ਕਰਮਵੀਰ ਸਿੰਘ ਸੈਣੀ
ਮੂਨਕ, 3 ਜੁਲਾਈ
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮੂਨਕ ਸਬ-ਡਵੀਜ਼ਨ ਦੇ ਦੇ ਪਿੰਡ ਬੁਸ਼ਹਿਰਾ ਅਤੇ ਰਾਜਲਹੇੜ੍ਹੀ ਦੇ ਵਾਸੀਆਂ ਨੂੰ ਵੱਡੀ ਸੌਗਾਤ ਦਿੰਦਿਆਂ ਲਗਭਗ ਢਾਈ ਕਰੋੜ ਤੋਂ ਵੀ ਵਧੇਰੇ ਦੀ ਰਾਸ਼ੀ ਵਾਲੀਆਂ ਦੋ ਜਲ ਸਪਲਾਈ ਸਕੀਮਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਦਾ ਕੰਮ ਲਗਭਗ ਇੱਕ ਸਾਲ ਦੇ ਅੰਦਰ-ਅੰਦਰ ਪੂਰਨ ਤੌਰ ’ਤੇ ਕੰਮ ਮੁਕੰਮਲ ਹੋ ਜਾਵੇਗਾ, ਜਿਸ ਨਾਲ ਬੁਸ਼ਹਿਰਾ ਅਤੇ ਰਾਜਲਹੇੜ੍ਹੀ ਪਿੰਡਾਂ ਵਿੱਚ ਘਰ-ਘਰ ਸਾਫ਼ ਤੇ ਸ਼ੁੱਧ ਪਾਣੀ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ 2 ਸਕੀਮਾਂ ਤੇ ਪਾਣੀ ਦੀਆਂ ਟੈਂਕੀਆਂ, ਟਿਊਬਵੈਲ, 14.08 ਕਿਲੋਮੀਟਰ ਨਵੀਂ ਪਾਈਪ ਲਾਈਨ ਅਤੇ ਸੋਲਰ ਸਿਸਟਮ ਲਗਾਇਆ ਜਾਣਾ ਹੈ, ਜਿਸ ਰਾਹੀਂ 4700 ਪਿੰਡ ਵਾਸੀਆਂ ਨੂੰ ਪੀਣ-ਯੋਗ ਸ਼ੁੱਧ ਪਾਣੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇਗੀ। ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਸ ਮਿਸ਼ਨ ਅਧੀਨ ਪਿਛਲੇ ਇੱਕ ਸਾਲ ਦੌਰਾਨ ਜ਼ਿਲ੍ਹਾ ਸੰਗਰੂਰ ਦੇ 37 ਪਿੰਡਾਂ ਵਿਖੇ ਜਲ ਸਪਲਾਈ ਸਕੀਮਾਂ ਦੇ ਕੰਮ ਬਾਬਤ ਰਕਮ 25.61 ਕਰੋੜ ਰੁਪਏ ਪ੍ਰਵਾਨ ਕੀਤੇ ਜਾ ਚੁੱਕੇ ਹਨ, ਜਿਸ ਨਾਲ 87053 ਲੋਕਾਂ ਨੂੰ ਪੀਣ-ਯੋਗ ਸ਼ੁੱਧ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਇਸ ਮੌਕੇ ਰਾਮ ਚੰਦਰ ਬੁਸ਼ਹਿਰਾ, ਪਾਲਾ ਬੁਸ਼ਹਿਰਾ, ਕਰਮਵੀਰ ਸਿੰਘ, ਪਿਆਰਾ ਸਿੰਘ ਫੌਜੀ, ਨਫਾ ਸਿੰਘ, ਚਰਨਾ ਸਿੰਘ, ਮੋਹਨਾ ਸਿੰਘ, ਪੰਚਾਇਤ ਮੈਂਬਰ ਕ੍ਰਿਸ਼ਨ ਸਿੰਘ, ਫੁੱਲ ਸਿੰਘ, ਰੋਸ਼ਨ ਸਿੰਘ, ਲਾਲੀ, ਸਤਵੰਤ ਸਿੰਘ, ਮਨੀ ਸਿੰਘ ਰਾਜਲਹੈੜੀ, ਕਰਮਜੀਤ ਸਿੰਘ ਰਾਜਲਹੈੜੀ ਅਤੇ ਸਰਪੰਚ ਰਾਜਵੀਰ ਸਿੰਘ ਹਾਜ਼ਰ ਸਨ।