ਟੈਨਿਸ: ਗ੍ਰੀਕਸਪੂਰ ਨੇ ਜ਼ਵੇਰੇਵ ਨੂੰ ਹਰਾਇਆ
ਇੰਡੀਅਨ ਵੈੱਲਜ਼, 8 ਮਾਰਚ ਨੈਦਰਲੈਂਡਜ਼ ਦੇ ਟੈਨਿਸ ਖਿਡਾਰੀ ਟਾਲੋਨ ਗ੍ਰੀਕਸਪੂਰ ਨੇ ਬੀਐੱਨਪੀ ਪਰੀਬਸ ਓਪਨ ਦੇ ਦੂਜੇ ਗੇੜ ਦੇ ਮੈਚ ਵਿੱਚ ਸਿਖਰਲਾ ਦਰਜਾ ਪ੍ਰਾਪਤ ਅਲੈਗਜ਼ੈਂਦਰ ਜ਼ਵੇਰੇਵ ਨੂੰ 4-6, 7-6 (5), 7-6 (4) ਨਾਲ ਹਰਾ ਦਿੱਤਾ। ਇਸ ਤੋਂ ਅੱਠ ਦਿਨ ਪਹਿਲਾਂ ਮੈਕਸਿਕੋ...
Advertisement
ਇੰਡੀਅਨ ਵੈੱਲਜ਼, 8 ਮਾਰਚ
ਨੈਦਰਲੈਂਡਜ਼ ਦੇ ਟੈਨਿਸ ਖਿਡਾਰੀ ਟਾਲੋਨ ਗ੍ਰੀਕਸਪੂਰ ਨੇ ਬੀਐੱਨਪੀ ਪਰੀਬਸ ਓਪਨ ਦੇ ਦੂਜੇ ਗੇੜ ਦੇ ਮੈਚ ਵਿੱਚ ਸਿਖਰਲਾ ਦਰਜਾ ਪ੍ਰਾਪਤ ਅਲੈਗਜ਼ੈਂਦਰ ਜ਼ਵੇਰੇਵ ਨੂੰ 4-6, 7-6 (5), 7-6 (4) ਨਾਲ ਹਰਾ ਦਿੱਤਾ। ਇਸ ਤੋਂ ਅੱਠ ਦਿਨ ਪਹਿਲਾਂ ਮੈਕਸਿਕੋ ’ਚ ਅਮਰੀਕੀ ਨੌਜਵਾਨ ਲਰਨਰ ਟੀਏਨ ਨੇ ਜ਼ਵੇਰੇਵ ਨੂੰ 6-3, 6-4 ਨਾਲ ਹਰਾਇਆ ਸੀ। ਜ਼ਵੇਰੇਵ ਤੇ ਗ੍ਰੀਕਸਪੂਰ ਦਾ ਮੈਚ 3 ਘੰਟੇ 7 ਮਿੰਟ ਤੱਕ ਚੱਲਿਆ।
Advertisement
ਜਿੱਤ ਮਗਰੋਂ ਗ੍ਰੀਕਸਪੂਰ ਨੇ ਕਿਹਾ, ‘ਮੈਂ ਪਿਛਲੇ ਸਾਲ ਪੰਜ ਵਾਰ ਉਸ ਤੋਂ ਹਾਰ ਗਿਆ ਸੀ ਅਤੇ ਰੋਲੈਂਡ ਗੈਰੋਸ ’ਚ ਵੀ ਮੈਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੈਂ ਉਸ ਖ਼ਿਲਾਫ਼ ਕਈ ਮੈਚ ਖੇਡੇ ਹਨ ਅਤੇ ਕਈਆਂ ਵਿੱਚ ਮੇਰੇ ਕੋਲ ਮੌਕੇ ਵੀ ਸਨ ਪਰ ਉਹ ਸਾਰੇ ਉਸ ਦੇ ਪੱਖ ਵਿੱਚ ਰਹੇ। ਮੈਂ ਅੱਜ ਮੈਚ ਜਿੱਤ ਗਿਆ ਅਤੇ ਮੈਨੂੰ ਆਪਣੇ ਇਸ ਪ੍ਰਦਰਸ਼ਨ ’ਤੇ ਬਹੁਤ ਮਾਣ ਹੈ।’ -ਏਪੀ
Advertisement
×