ਸੀਬਾ ਸਕੂਲ ’ਚ ਬੂਟੇ ਲਾਉਣ ਦੀ ਮੁਹਿੰਮ
ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਆਫ਼ ਐਸਸੀਏਸ਼ਨਜ਼ ਪੰਜਾਬ (ਫੈਪ) ਵਲੋਂ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਇਸ ਸਾਲ 8.5 ਲੱਖ ਰੁੱਖ ਲਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਤਹਿਤ ਸੀਬਾ ਸਕੂਲ ਲਹਿਰਾਗਾਗਾ ਦੇ ਈਕੋ ਕਲੱਬ ਵਾਲੰਟੀਅਰਾਂ...
Advertisement
ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਆਫ਼ ਐਸਸੀਏਸ਼ਨਜ਼ ਪੰਜਾਬ (ਫੈਪ) ਵਲੋਂ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਇਸ ਸਾਲ 8.5 ਲੱਖ ਰੁੱਖ ਲਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਤਹਿਤ ਸੀਬਾ ਸਕੂਲ ਲਹਿਰਾਗਾਗਾ ਦੇ ਈਕੋ ਕਲੱਬ ਵਾਲੰਟੀਅਰਾਂ ਨੇ 850 ਬੂਟੇ ਲਾਉਣ ਅਤੇ ਉਨ੍ਹਾਂ ਦੀ ਸੰਭਾਲ ਪ੍ਰਤੀ ਆਪਣੀ ਰੁਚੀ ਦਿਖਾਈ। ਇਸ ਦੀ ਸ਼ੁਰੂਆਤ ਅਦਾਕਾਰ ਅਤੇ ਸੀਬਾ ਸੁਸਾਇਟੀ ਦੇ ਮੁੱਢਲੇ ਮੈਂਬਰ ਕਰਮਜੀਤ ਅਨਮੋਲ ਨੇ ਬੂਟੇ ਲਗਾ ਕੇ ਕੀਤੀ। ਕਰਮਜੀਤ ਅਨਮੋਲ ਨੇ ਆਪਣਾ ਪੰਜਾਬ ਫਾਊਡੇਸ਼ਨ ਤੇ ਫੈਪ ਅਤੇ ਸੀਬਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮਗਰੋਂ ਬੂਟੇ ਵੀ ਵੰਡੇ ਗਏ। ਸਕੂਲ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਬੱਚੇ ਬੂਟੇ ਲਾਉਣ ਮਗਰੋਂ ਇਨ੍ਹਾਂ ਦੀ ਸੰਭਾਲ ਵੀ ਕਰਨਗੇ। ਇਸ ਮੌਕੇ ਗੁਰਜੋਤ ਕੌਰ, ਅਮਨ ਢੀਂਡਸਾ, ਨਰੇਸ਼ ਚੌਧਰੀ, ਬੇਅੰਤ ਕੌਰ ਤੇ ਕਿਰਨਪਾਲ ਕੌਰ ਆਦਿ ਹਾਜ਼ਰ ਸਨ।
Advertisement
Advertisement
×