ਸ਼ਰਾਬ ਸਣੇ 2 ਔਰਤਾਂ ਗ੍ਰਿਫ਼ਤਾਰ
ਘੱਗਾ (ਨਿੱਜੀ ਪੱਤਰ ਪ੍ਰੇਰਕ): ਘੱਗਾ ਪੁਲੀਸ ਨੇ 2 ਔਰਤਾਂ ਨੂੰ ਸ਼ਰਾਬ ਦੀਆਂ 34 ਬੋਤਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਘੱਗਾ ਦੇ ਇੰਚਾਰਜ ਐੱਸਆਈ ਯਸ਼ਪਾਲ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਗਸ਼ਤ ਦੌਰਾਨ ਪਿੰਡ ਦੇਧਨਾ ਦੇ ਸੂਏ ਨੇੜੇ...
Advertisement
ਘੱਗਾ (ਨਿੱਜੀ ਪੱਤਰ ਪ੍ਰੇਰਕ): ਘੱਗਾ ਪੁਲੀਸ ਨੇ 2 ਔਰਤਾਂ ਨੂੰ ਸ਼ਰਾਬ ਦੀਆਂ 34 ਬੋਤਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਘੱਗਾ ਦੇ ਇੰਚਾਰਜ ਐੱਸਆਈ ਯਸ਼ਪਾਲ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਗਸ਼ਤ ਦੌਰਾਨ ਪਿੰਡ ਦੇਧਨਾ ਦੇ ਸੂਏ ਨੇੜੇ ਇਕ ਔਰਤ ਕੋਲੋਂ ਨਾਜਾਇਜ਼ ਸ਼ਰਾਬ ਦੀਆਂ 19 ਬੋਤਲਾਂ ਬਰਾਮਦ ਕੀਤੀਆਂ। ਪੁਲੀਸ ਮੁਤਾਬਕ ਗ੍ਰਿਫ਼ਤਾਰ ਔਰਤ ਦੀ ਪਛਾਣ ਹਰਪ੍ਰੀਤ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਪਿੰਡ ਦੇਧਨਾ ਥਾਣਾ ਘੱਗਾ ਵਜੋਂ ਹੋਈ ਹੈ। ਇਸੇ ਤਰ੍ਹਾਂ ਪੁਲੀਸ ਟੀਮ ਨੇ ਕਾਂਤੋ ਦੇਵੀ ਵਾਸੀ ਦੇਧਨਾ ਨੂੰ ਨਾਜਾਇਜ਼ ਸ਼ਰਾਬ ਦੀਆਂ 15 ਬੋਤਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਹਰਪ੍ਰੀਤ ਕੌਰ ਤੇ ਕਾਂਤੋ ਦੇਵੀ ਖ਼ਿਲਾਫ਼ ਘੱਗਾ ਥਾਣੇ ’ਚ ਕੇਸ ਦਰਜ ਕੀਤੇ ਹਨ।
Advertisement
Advertisement
×