ਲਘੂ ਉਦਯੋਗ ਦੀ ਟੀਮ ਨੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 14 ਜੁਲਾਈ
ਲਘੂ ਉਦਯੋਗ ਭਾਰਤੀ ਦੀ ਅਰਵਿੰਦ ਧੂਮਲ, ਪ੍ਰਕਾਸ਼, ਮੋਂਗੀਆ, ਵਿਕਰਾਂਤ ਸ਼ਰਮਾ ਅਤੇ ਅਨਿਲ ਸ਼ਰਮਾ ’ਤੇ ਆਧਾਰਿਤ ਕੇਂਦਰੀ ਟੀਮ ਸੁਨਾਮ ਪਹੁੰਚੀ, ਜਿਸ ਵਲੋਂ ਉਦਯੋਗ ਅਤੇ ਵਪਾਰੀ ਵਰਗ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਮੌਕੇ ਪੰਜਾਬ ਪੇਪਰ ਬੋਰਡ ਮਿੱਲ ਐਸੋਸੀਏਸ਼ਨ ਦੇ ਚੇਅਰਮੈਨ ਪ੍ਰਦੀਪ ਮੈਨਨ ਅਤੇ ਪ੍ਰਧਾਨ ਤਰਸੇਮ ਮਿੱਤਲ ਵਲੋਂ ਇਕ ਮੰਗ ਪੱਤਰ ਵੀ ਦਿੱਤਾ ਗਿਆ। ਗਹੀਰ ਐਗਰੋ ਇੰਡਸਟਰੀਜ਼ ਦੇ ਸੁਰਜੀਤ ਸਿੰਘ ਗਹੀਰ, ਰਾਈਸ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਪੋਪੀ, ਪਵਿੱਤਰ ਸਿੰਗਲ ਹਨੂੰਮਾਨ ਫਲੋਰ ਮਿੱਲ, ਵਿਨੋਦ ਗੋਇਲ, ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਵਨ ਕੁਮਾਰ ਗੁੱਜਰਾਂ, ਨਰੇਸ਼ ਕੁਮਾਰ ਭੋਲਾ ਪ੍ਰਧਾਨ, ਐਲੂਮੀਨੀਅਮ ਉਦਯੋਗ ਐਸੋਸੀਏਸ਼ਨ ਦੇ ਉਦਯੋਗਪਤੀ ਸੁਮੇਰ ਗਰਗ , ਸੁਖਵਿੰਦਰ ਸਿੰਘ ਬਿੰਦਰ ਜਸਵੰਤ ਕੰਬਾਈਨ ਇੰਡਸਟਰੀ, ਸਾਰਿਆਂ ਆਦਿ ਨੇ ਟੀਮ ਨੂੰ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਉਂਦਿਆਂ ਠੋਸ ਹੱਲ ਦੀ ਵੀ ਮੰਗ ਕੀਤੀ। ਇਸ ਮੌਕੇ ਚੰਦਰ ਪ੍ਰਕਾਸ਼, ਇਲੈਕਟ੍ਰਿਕ ਐਸੋਸੀਏਸ਼ਨ ਦੇ ਚੇਅਰਮੈਨ ਸੋਮ ਨਾਥ ਵਰਮਾ, ਸਾਹਿਲ ਗਰਗ ਬਬਲੂ, ਪ੍ਰਧਾਨ ਪ੍ਰਵੀਨ ਕੁਮਾਰ, ਸੁਭਾਸ਼ ਚੰਦਰ, ਮਨੋਜ ਬਾਂਸਲ, ਰਾਜੇਸ਼ ਕੁਮਾਰ, ਸੁਰਜੀਤ ਸਿੰਘ ਆਨੰਦ, ਰਾਜੇਸ਼ ਕੁਮਾਰ, ਰਾਜੇਸ਼ ਬਾਂਸਲ, ਦਰਸ਼ਨ ਸਿੰਘ ਖੁਰਮੀ, ਰਾਮ ਕੁਮਾਰ ਬਾਂਸਲ, ਤਨੁਜ ਜਿੰਦਲ ਤੇ ਰਵੀ ਆਦਿ ਦਾ ਸਨਮਾਨ ਕੀਤਾ।