DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਕਿਸਤਾਨ ਨੇ ਵਿਸ਼ਵ ਕੱਪ ਕ੍ਰਿਕਟ ਲਈ 15 ਮੈਂਬਰੀ ਟੀਮ ਐਲਾਨੀ, ਫੱਟੜ ਨਸੀਮ ਸ਼ਾਹ ਬਾਹਰ

ਲਾਹੌਰ, 22 ਸਤੰਬਰ ਨੌਜਵਾਨ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਮੋਢੇ ਦੀ ਸੱਟ ਕਾਰਨ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਲਈ ਪਾਕਿਸਤਾਨ ਦੀ ਆਖ਼ਰੀ 15 ਮੈਂਬਰੀ ਟੀਮ ਵਿੱਚ ਥਾਂ ਨਹੀਂ ਬਣਾ ਸਕਿਆ। ਮੁੱਖ ਚੋਣਕਾਰ ਇੰਜ਼ਮਾਮ ਉਲ ਹੱਕ ਨੇ ਕਿਹਾ ਕਿ ਨਸੀਮ...
  • fb
  • twitter
  • whatsapp
  • whatsapp

ਲਾਹੌਰ, 22 ਸਤੰਬਰ

ਨੌਜਵਾਨ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਮੋਢੇ ਦੀ ਸੱਟ ਕਾਰਨ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਲਈ ਪਾਕਿਸਤਾਨ ਦੀ ਆਖ਼ਰੀ 15 ਮੈਂਬਰੀ ਟੀਮ ਵਿੱਚ ਥਾਂ ਨਹੀਂ ਬਣਾ ਸਕਿਆ। ਮੁੱਖ ਚੋਣਕਾਰ ਇੰਜ਼ਮਾਮ ਉਲ ਹੱਕ ਨੇ ਕਿਹਾ ਕਿ ਨਸੀਮ ਸ਼ਾਹ ਦੀ ਜਗ੍ਹਾ ਤਜਰਬੇਕਾਰ ਤੇਜ਼ ਗੇਂਦਬਾਜ਼ ਹਸਨ ਅਲੀ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇੰਜ਼ਮਾਮ ਨੇ ਤਿੰਨ ਰਿਜ਼ਰਵ ਖਿਡਾਰੀਆਂ ਦਾ ਵੀ ਐਲਾਨ ਕੀਤਾ, ਜੋ ਟੀਮ ਨਾਲ ਦੌਰਾ ਕਰਨਗੇ। ਇਨ੍ਹਾਂ 'ਚ ਵਿਕਟਕੀਪਰ ਬੱਲੇਬਾਜ਼ ਮੁਹੰਮਦ ਹਾਰਿਸ, ਸਪਿੰਨਰ ਅਬਰਾਰ ਅਹਿਮਦ ਅਤੇ ਤੇਜ਼ ਗੇਂਦਬਾਜ਼ ਜ਼ਮਾਨ ਖਾਨ ਸ਼ਾਮਲ ਹਨ।

ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਇਸ ਤਰ੍ਹਾਂ ਹੈ: ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ (ਉਪ ਕਪਤਾਨ), ਮੁਹੰਮਦ ਰਿਜ਼ਵਾਨ, ਇਮਾਮ-ਉਲ-ਹੱਕ, ਅਬਦੁੱਲਾ ਸ਼ਫੀਕ, ਸਾਊਦ ਸ਼ਕੀਲ, ਫ਼ਖ਼ਰ ਜ਼ਮਾਨ, ਹਾਰਿਸ ਰਾਊਫ, ਹਸਨ ਅਲੀ, ਇਫ਼ਤਿਖਾਰ ਅਹਿਮਦ, ਮੁਹੰਮਦ ਨਵਾਜ਼, ਮੁਹੰਮਦ ਵਸੀਮ ਜੂਨੀਅਰ, ਆਗਾ ਸਲਮਾਨ, ਸ਼ਾਹੀਨ ਸ਼ਾਹ ਅਫ਼ਰੀਦੀ ਤੇ ਓਸਾਮਾ ਮੀਰ। ਰਿਜ਼ਰਵ ਖਿਡਾਰੀ: ਮੁਹੰਮਦ ਹਾਰਿਸ, ਅਬਰਾਰ ਅਹਿਮਦ, ਜ਼ਮਾਨ ਖਾਨ।