ਭੋਜੋਵਾਲੀ-ਸਾਰੋਂ ਸੜਕ ਦਾ ਉਦਘਾਟਨ
ਖੇਤਰੀ ਪ੍ਰਤੀਨਿਧ ਧੂਰੀ, 2 ਜੁਲਾਈ ਪਿੰਡ ਭੋਜੋਵਾਲੀ ਤੋਂ ਸਾਰੋਂ ਤੱਕ ਬਣਨ ਵਾਲੀ ਨਵੀਂ ਸੜਕ ਦੀ ਰਸਮੀ ਸ਼ੁਰੂਆਤ ਪਿੰਡ ਭੋਜੋਵਾਲੀ ਦੇ ਸਰਪੰਚ ਅਤੇ ਪੰਚਾਇਤ ਯੂਨੀਅਨ ਧੂਰੀ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਜੱਗਾ ਭੋਜੋਵਾਲੀ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿੰਡ ਭੋਜੋਵਾਲੀ...
Advertisement
ਖੇਤਰੀ ਪ੍ਰਤੀਨਿਧ
ਧੂਰੀ, 2 ਜੁਲਾਈ
Advertisement
ਪਿੰਡ ਭੋਜੋਵਾਲੀ ਤੋਂ ਸਾਰੋਂ ਤੱਕ ਬਣਨ ਵਾਲੀ ਨਵੀਂ ਸੜਕ ਦੀ ਰਸਮੀ ਸ਼ੁਰੂਆਤ ਪਿੰਡ ਭੋਜੋਵਾਲੀ ਦੇ ਸਰਪੰਚ ਅਤੇ ਪੰਚਾਇਤ ਯੂਨੀਅਨ ਧੂਰੀ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਜੱਗਾ ਭੋਜੋਵਾਲੀ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿੰਡ ਭੋਜੋਵਾਲੀ ਤੋਂ ਸਾਰੋਂ ਤੱਕ ਬਣਨ ਵਾਲੀ ਇਸ ਸੜਕ ਦੀ ਚੌੜਾਈ 12 ਫੁੱਟ ਹੋਵੇਗੀ। ਇਸ ਮੌਕੇ ਸਰਪੰਚ ਜਸਵੀਰ ਸਿੰਘ ਦੋਹਲਾ, ਸਰਪੰਚ ਦਵਿੰਦਰ ਸਿੰਘ ਧੂਰਾ, ਸਰਪੰਚ ਸਤਗੁਰ ਸਿੰਘ ਕਾਂਝਲਾ, ਲਾਲੀ ਸਰਪੰਚ ਬੰਘਾਵਾਲੀ, ਸਰਪੰਚ ਭਗਵਾਨ ਸਿੰਘ ਭਲਵਾਨ, ਗੁਰਮੇਲ ਸਿੰਘ ਸਰਪੰਚ ਬੁਰਜ ਗੋਹਰਾ, ਸਰਪੰਚ ਅਮਨਪ੍ਰੀਤ ਸਿੰਘ ਧੂਰੀ ਪਿੰਡ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਅਤੇ ਪਿੰਡ ਦੀ ਸਮੂਹ ਪੰਚਾਇਤ ਦੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Advertisement
×