ਇਥੋਪੀਆ ਦਾ ਤਮਰਤ ਤੋਲਾ, ਬੈਲਜੀਅਮ ਦਾ ਬਸ਼ੀਰ ਅਬਦੀ ਅਤੇ ਕੀਨੀਆ ਦਾ ਬੈਨਸਨ ਕਿਪਰੂਟੋ ਆਪੋ-ਆਪਣੇ ਤਗ਼ਮਿਆਂ ਨਾਲ। -ਫੋਟੋ: ਰਾਇਟਰਜ਼
Advertisement
ਪੈਰਿਸ, 10 ਅਗਸਤ
ਇਥੋਪਿਆਈ ਦੌੜਾਕ ਤਮਰਤ ਤੋੋਲਾ ਨੇ ਪੈਰਿਸ ਓਲੰਪਿਕ ’ਚ ਪੁਰਸ਼ਾਂ ਦੀ ਮੈਰਾਥਨ ਦੌੜ ਜਿੱਤ ਲਈ ਅਤੇ ਇਸ ਦੇ ਨਾਲ ਇਸ ਦੌੜ ’ਚ ਕੀਨੀਆ ਦਾ ਦਬਦਬਾ ਖਤਮ ਹੋ ਗਿਆ।
Advertisement
ਤਮਰਤ ਨੇ 2 ਘੰਟੇ 6 ਮਿੰਟ ਤੇ 26 ਸਕਿੰਟਾਂ ਦੇ ਓਲੰਪਿਕ ਰਿਕਾਰਡ ਸਮੇਂ ਨਾਲ ਦੌੜ ਪੂਰੀ ਕੀਤੀ। ਇਸ ਤੋਂ 21 ਸਕਿੰਟਾਂ ਵੱਧ ਸਮੇਂ ਨਾਲ ਬੈਲਜੀਅਮ ਦੇ ਬਸ਼ੀਰ ਅਬਦੀ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਕੀਨੀਆ ਦਾ ਬੈਨਸਨ ਕਿਪਰੂਟੋ ਤੀਜੇ ਸਥਾਨ ’ਤੇ ਰਿਹਾ ਜਿਸ ਨੇ ਦੌੜ ਪੂਰੀ ਕਰਨ ਲਈ ਤਮਰਤ ਤੋਂ 34 ਸਕਿੰਟ ਵੱਧ ਦਾ ਸਮਾਂ ਲਿਆ। ਦੋ ਵਾਰ ਦੇ ਚੈਂਪੀਅਨ ਐਲਿਉਡ ਕਿਪਚੋਗੇ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ ਅਤੇ ਉਸ ਨੂੰ ਦੌੜ ਪੂਰੀ ਕਰਨ ਲਈ ਤਮਰਤ ਨਾਲੋਂ 8 ਮਿੰਟ ਵੱਧ ਲੱਗੇ। ਇਸ ਤੋਂ ਪਹਿਲਾਂ ਕਿਸੇ ਗ਼ੈਰ ਕੀਨੀਆਈ ਖਿਡਾਰੀ ਨੇ ਲੰਡਨ ਓਲੰਪਿਕ-2012 ’ਚ ਮੈਰਾਥਨ ਜਿੱਤੀ ਸੀ, ਜਦੋਂ ਯੁਗਾਂਡਾ ਦਾ ਸਟੀਫਨ ਕਿਪਰੋਟਿਚ ਮੈਰਾਥਨ ਚੈਂਪੀਅਨ ਬਣਿਆ ਸੀ। -ਏਪੀ
Advertisement
×