਾਰ ਦੇਸ਼ਾਂ ਦੇ ਜੂਨੀਅਰ ਮਹਿਲਾ ਹਾਕੀ ਟੂਰਨਾਮੈਂਟ ਵਿੱਚ ਅਰਜਨਟੀਨਾ ਖ਼ਿਲਾਫ਼ ਮੈਚ 1-1 ਨਾਲ ਖਤਮ ਹੋਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਮੇਜ਼ਬਾਨ ਨੂੰ 2-0 ਨਾਲ ਹਰਾਇਆ। ਮੈਚ ਵਿੱਚ ਕਪਤਾਨ ਨਿਧੀ ਨੇ ਚਾਰ ਗੋਲ ਬਚਾਏ। ਨਿਯਮਤ ਸਮੇਂ ਵਿੱਚ ਭਾਰਤ ਲਈ ਕਨਿਕਾ (44ਵੇਂ ਮਿੰਟ) ਨੇ ਗੋਲ ਕੀਤਾ, ਜਦਕਿ ਸ਼ੂਟਆਊਟ ਵਿੱਚ ਲਾਲਰਿਨਪੁਈ ਅਤੇ ਲਾਲਥੰਤਲੁਆਂਗੀ ਨੇ ਪੈਨਲਟੀ ਸ਼ੂਟਆਊਟ ਵਿੱਚ ਗੋਲ ਕਰਕੇ ਭਾਰਤ ਨੂੰ ਟੂਰਨਾਮੈਂਟ ਦੇ ਆਪਣੇ ਤੀਜੇ ਮੈਚ ਵਿੱਚ ਜਿੱਤ ਦਿਵਾਈ। ਅਰਜਨਟੀਨਾ ਨੇ ਚੰਗੀ ਸ਼ੁਰੂਆਤ ਕੀਤੀ। ਪਹਿਲੇ ਕੁਆਰਟਰ ਵਿੱਚ ਮਿਲਾਗ੍ਰੋਸ ਡੇਲ ਵੈਲੇ (10ਵੇਂ ਮਿੰਟ) ਨੇ ਮੇਜ਼ਬਾਨ ਟੀਮ ਨੂੰ ਲੀਡ ਦਿਵਾਈ, ਪਰ ਤੀਜੇ ਕੁਆਰਟਰ ਵਿੱਚ ਕਨਿਕਾ ਨੇ ਭਾਰਤ ਨੂੰ ਬਰਾਬਰੀ ਦਿਵਾ ਦਿੱਤੀ। ਭਾਰਤ ਦਾ ਅਗਲਾ ਮੈਚ ਸ਼ੁੱਕਰਵਾਰ ਨੂੰ ਚਿਲੀ ਖ਼ਿਲਾਫ਼ ਹੋਵੇਗਾ। -ਪੀਟੀਆਈ
Advertisement
Advertisement
×