ਖੇਤੀ ਮੋਟਰ ਦੀ ਭੰਨਤੋੜ ਮਾਮਲੇ ’ਚ ਕਾਰਵਾਈ ਨਾ ਕਰਨ ਦੇ ਦੋਸ਼
ਧੂਰੀ (ਪੱਤਰ ਪ੍ਰੇਰਕ): ਕਿਸਾਨ ਗੁਰਦਰਸ਼ਨ ਸਿੰਘ ਡਿੰਪੀ ਨੇ ਤੋਤਾਪੁਰੀ ਰੋਡ ਸਥਿਤ ਉਸ ਦੀ ਜ਼ਮੀਨ ਵਿੱਚ ਖੇਤੀ ਮੋਟਰ ਦੀ ਭੰਨਤੋੜ, ਪਨੀਰੀ ਨੂੰ ਨੁਕਸਾਨ ਪਹੁੰਚਾਉਣ, ਸਟਾਰਟਰ ਚੋਰੀ ਕਰਨ ਦੇ ਮਾਮਲੇ ਵਿੱਚ ਪੁਲੀਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਵੀਡੀਓ ਸਾਂਝੀ...
Advertisement
ਧੂਰੀ (ਪੱਤਰ ਪ੍ਰੇਰਕ): ਕਿਸਾਨ ਗੁਰਦਰਸ਼ਨ ਸਿੰਘ ਡਿੰਪੀ ਨੇ ਤੋਤਾਪੁਰੀ ਰੋਡ ਸਥਿਤ ਉਸ ਦੀ ਜ਼ਮੀਨ ਵਿੱਚ ਖੇਤੀ ਮੋਟਰ ਦੀ ਭੰਨਤੋੜ, ਪਨੀਰੀ ਨੂੰ ਨੁਕਸਾਨ ਪਹੁੰਚਾਉਣ, ਸਟਾਰਟਰ ਚੋਰੀ ਕਰਨ ਦੇ ਮਾਮਲੇ ਵਿੱਚ ਪੁਲੀਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਵੀਡੀਓ ਸਾਂਝੀ ਕਰਦਿਆਂ ਉਸ ਨੇ ਕਿਹਾ ਕਿ ਇਲਾਕੇ ਦੇ ਇੱਕ ਨਾਮਵਰ ਵਿਅਕਤੀ ਤੇ ਉਸ ਦੇ ਸਾਥੀਆਂ ਵੱਲੋਂ ਰਾਤ ਸਮੇਂ ਇਹ ਵਾਰਦਾਤ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਦੇਣ ਦੇ 22 ਦਿਨਾਂ ਬਾਅਦ ਵੀ ਕਾਰਵਾਈ ਤਾਂ ਕੀ ਸਗੋਂ ਮੌਕਾ ਵੇਖਣਾ ਵੀ ਮੁਨਾਸਿਫ਼ ਨਹੀਂ ਸਮਝਿਆ। ਐੱਸਐੱਚਓ ਸਿਟੀ ਧੂਰੀ ਜਸਵੀਰ ਸਿੰਘ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਪਰ ਦੋਵੇਂ ਧਿਰਾਂ ’ਚ ਸਮਝੌਤੇ ਦੀ ਗੱਲ ਸਾਹਮਣੇ ਆਈ ਸੀ। ਹੁਣ ਉਹ ਸਬੰਧਤ ਪਰਿਵਾਰ ਨੂੰ ਬੁਲਾ ਕੇ ਦੁਬਾਰਾ ਗੱਲ ਕਰਨਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Advertisement
Advertisement
×