ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਨਿੱਜੀ ਪੱਤਰ ਪ੍ਰੇਰਕ ਬਠਿੰਡਾ, 22 ਜੂਨ ‘ਨਸ਼ਿਆਂ ਦਾ ਘਰ’ ਮੰਨੀ ਜਾਂਦੀ ਸ਼ਹਿਰ ਨਾਲ ਖਹਿੰਦੀ ਬੀੜ ਤਲਾਬ ਬਸਤੀ ਦੇ ਬਾਸ਼ਿੰਦੇ 35 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ...
Advertisement
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 22 ਜੂਨ
Advertisement
‘ਨਸ਼ਿਆਂ ਦਾ ਘਰ’ ਮੰਨੀ ਜਾਂਦੀ ਸ਼ਹਿਰ ਨਾਲ ਖਹਿੰਦੀ ਬੀੜ ਤਲਾਬ ਬਸਤੀ ਦੇ ਬਾਸ਼ਿੰਦੇ 35 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਜਸਵੰਤ ਸਿੰਘ ਨੇ ਥਾਣਾ ਸਦਰ ਬਠਿੰਡਾ ਨੂੰ ਦੱਸਿਆ ਕਿ ਉਸ ਦਾ ਪੁੱਤਰ ਨਸ਼ਾ ਕਰਨ ਦਾ ਆਦੀ ਸੀ। ਉਸ ਨੇ ਕਿਹਾ ਕਿ ਗੁਰਮੀਤ ਸਿੰਘ ਨੇ ਬੀੜ ਤਲਾਬ ਬਸਤੀ ਦੇ ਹੀ ਸਾਧੂ ਸਿੰਘ, ਕਿਰਨਾ ਕੌਰ, ਪ੍ਰੇਮ ਕੌਰ, ਆਰਤੀ ਅਤੇ ਕੁਲਵਿੰਦਰ ਸਿੰਘ ਕੋਲੋਂ 21 ਜੂਨ ਨੂੰ ਹੈਰੋਇਨ ਖ਼ਰੀਦ ਕੇ ਲਿਆਂਦੀ ਅਤੇ ਉਸ ਦਾ ਟੀਕਾ ਲਾ ਲਿਆ। ਟੀਕੇ ਲਾਉਣ ਤੋਂ ਕੁੱਝ ਸਮੇਂ ਬਾਅਦ ਹੀ ਉਸ ਦੇ ਪੁੱਤਰ ਦੀ ਮੌਤ ਹੋ ਗਈ। ਪੁਲੀਸ ਨੇ ਉਪਰੋਕਤ ਪੰਜਾਂ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਫ਼ਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Advertisement
×