ਕ੍ਰਿਕਟਰ ਯਸ਼ ਦਿਆਲ ਖ਼ਿਲਾਫ਼ ਜਿਨਸ਼ੀ ਸੋਸ਼ਣ ਦਾ ਕੇਸ ਦਰਜ
ਗਾਜ਼ੀਆਬਾਦ, 8 ਜੁਲਾਈ ਪੁਲੀਸ ਨੇ ਆਈਪੀਐੱਲ ਵਿੱਚ ਰੌਇਲ ਚੈਲੇਂਜਰਜ਼ ਬੰਗਲੂਰੂ (ਆਰਸੀਬੀ) ਲਈ ਖੇਡਦੇ ਕ੍ਰਿਕਟਰ ਯਸ਼ ਦਿਆਲ ਖ਼ਿਲਾਫ਼ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਹੁਣ ਕ੍ਰਿਕਟਰ ਅਤੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਜਾਣਗੇ।...
Advertisement
ਗਾਜ਼ੀਆਬਾਦ, 8 ਜੁਲਾਈ
ਪੁਲੀਸ ਨੇ ਆਈਪੀਐੱਲ ਵਿੱਚ ਰੌਇਲ ਚੈਲੇਂਜਰਜ਼ ਬੰਗਲੂਰੂ (ਆਰਸੀਬੀ) ਲਈ ਖੇਡਦੇ ਕ੍ਰਿਕਟਰ ਯਸ਼ ਦਿਆਲ ਖ਼ਿਲਾਫ਼ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਹੁਣ ਕ੍ਰਿਕਟਰ ਅਤੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਜਾਣਗੇ। ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦਿਆਲ ਖ਼ਿਲਾਫ਼ ਇੰਦਰਾਪੁਰਮ ਥਾਣੇ ਵਿੱਚ ਐਤਵਾਰ ਨੂੰ ਬੀਐੱਨਐੱਸ ਦੀ ਧਾਰਾ 69 (ਵਿਆਹ ਦਾ ਝੂਠਾ ਵਾਅਦਾ ਕਰਕੇ ਜਾਂ ਧੋਖੇ ਨਾਲ ਸਰੀਰਕ ਸਬੰਧ ਬਣਾਉਣਾ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਔਰਤ ਨੇ 21 ਜੂਨ ਨੂੰ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜੀ ਸੀ, ਜਿਸ ਵਿੱਚ ਉਸ ਨੇ ਕ੍ਰਿਕਟਰ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਔਰਤ ਦਾ ਦਾਅਵਾ ਹੈ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਯਸ਼ ਦਿਆਲ ਨਾਲ ਰਿਸ਼ਤੇ ਵਿੱਚ ਸੀ ਅਤੇ ਦਿਆਲ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਸੀ। -ਪੀਟੀਆਈ
Advertisement
Advertisement
×