ਅਡਵਾਨੀ ਨੇ ਤੀਜੀ ਵਾਰ ਸੀਸੀਆਈ ਬਿਲੀਅਰਡਜ਼ ਕਲਾਸਿਕ ਜਿੱਤਿਆ
ਮੁੰਬਈ, 5 ਮਈ ਦਿੱਗਜ ਕਿਊ ਖਿਡਾਰੀ (ਬਿਲੀਅਰਡਜ਼ ਅਤੇ ਪੂਲ) ਪੰਕਜ ਅਡਵਾਨੀ ਨੇ ਫਾਈਨਲ ਵਿੱਚ ਹੌਲੀ ਸ਼ੁਰੂਆਤ ਤੋਂ ਉਭਰਦਿਆਂ ਧਰੁਵ ਸਿਤਵਾਲਾ ਨੂੰ 5-2 ਨਾਲ ਹਰਾ ਕੇ ਆਪਣਾ ਤੀਜਾ ਸੀਸੀਆਈ ਬਿਲੀਅਰਡਜ਼ ਕਲਾਸਿਕ ਖਿਤਾਬ ਜਿੱਤ ਲਿਆ। ਅਡਵਾਨੀ ਨੇ ਸਿਤਵਾਲਾ ਨੂੰ 10-150, 150-148, 81-150,...
Advertisement
ਮੁੰਬਈ, 5 ਮਈ
ਦਿੱਗਜ ਕਿਊ ਖਿਡਾਰੀ (ਬਿਲੀਅਰਡਜ਼ ਅਤੇ ਪੂਲ) ਪੰਕਜ ਅਡਵਾਨੀ ਨੇ ਫਾਈਨਲ ਵਿੱਚ ਹੌਲੀ ਸ਼ੁਰੂਆਤ ਤੋਂ ਉਭਰਦਿਆਂ ਧਰੁਵ ਸਿਤਵਾਲਾ ਨੂੰ 5-2 ਨਾਲ ਹਰਾ ਕੇ ਆਪਣਾ ਤੀਜਾ ਸੀਸੀਆਈ ਬਿਲੀਅਰਡਜ਼ ਕਲਾਸਿਕ ਖਿਤਾਬ ਜਿੱਤ ਲਿਆ। ਅਡਵਾਨੀ ਨੇ ਸਿਤਵਾਲਾ ਨੂੰ 10-150, 150-148, 81-150, 150-96, 150-136, 150-147, 150-137 ਨਾਲ ਹਰਾਇਆ। ਐਤਵਾਰ ਦੇਰ ਰਾਤ ਖੇਡੇ ਗਏ ਫਾਈਨਲ ਦੇ ਸ਼ੁਰੂਆਤੀ ਫਰੇਮ ਵਿੱਚ ਅਡਵਾਨੀ ਆਪਣੇ ਸਰਵੋਤਮ ਪ੍ਰਦਰਸ਼ਨ ਤੋਂ ਬਹੁਤ ਦੂਰ ਸੀ ਪਰ ਉਸ ਨੇ ਦੂਜੇ ਫਰੇਮ ਵਿੱਚ ਸਿਤਵਾਲਾ ਵੱਲੋਂ ਦਿੱਤੇ ਗਏ ਮੌਕਿਆਂ ਦਾ ਪੂਰਾ ਫਾਇਦਾ ਉਠਾ ਕੇ ਜਿੱਤ ਦਰਜ ਕੀਤੀ। -ਪੀਟੀਆਈ
Advertisement
Advertisement
×