160 ਗ੍ਰਾਮ ਹੈਰੋਇਨ ਸਣੇ ਕਾਬੂ
ਪੱਤਰ ਪ੍ਰੇਰਕ ਸੁਨਾਮ ਊਧਮ ਸਿੰਘ ਵਾਲਾ, 3 ਜੁਲਾਈ ਇੱਥੋਂ ਦੀ ਪੁਲੀਸ ਇਕ ਵਿਅਕਤੀ ਕੋਲੋਂ ਲੱਖਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ। ਥਾਣਾ ਸ਼ਹਿਰੀ ਦੇ ਐੱਸਐੱਚਓ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਵਲੋਂ ਸਮੇਤ ਪੁਲੀਸ ਪਾਰਟੀ ਸਥਾਨਕ ਅਨਾਜ...
Advertisement
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 3 ਜੁਲਾਈ
Advertisement
ਇੱਥੋਂ ਦੀ ਪੁਲੀਸ ਇਕ ਵਿਅਕਤੀ ਕੋਲੋਂ ਲੱਖਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ। ਥਾਣਾ ਸ਼ਹਿਰੀ ਦੇ ਐੱਸਐੱਚਓ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਵਲੋਂ ਸਮੇਤ ਪੁਲੀਸ ਪਾਰਟੀ ਸਥਾਨਕ ਅਨਾਜ ਮੰਡੀ ਵਿੱਚ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਸਥਾਨਕ ਟਰੱਕ ਯੂਨੀਅਨ ਨੇੜਲੇ ਸੂਏ ਦੀ ਪਟੜੀ ਤੋਂ ਕਾਬੂ ਕੀਤਾ ਗਿਆ, ਜਿਸ ਕੋਲੋਂ ਲੱਖਾਂ ਰੁਪਏ ਕੀਮਤ ਦੀ 160 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਉਰਫ ਬਿੰਦਰ ਵਾਸੀ ਸੁਨਾਮ ਵਜੋਂ ਹੋਈ ਹੈ, ਜਿਸ ਨੇ ਇਹ ਹੈਰੋਇਨ ਅਬੋਹਰ ਵੱਲੋਂ ਲਿਆ ਕੇ ਆਪਣੇ ਸਹੁਰੇ ਲੱਭੂ ਸਿੰਘ ਵਾਸੀ ਧੂਰੀ ਨੂੰ ਸਪਲਾਈ ਕਰਨੀ ਸੀ। ਪੁਲੀਸ ਨੇ ਲੱਭੂ ਸਿੰਘ ਵਾਸੀ ਧੂਰੀ ਨੂੰ ਵੀ ਨਾਮਜ਼ਦ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Advertisement
×