ਨੰਬਰਦਾਰਾਂ ਨੇ ਚੋਣ ਵਾਅਦੇ ਪੂਰੇ ਨਾ ਕਰਨ ’ਤੇ ਸਰਕਾਰ ਘੇਰੀ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 12 ਜੁਲਾਈ
ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਜ਼ਿਲ੍ਹਾ ਮਾਲੇਰਕੋਟਲਾ ਦੀ ਅੱਜ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਵਿੱਚ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਆਦਮਪਾਲ ਤੇ ਤਹਿਸੀਲ ਪ੍ਰਧਾਨ ਜਸਪਾਲ ਸਿੰਘ ਲਸੋਈ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਦੌਰਾਨ ਨੰਬਰਦਾਰਾਂ ਨੇ ‘ਆਪ’ ਵੱਲੋਂ ਚੋਣਾਂ ਤੋਂ ਪਹਿਲਾਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੀ ਤਿੱਖੀ ਅਲੋਚਨਾ ਕਰਦਿਆਂ ਮੰਗ ਕੀਤੀ ਕਿ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿਚ ਨੰਬਰਦਾਰਾਂ ਦੀਆਂ ਮੰਗਾਂ ਬਾਰੇ ਕੀਤੇ ਵਾਅਦਿਆਂ ਨੂੰ ਤੁਰੰਤ ਪੂਰਾ ਕਰੇ। ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਆਦਮਪਾਲ, ਨੰਬਰਦਾਰ ਜਰਨੈਲ ਸਿੰਘ ਦੁੱਲਮਾਂ, ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਆਦਮਪਾਲ ਅਤੇ ਤਹਿਸੀਲ ਪ੍ਰਧਾਨ ਜਸਪਾਲ ਸਿੰਘ ਲਸੋਈ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਨੰਬਰਦਾਰਾਂ ਜੱਦੀ ਪੁਸ਼ਤੀ ਨੰਬਰਦਾਰੀ, ਮਾਣ ਭੱਤਾ ਪੰਜ ਹਜ਼ਾਰ ਰੁਪਏ, ਬੱਸ ਪਾਸ, ਟੌਲ ਟੈਕਸ ਮੁਆਫੀ ਅਤੇ ਸਰਕਾਰੀ ਦਫ਼ਤਰਾਂ ਵਿਚ ਨੰਬਰਦਾਰਾਂ ਦਾ ਮਾਣ ਸਤਿਕਾਰ ਕਰਨਾ ਆਦਿ ਦੇ ਵਾਅਦੇ ਕੀਤੇ ਸਨ। ਮੀਟਿੰਗ ਵਿੱਚ ਸਰਪ੍ਰਸਤ ਮਹਿੰਦਰ ਸਿੰਘ ਚੂੰਘਾਂ ਅਤੇ ਜਰਨੈਲ ਸਿੰਘ ਬਡਲਾ, ਜਨਰਲ ਸਕੱਤਰ ਸੁਖਵਿੰਦਰ ਸਿੰਘ ਆਦਮਪਾਲ, ਜ਼ਿਲ੍ਹਾ ਜਨਰਲ ਸਕੱਤਰ ਜਗਰੂਪ ਸਿੰਘ ਸੰਗਾਲੀ, ਖ਼ਜ਼ਾਨਚੀ ਗੁਰਜੰਟ ਸਿੰਘ ਸਰਵਰਪੁਰ, ਸਲਾਹਕਾਰ ਕੇਸਰ ਸਿੰਘ ਭੂਦਨ, ਹਰਪਾਲ ਸਿੰਘ ਮਾਣਕਮਾਜਰਾ, ਮੀਤ ਪ੍ਰਧਾਨ ਬਲਦੇਵ ਸਿੰਘ ਧਨੋਂ, ਪ੍ਰੈੱਸ ਸਕੱਤਰ ਧਰਮਿੰਦਰ ਸਿੰਘ ਦੱਲਣਵਾਲ, ਗੁਰਮੇਲ ਸਿੰਘ ਗੁਆਰਾ, ਹਰਚੇਤ ਸਿੰਘ ਫੈਜਗੜ੍ਹ ਮਨਜੀਤ ਸਿੰਘ ਭੈਣੀ ਖੁਰਦ, ਬੱਗਾ ਸਿੰਘ ਭੋਗੀਵਾਲ, ਸਿਕੰਦਰ ਸਿੰਘ ਭੋਗੀਵਾਲ, ਕੁਲਦੀਪ ਸਿੰਘ ਮਾਣਕਵਾਲ, ਦੇਵਰਾਜ ਆਹਨਖੇੜੀ, ਸੁਖਮਿੰਦਰ ਸਿੰਘ ਆਹਨਖੇੜੀ, ਤੇਜਿੰਦਰ ਸਿੰਘ ਸ਼ੇਰਵਾਨੀ ਕੋਟ, ਜਗਦੇਵ ਸਿੰਘ ਰੁੜਕੀ ਖੁਰਦ, ਹਰਪਾਲ ਸਿੰਘ ਸੰਗਾਲੀ, ਅਨਵਰ ਅਲੀ ਇਬਰਾਹੀਮਪੁਰਾ, ਬੂਟਾ ਸਿੰਘ ਹਥੋਆ, ਅਮਰਜੀਤ ਸਿੰਘ ਹਥੋਆ ਅਤੇ ਕਰਤਾਰ ਸਿੰਘ ਚੌਕੀਦਾਰ ਭੋਗੀਵਾਲ ਆਦਿ ਹਾਜ਼ਰ ਸਨ।