ਮਾਲੇਰਕੋਟਲਾ: 176 ਪਿੰਡਾਂ ਦੇ 231 ਛੱਪੜਾਂ ਦੀ ਸਫ਼ਾਈ ਜਾਰੀ: ਏਡੀਸੀ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 1 ਜੁਲਾਈ
ਬਰਸਾਤੀ ਮੌਸਮ ਦੌਰਾਨ ਜ਼ਿਲ੍ਹੇ ਦੇ ਸਮੂਹ 176 ਪਿੰਡਾਂ ਦੇ 379 ਛੱਪੜਾਂ ਵਿੱਚੋਂ 231 ਛੱਪੜਾਂ ਦੀ ਸਾਫ਼-ਸਫ਼ਾਈ ਅਤੇ 240 ਛੱਪੜਾਂ ਦੀ ਡੀ-ਵਾਟਰਿੰਗ ਦਾ ਕੰਮ ਪੂਰੇ ਜ਼ੋਰ ਨਾਲ ਚੱਲ ਰਿਹਾ ਹੈ ਤਾਂ ਜੋ ਮਾਨਸੂਨ ਸੀਜ਼ਨ ਦੌਰਾਨ ਛੱਪੜਾਂ ਨੂੰ ਓਵਰਫਲੋ ਹੋਣ ਤੋਂ ਬਚਾਇਆ ਜਾ ਸਕੇ। ਏਡੀਸੀ (ਵਿਕਾਸ) ਨੇ ਦੱਸਿਆ ਨਵਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ 240 ਛੱਪੜਾਂ ਦੀ ਡੀ-ਵਾਟਰਿੰਗ ਦਾ ਕੰਮ ਮੁਕੰਮਲ ਚੁੱਕਾ ਹੈ ਅਤੇ ਛੱਪੜਾਂ ਦੀ ਡੀ-ਸਿਲਟਿੰਗ ਛੱਪੜਾਂ ਦਾ ਕੰਮ ਜੰਗੀ ਪੱਧਰ ’ਤੇ ਕਰਵਾਈ ਜਾ ਰਹੀ ਹੈ ਜਦਕਿ ਅਨੇਕਾਂ ਛੱਪੜ ਦੀ ਸਫ਼ਾਈ ਪਿਛਲੇ ਸਾਲਾਂ ਦੌਰਾਨ ਕਰਵਾਈ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਡੀ-ਸਿਲਟਿੰਗ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮਾਨਸੂਨ ਸੀਜ਼ਨ ਤੋਂ ਪਹਿਲਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਛੱਪੜਾਂ/ਟੋਭਿਆਂ ਦੀ ਸਾਫ਼-ਸਫ਼ਾਈ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਸੀ, ਜਿਸ ਤਹਿਤ ਸਾਰੇ ਛੱਪੜਾਂ ਨੂੰ ਖਾਲੀ ਕਰਵਾ ਕੇ ਛੱਪੜਾਂ ਦੀ ਸਫ਼ਾਈ ਲਈ ਲੋੜ ਅਨੁਸਾਰ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ -ਜਿੱਥੇ ਹੋਰ ਵੀ ਜ਼ਰੂਰਤ ਪਈ ਉੱਥੇ ਛੱਪੜਾਂ ਦੀ ਡੀਸੀਲਟਿੰਗ ਅਤੇ ਰੀਸੀਲਟਿੰਗ ਵੀ ਕਰਵਾਈ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਪਿੰਡਾਂ ਦੇ ਛੱਪੜਾਂ ਨੂੰ ਸਾਫ਼ ਕਰਵਾਉਣ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਛੱਪੜਾਂ ਵਿੱਚ ਘਰੇਲੂ ਕੂੜਾ ਜਾਂ ਪਲਾਸਟਿਕ ਨਾ ਸੁੱਟ ਨੂੰ ਤਰਜੀਹ ਦੇਣ।