ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 11 ਸਤੰਬਰ
ਰੋਟਰੀ ਕਲੱਬ ਮਾਲੇਰਕੋਟਲਾ ਵੱਲੋਂ ਵੱਖ-ਵੱਖ ਵਿਸ਼ਿਆਂ ਵਿੱਚ ਆਪਣੀ ਯੋਗਤਾ ਦਾ ਲੋਹਾ ਮਨਵਾਉਣ ਵਾਲੇ ਮਾਲੇਰਕੋਟਲਾ ਸ਼ਹਿਰ ਦੇ 14 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਅਬਦੁਲ ਗਫਾਰ ਨੇ ਕਿਹਾ ਕਿ ਕਿਸੇ ਵੀ ਦੇਸ਼ ਜਾਂ ਸਮਾਜ ਦੀ ਤਰੱਕੀ ’ਚ ਅਧਿਆਪਕ ਵਰਗ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਡਾ. ਨਾਵੇਦ ਅਸਲਮ ਨੇ ਕਿਹਾ ਕਿ ਅਧਿਆਪਕ ਦੀ ਯੋਗ ਅਗਵਾਈ ਵਿਦਿਆਰਥੀ ਦੀ ਜ਼ਿੰਦਗੀ ਬਦਲ ਸਕਦੀ ਹੈ।
ਪ੍ਰਿੰਸੀਪਲ ਰਿਹਾਨਾ ਸਲੀਮ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਅਧਿਆਪਕ ਦਾ ਪੇਸ਼ਾ ਇਕ ਚੁਣੌਤੀ ਭਰਪੂਰ ਪੇਸ਼ਾ ਹੈ। ਇਸ ਮੌਕੇ ਪ੍ਰਿੰਸੀਪਲ ਜ਼ੋਹਰਾ ਸਤਾਰ, ਅਮਜ਼ਦ ਅਲੀ, ਡਾ.ਮੁਹੰਮਦ ਸ਼ਬੀਰ, ਡਾ.ਮੁਹੰਮਦ ਰਫੀ ਅਤੇ ਡਾ.ਸਈਅਦ ਤਨਵੀਰ ਹੁਸੈਨ ਨੇ ਵੀ ਵਿਚਾਰ ਪੇਸ਼ ਕੀਤੇ। ਸਮਾਰੋਹ ਵਿੱਚ ਮਾਸਟਰ ਮੁਹੰਮਦ ਜਮੀਲ, ਅਜ਼ਰਾ ਪ੍ਰਵੀਨ, ਅਕਬਰੀ ਬੇਗ਼ਮ, ਇਰਸ਼ਾਦ ਅਹਿਮਦ, ਨਾਹਿਦਾ, ਰੂਬੀਨਾ ਪ੍ਰਵੀਨ, ਹਾਫਿਜ ਸ਼ਰੀਫ ਜ਼ੂਬੈਰੀ, ਕਾਰੀ ਮੁਹੰਮਦ ਤਲਹਾ, ਹੈੱਡਮਾਸਟਰ ਅਨਵਰ ਅਲੀ ਗੋਰੀਆ, ਮਾਸਟਰ ਜ਼ਿਆ-ਉੱਲ੍ਹਾ, ਨੂੰ ਕੌਮੀ ਨਿਰਮਾਤਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਪ੍ਰਿੰਸੀਪਲ ਅਸਰਾਰ ਨਿਜ਼ਾਮੀ ਨੇ ਕੀਤਾ।