ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਔਰਤ ਵਿੰਗ ਦਾ ਇਜਲਾਸ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 13 ਜੁਲਾਈ
ਇੱਥੇ ਗੁਰਦੁਆਰਾ ਸਾਹਿਬ ਭਗਤ ਰਵਿਦਾਸ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਔਰਤ ਵਿੰਗ ਦਾ ਜ਼ੋਨਲ ਪੱਧਰੀ ਇਜਲਾਸ ਜਸਵੀਰ ਕੌਰ, ਅਮਨਦੀਪ ਕੌਰ ਬੌੜਾਂ, ਗੁਰਦੇਵ ਕੌਰ, ਸੁਖਵਿੰਦਰ ਕੌਰ ਅਤੇ ਕਿਰਨਜੀਤ ਕੌਰ ਤੋਲੇਵਾਲ ਆਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਹੋਇਆ। ਇਜਲਾਸ ਵਿੱਚ ਡਾ. ਜਤਿੰਦਰ ਸਿੰਘ, ਐਡਵੋਕੇਟ ਆਰਤੀ, ਡਾਕਟਰ ਮੋਨਿਕਾ ਸਭਰਵਾਲ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸ਼ੀਤਲ ਰੰਗ ਮੰਚ ਦੁਆਰਾ ਜ਼ਮੀਨੀ ਘੋਲ ਵਿੱਚ ਔਰਤਾਂ ਦੀ ਭੂਮਿਕਾ ਨੂੰ ਦਰਸਾਉਂਦਾ ਨਾਟਕ ਖੇਡਿਆ ਗਿਆ। ਇਜਲਾਸ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਾ. ਜਤਿੰਦਰ ਸਿੰਘ, ਐਡਵੋਕੇਟ ਆਰਤੀ ਅਤੇ ਮੋਨਿਕਾ ਸਭਰਵਾਲ ਨੇ ਕਿਹਾ 16ਵੀਂ, 17ਵੀਂ ਸਦੀ ਵਿੱਚ ਬੇਗਮਪੁਰੇ ਦਾ ਸੁਪਨਾ ਅੱਜ 21ਵੀਂ ਸਦੀ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਨਵੇਂ ਅਯਾਮ ਸਿਰਜ ਰਹੀ ਹੈ। ਇਸ ਮੌਕੇ ਜਸਬੀਰ ਕੌਰ ਹੇੜੀਕੇ ਪ੍ਰਧਾਨ, ਸੁਖਵਿੰਦਰ ਕੌਰ ਮੰਡੌੜ ਸਕੱਤਰ, ਗੁਰਦੇਵ ਕੌਰ ਮੀਤ ਪ੍ਰਧਾਨ ਅਤੇ ਰਾਜ ਕੌਰ ਬਡਰੁੱਖਾਂ ਖਜ਼ਾਨਚੀ ਸਮੇਤ ਅਮਨਦੀਪ ਕੌਰ, ਸੁਖਵਿੰਦਰ ਕੌਰ ਨਰਮਾਣਾ, ਭਜਨ ਕੌਰ ਝਨੇੜੀ, ਪਰਮਜੀਤ ਕੌਰ ਬਾਲਦ ਕਲਾਂ, ਕੁਲਜਿੰਦਰ ਕੌਰ ਮੰਡੌੜ, ਕੁਲਜੀਤ ਕੌਰ ਬੀਨਾਹੇੜੀ, ਕਿਰਨਜੀਤ ਕੌਰ ਕਕਰਾਲਾ ਤੇ ਕਿਰਨਜੀਤ ਕੌਰ ਤੋਲੇਵਾਲ ਆਧਾਰਤ ਜ਼ੋਨਲ ਕਮੇਟੀ ਦੀ ਚੋਣ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਰਾਜ ਕੌਰ ਬਡਰੁੱਖਾਂ ਨੇ ਨਿਭਾਈ।