ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ) ਦੀ ਬਲਾਕ ਪੱਧਰੀ ਚੋਣ ਮੀਟਿੰਗ ਪਿੰਡ ਕਲੇਰਾਂ ਦੇ ਧਾਰਮਿਕ ਸਥਾਨ ’ਤੇ ਹੋਈ ਜਿਸ ਵਿੱਚ ਉਦਮੀ ਤੇ ਉਤਸ਼ਾਹੀ ਕਿਸਾਨ ਅੰਮ੍ਰਿਤਪਾਲ ਸਿੰਘ ਸੁਲਤਾਨਪੁਰ ਨੂੰ ਬਲਾਕ ਪ੍ਰਧਾਨ ਚੁਣ ਲਿਆ ਗਿਆ। ਇਸੇ ਤਰ੍ਹਾਂ ਬਲਾਕ ਦੀ ਚੋਣ ਦੌਰਾਨ ਬਲਾਕ ਮੀਤ ਪ੍ਰਧਾਨ ਜਗਤਾਰ ਸਿੰਘ ਕਲੇਰਾਂ, ਜਗਰੂਪ ਸਿੰਘ ਈਸਾਪੁਰ, ਜਨਰਲ ਸਕੱਤਰ ਜਗਜੀਤ ਸਿੰਘ ਸੁਲਤਾਨਪੁਰ, ਵਿੱਤ ਸਕੱਤਰ ਚੰਦ ਸਿੰਘ ਕਲੇਰਾਂ, ਪ੍ਰੈੱਸ ਸਕੱਤਰ ਜਗਜੀਤ ਸਿੰਘ ਅਲੀਪੁਰ ਚੁਣੇ ਗਏ ਜਦੋਂ ਕਿ ਗੁਰਦੀਪ ਸਿੰਘ ਅਲੀਪੁਰ, ਗੁਰਤੇਜ ਸਿੰਘ ਕਲੇਰਾਂ, ਜਸਵਿੰਦਰ ਸਿੰਘ, ਹਰਬੰਸ ਸਿੰਘ, ਅਮ੍ਰਿਤਪਾਲ ਸਿੰਘ ਈਸਾਪੁਰ ਅਤੇ ਗੁਰਮੇਲ ਸਿੰਘ ਆਦਿ ਬਲਾਕ ਕਮੇਟੀ ਦੇ ਮੈਂਬਰ ਲਏ ਗਏ।