ਸੁਨਾਮ: ਅਜੀਤ ਨਗਰ ’ਚ ਨਿਕਾਸੀ ਦੇ ਨਾਕਸ ਪ੍ਰਬੰਧ
ਬੀਰ ਇੰਦਰ ਸਿੰਘ ਬਨਭੌਰੀ ਸੁਨਾਮ ਊਧਮ ਸਿੰਘ ਵਾਲਾ, 12 ਜੁਲਾਈ ਸਥਾਨਕ ਸ਼ਹਿਰ ਦੇ ਅਜੀਤ ਨਗਰ ਇਲਾਕੇ ਦੀ ਸਥਿਤੀ ਹਲਕੇ ਮੀਂਹ ਮਗਰੋਂ ਬੇਹੱਦ ਗੰਭੀਰ ਹੋ ਜਾਂਦੀ ਹੈ। ਇਲਾਕੇ ਵਿੱਚ ਮੀਂਹ ਪੈਣ ਨਾਲ ਹੀ ਗੰਦਾਂ ਪਾਣੀ ਗਲੀਆਂ-ਨਾਲੀਆਂ ਰਾਹੀਂ ਘਰਾਂ ਵਿੱਚ ਵੜ ਜਾਂਦਾ...
Advertisement
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 12 ਜੁਲਾਈ
Advertisement
ਸਥਾਨਕ ਸ਼ਹਿਰ ਦੇ ਅਜੀਤ ਨਗਰ ਇਲਾਕੇ ਦੀ ਸਥਿਤੀ ਹਲਕੇ ਮੀਂਹ ਮਗਰੋਂ ਬੇਹੱਦ ਗੰਭੀਰ ਹੋ ਜਾਂਦੀ ਹੈ। ਇਲਾਕੇ ਵਿੱਚ ਮੀਂਹ ਪੈਣ ਨਾਲ ਹੀ ਗੰਦਾਂ ਪਾਣੀ ਗਲੀਆਂ-ਨਾਲੀਆਂ ਰਾਹੀਂ ਘਰਾਂ ਵਿੱਚ ਵੜ ਜਾਂਦਾ ਹੈ। ਇਹ ਹਾਲਤ ਕੋਈ ਅਚਾਨਕ ਨਹੀਂ, ਸਗੋਂ ਕਈ ਸਾਲਾਂ ਤੋਂ ਇਲਾਕਾ ਨਿਵਾਸੀਆਂ ਦੀ ਦਿਨਚਰੀ ਬਣ ਚੁੱਕੀ ਹੈ। ਲੋਕਾਂ ਨੇ ਦੱਸਿਆ ਕਿ ਅਜੀਤ ਨਗਰ ਦੀਆਂ ਗਲੀਆਂ ’ਚ ਨਿਕਾਸੀ ਪ੍ਰਬੰਧ ਕਦੇ ਵੀ ਢੰਗ ਨਾਲ ਨਹੀਂ ਬਣੇ, ਜਿਸ ਕਰਕੇ ਹਰੇਕ ਵਾਰੀ ਇੱਥੇ ਗਲੀਆਂ ਨਾਲੀਆਂ ਵਿੱਚ ਮੀਂਹ ਦਾ ਪਾਣੀ ਖੜ੍ਹ ਜਾਂਦਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਸਥਾਨਕ ਨਿਵਾਸੀਆਂ ਨਾਲ ਮਿਲ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਨ੍ਹਾਂ ਹਾਲਾਤਾਂ ਨੂੰ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਨਤੀਜਾ ਦੱਸਦਿਆਂ ਮੰਗ ਕੀਤੀ ਕਿ ਇਲਾਕੇ ਵਿੱਚ ਪਾਣੀ ਦੀ ਨਿਕਾਸੀ ਲਈ ਤੁਰੰਤ ਬਣਾਈ ਜਾਵੇ।
Advertisement
×