ਟੀ-20: ਵੈਸਟਇੰਡੀਜ਼ ਨੇ ਆਇਰਲੈਂਡ ਨੂੰ 62 ਦੌੜਾਂ ਨਾਲ ਹਰਾਇਆ
ਬ੍ਰੇਡੀ (ਉੱਤਰੀ ਆਇਰਲੈਂਡ), 16 ਜੂਨ
ਵੈਸਟਇੰਡੀਜ਼ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਦੂਜਾ ਸਭ ਤੋਂ ਵੱਡਾ ਸਕੋਰ ਬਣਾਉਂਦਿਆਂ ਆਇਰਲੈਂਡ ਨੂੰ 62 ਦੌੜਾਂ ਨਾਲ ਹਰਾ ਕੇ ਮੀਂਹ ਨਾਲ ਪ੍ਰਭਾਵਿਤ ਤਿੰਨ ਮੈਚਾਂ ਦੀ ਲੜੀ 1-0 ਨਾਲ ਜਿੱਤ ਲਈ ਹੈ। ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਏਵਿਨ ਲੁਈਸ (44 ਗੇਂਦਾਂ ਵਿੱਚ 91 ਦੌੜਾਂ) ਅਤੇ ਕਪਤਾਨ ਸ਼ਾਈ ਹੋਪ (27 ਗੇਂਦਾਂ ਵਿੱਚ 51 ਦੌੜਾਂ) ਵਿਚਾਲੇ 122 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ 10.3 ਓਵਰਾਂ ਵਿੱਚ ਪੰਜ ਵਿਕਟਾਂ ’ਤੇ 256 ਦੌੜਾਂ ਬਣਾਈਆਂ। ਵੈਸਟਇੰਡੀਜ਼ ਨੇ ਕੁੱਲ 20 ਛੱਕੇ ਮਾਰੇ। ਲੁਈਸ ਨੇ ਅੱਠ, ਜਦਕਿ ਹੋਪ ਅਤੇ ਕੀਸੀ ਕਾਰਟੀ ਨੇ ਚਾਰ-ਚਾਰ ਛੱਕੇ ਮਾਰੇ। ਕਾਰਟੀ ਨੇ 22 ਗੇਂਦਾਂ ’ਤੇ ਨਾਬਾਦ 49 ਦੌੜਾਂ ਦੀ ਪਾਰੀ ਖੇਡੀ। ਜਵਾਬ ਵਿੱਚ ਆਇਰਲੈਂਡ ਸੱਤ ਵਿਕਟਾਂ ’ਤੇ 194 ਦੌੜਾਂ ਹੀ ਬਣਾ ਸਕਿਆ। ਉਸ ਲਈ ਰੌਸ ਅਡਾਇਰ (36 ਗੇਂਦਾਂ ’ਤੇ 48 ਦੌੜਾਂ) ਅਤੇ ਹੈਰੀ ਟੈਕਟਰ (25 ਗੇਂਦਾਂ ’ਤੇ 38 ਦੌੜਾਂ) ਨੇ ਦੂਜੀ ਵਿਕਟ ਲਈ 101 ਦੌੜਾਂ ਦੀ ਭਾਈਵਾਾਲੀ ਕੀਤੀ। ਪਹਿਲਾ ਅਤੇ ਦੂਜਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਦੋਵਾਂ ਟੀਮਾਂ ਵੱਲੋਂ ਮਈ ਵਿੱਚ ਡਬਲਿਨ ’ਚ ਖੇਡੀ ਗਈ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ 1-1 ਨਾਲ ਡਰਾਅ ਰਹੀ ਸੀ। ਫਿਰ ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਇੱਕ ਰੋਜ਼ਾ ਅਤੇ ਟੀ-20 ਦੋਵਾਂ ਲੜੀਆਂ ਵਿੱਚ ਕਲੀਨ ਸਵੀਪ ਕੀਤਾ ਸੀ। -ਏਪੀ