ਦੁਕਾਨ ਦੀ ਰਾਖੀ ਕਰਦੇ ਨੌਜਵਾਨ ’ਤੇ ਕਹੀ ਨਾਲ ਹਮਲਾ
ਪੱਤਰ ਪ੍ਰੇਰਕਲਹਿਰਾਗਾਗਾ, 8 ਜੁਲਾਈ ਪਿੰਡ ਹਰਿਆਊ ਵਿੱਚ ਦੁਕਾਨ ਦੀ ਰਾਖੀ ਕਰ ਰਹੇ ਇਕ ਵਿਅਕਤੀ ’ਤੇ ਸ਼ਟਰ ਤੋੜ ਕੇ ਕਹੀ ਨਾਲ ਕਈ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਥਾਣਾ ਸਦਰ ਲਹਿਰਾਗਾਗਾ ਵਿੱਚ ਕੇਸ ਦਰਜ ਕਰਨ ਮਗਰੋਂ ਮੁਲਜ਼ਮ ਨੂੰ ਕਾਬੂ ਕਰ...
Advertisement
ਪੱਤਰ ਪ੍ਰੇਰਕਲਹਿਰਾਗਾਗਾ, 8 ਜੁਲਾਈ
ਪਿੰਡ ਹਰਿਆਊ ਵਿੱਚ ਦੁਕਾਨ ਦੀ ਰਾਖੀ ਕਰ ਰਹੇ ਇਕ ਵਿਅਕਤੀ ’ਤੇ ਸ਼ਟਰ ਤੋੜ ਕੇ ਕਹੀ ਨਾਲ ਕਈ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਥਾਣਾ ਸਦਰ ਲਹਿਰਾਗਾਗਾ ਵਿੱਚ ਕੇਸ ਦਰਜ ਕਰਨ ਮਗਰੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਥਾਣਾ ਸਦਰ ਮੁਖੀ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਪਲਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਹਰਿਆਊ ਦੇ ਬਿਆਨ ’ਤੇ ਗੁਰਜੰਟ ਸਿੰਘ ਉਰਫ਼ ਗੋਦੂ ਵਾਸੀ ਹਰਿਆਊ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਲਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਰੈਫਰ ਕੀਤਾ ਗਿਆ ਹੈ।
Advertisement
Advertisement
×