ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ
ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸੰਗਰੂਰ ਵੱਲੋਂ ਜ਼ਿਲ੍ਹਾ ਪੱਧਰ ’ਤੇ ਕੌਮਾਂਤਰੀ ਸਹਿਕਾਰਤਾ ਵਰ੍ਹਾ-2025 ਅਤੇ ਨਾਬਾਰਡ ਦਾ 44ਵਾਂ ਸਥਾਪਨਾ ਦਿਵਸ ਸੁਖਵਿੰਦਰ ਕੌਰ ਉਪਲੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪਨਕੋਫੈੱਡ ਦੇ ਸੀਈਆਈ ਗੁਰਪ੍ਰਕਾਸ਼ ਸਿੰਘ ਵੱਲੋਂ ਮਹਿਮਾਨਾਂ ਨੂੰ ਜੀ ਆਇਆਂ ਆਖਣ ਨਾਲ ਹੋਈ। ਇਸ ਮਗਰੋਂ ਸਹਿਕਾਰੀ ਖੇਤੀ ਵਿਕਾਸ ਬੈਂਕ ਦੇ ਜ਼ਿਲ੍ਹਾ ਮੈਨੇਜਰ ਸ਼ੈਲੇਂਦਰ ਕੁਮਾਰ ਗਰਗ ਨੇ ਸਹਿਕਾਰਤਾ ਲਹਿਰ ਅਤੇ ਸਹਿਕਾਰੀ ਬੈਂਕਾਂ ਦੇ ਪਿਛੋਕੜ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਹਰੀ ਕ੍ਰਾਂਤੀ ਵਿੱਚ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਜ਼ਿਲ੍ਹਾ ਸੰਗਰੂਰ ਦੇ ਡੀਡੀਐੱਮ ਨਾਬਾਰਡ ਮਨੀਸ਼ ਗੁਪਤਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਫਕੋ ਦੇ ਏਰੀਆ ਮੈਨੇਜਰ ਦਿਨੇਸ਼ ਜਿੰਦਲ ਨੇ ਖਾਦਾਂ ਦੀ ਜਾਣਕਾਰੀ ਦਿੱਤੀ। ਮਾਰਕਫੈੱਡ ਦੇ ਐੱਫਐੱਸਓ ਅਮਰਿੰਦਰਜੀਤ ਵਰਮਾ ਨੇ ਮਾਰਕਫੈੱਡ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦਾਂ ਸਬੰਧੀ ਜਾਣਕਾਰੀ ਦਿੱਤੀ। ਸਟੇਟ ਖੇਤੀ ਵਿਕਾਸ ਬੈਂਕ ਚੰਡੀਗੜ੍ਹ ਦੇ ਡਾਇਰੈਕਟਰ ਅਵਤਾਰ ਸਿੰਘ ਨੇ ਨਾਬਾਰਡ ਪਾਸੋਂ ਖੇਤੀ ਵਿਕਾਸ ਬੈਂਕਾਂ ਨੂੰ ਮੁੜ ਸੁਰਜੀਤ ਕਰਨ ਦੀ ਅਪੀਲ ਕੀਤੀ। ਇਸ ਉਪਰੰਤ ਸਹਿਕਾਰੀ ਖੇਤੀ ਵਿਕਾਸ ਬੈਂਕ ਸੰਗਰੂਰ ਵੱਲੋਂ ਆਏ ਮਹਿਮਾਨਾਂ ਨੂੰ ਮਾਣ ਪੱਤਰ ਭੇਟ ਕੀਤੇ ਅਤੇ ‘ਇੱਕ ਬੂਟਾ ਮਾਂ ਦੇ ਨਾਮ ਮੁਹਿੰਮ’ ਅਧੀਨ ਬੂਟੇ ਵੰਡੇ ਗਏ।ਅਮਨਦੀਪ ਸਿੰਘ ਪੂਨੀਆ ਸਾਬਕਾ ਡਾਇਰੈਕਟਰ ਅਤੇ ਬੈਂਕ ਮੈਨੇਜਰ ਪਰਮਵੀਰ ਕੌਰ ਵਲੋਂ ਆਏ ਮਹਿਮਾਨਾ ਦਾ ਧੰਨਵਾਦ ਕੀਤਾ।