DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਸਾਹਿਤ ਸਭਾ ਵੱਲੋਂ ਹਰਫੂਲ ਭੁੱਲਰ ਦੀ ਪੁਸਤਕ ਰਿਲੀਜ਼

ਮਿਆਰੀ ਸਾਹਿਤ ਦਾ ਮਹੱਤਵ ਰਹਿੰਦਾ ਹੈ ਸਦੀਵੀ: ਗਾਸੋ
  • fb
  • twitter
  • whatsapp
  • whatsapp
featured-img featured-img
ਪੁਸਤਕ ‘ਆਪੇ ਦੇ ਰੂਬਰੂ’ ਰਿਲੀਜ਼ ਕਰਦੇ ਹੋਏ ਸਾਹਿਤਕਾਰ।
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ, 8 ਜੂਨ

Advertisement

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਬਹੁਪੱਖੀ ਕਲਮਕਾਰ ਹਰਫੂਲ ਭੁੱਲਰ ਰਚਿਤ ਵਾਰਤਕ ਪੁਸਤਕ ‘ਆਪੇ ਦੇ ਰੂਬਰੂ’ ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਸ਼ਾਮਲ ਹੋਏ ਜਦੋਂ ਕਿ ਪ੍ਰਧਾਨਗੀ ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਢਿੱਲੋਂ (ਅੰਬਾਲਾ) ਨੇ ਕੀਤੀ। ਇਹਨਾਂ ਸ਼ਖ਼ਸੀਅਤਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਬਹੁਪੱਖੀ ਕਲਮਕਾਰ ਡਾ. ਰਾਕੇਸ਼ ਤਿਲਕ ਰਾਜ (ਅੰਮ੍ਰਿਤਸਰ) ਅਤੇ ਬਹੁਪੱਖੀ ਲੇਖਿਕਾ ਪ੍ਰਿੰ. ਚਰਨਜੀਤ ਕੌਰ ਨੇ ਸ਼ਿਰਕਤ ਕੀਤੀ ਜਦੋਂ ਕਿ ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਵਿੱਤ ਸਕੱਤਰ ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਨੇ ਸਮੁੱਚੀ ਕਾਰਵਾਈ ਨੂੰ ਨੇਪਰੇ ਚਾੜ੍ਹਨ ਵਿਚ ਆਪਣੀਆਂ ਰਚਨਾਵਾਂ ਦੇ ਨਾਲ ਨਾਲ ਸਹਿਯੋਗੀ ਭੂਮਿਕਾ ਨਿਭਾਈ। ਓਮ ਪ੍ਰਕਾਸ਼ ਗਾਸੋ ਦਾ ਮਤ ਸੀ ਕਿ ਵਿਸ਼ਵ ਵਿਚ ਕਿਰਤ ਦਾ ਮਹੱਤਵ ਦਰਸਾਉਣ ਵਾਲੇ ਸਾਹਿਤ ਦਾ ਮਹੱਤਵ ਸਦੀਵੀ ਰਹਿੰਦਾ ਹੈ। ਡਾ. ਰਤਨ ਸਿੰਘ ਢਿੱਲੋਂ ਨੇ ਪੜ੍ਹੇ ਗਏ ਪਰਚਿਆਂ ਬਾਰੇ ਮਿਆਰੀ ਤਬਸਰਾ ਕੀਤਾ। ਅੰਮ੍ਰਿਤਸਰ ਤੋਂ ਉਚੇਚੇ ਤੌਰ ਤੇ ਪੁੱਜੇ ਬਹੁਪੱਖੀ ਕਲਮਕਾਰ ਡਾ. ਰਾਕੇਸ਼ ਤਿਲਕ ਰਾਜ ਨੇ ਵਿਸ਼ੇਸ਼ ਕਲਾਮ ਸਾਂਝਾ ਕਰਦਿਆਂ ਮਤ ਪੇਸ਼ ਕੀਤਾ। ਹਰਫੂਲ ਭੁੱਲਰ ਦੀ ਪੁਸਤਕ ਉਪਰ ਮੁੱਖ ਪੇਪਰ ਪੜ੍ਹਦਿਆਂ ਚੰਡੀਗੜ੍ਹ ਤੋਂ ਪੁੱਜੇ ਬਹੁਪੱਖੀ ਲੇਖਿਕਾ ਡਾ. ਦਵਿੰਦਰ ਖੁਸ਼ ਧਾਲੀਵਾਲ ਨੇ ਦਲੀਲਾਂ ਦਿੰਦਿਆਂ ਕਿਹਾ ਕਿ ਭੁੱਲਰ ਦੀ ਵਾਰਤਕ ਪਾਠਕ ਨੂੰ ਹਨੇਰੇ ਤੋਂ ਚਾਨਣ ਵੱਲ ਲਿਜਾ ਕੇ ਉਸ ਦਾ ਸਾਰਥਿਕ ਮਾਰਗ ਦਰਸ਼ਨ ਕਰਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜਾਰਥੀ ਗੁਰਪ੍ਰੀਤ ਸਿੰਘ ਪੰਜਾਬੀ ਦਾ ਮਤ ਸੀ ਕਿ ਭੁੱਲਰ ਦੇ ਇਸ ਪੁਸਤਕ ਵਿਚਲੇ ਲੇਖ ਸੰਖੇਪ ਹੋਣ ਦੇ ਬਾਵਜੂਦ ਵੀ ਵੱਡੇ ਸੁਨੇਹੇ ਦਿੰਦੇ ਹਨ ਜਦੋਂ ਕਿ ਖੋਜਾਰਥਣ ਮਨਜੀਤ ਕੌਰ ਨੇ ਇਸ ਗੱਲ ਉਪਰ ਬਲ ਦਿੱਤਾ ਕਿ ਭੁੱਲਰ ਦੀਆਂ ਲਿਖਤਾਂ ਨੈਤਿਕ ਕਦਰਾਂ ਕੀਮਤਾਂ ਨੂੰ ਬਚਾਉਣ ਦੀ ਗੱਲ ਕਰਦੀਆਂ ਹੋਈਆਂ ਸਾਹਿਤਕ ਫ਼ਰਜ਼ ਨਿਭਾਉਂਦੀਆਂ ਹਨ।

Advertisement
×