ਛੱਪੜ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
ਪੱਤਰ ਪ੍ਰੇਰਕ ਚੇਤਨਪੁਰਾ, 13 ਜੁਲਾਈ ਅਜਨਾਲਾ ਤਹਿਸੀਲ ਦੇ ਪਿੰਡ ਮਹਿਲਾਂਵਾਲਾ ਦੇ 16 ਸਾਲਾ ਲੜਕੇ ਆਰਿਅਨ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਉਹ ਮੋਟਰਸਾਈਕਲ ’ਤੇ ਆਪਣੀ ਮਾਂ ਨੂੰ ਲੈਣ ਜਾ ਰਿਹਾ ਸੀ। ਮ੍ਰਿਤਕ ਦੇ ਪਿਤਾ ਜੈ ਕੁਮਾਰ...
Advertisement
Advertisement
ਪੱਤਰ ਪ੍ਰੇਰਕ
ਚੇਤਨਪੁਰਾ, 13 ਜੁਲਾਈ
ਅਜਨਾਲਾ ਤਹਿਸੀਲ ਦੇ ਪਿੰਡ ਮਹਿਲਾਂਵਾਲਾ ਦੇ 16 ਸਾਲਾ ਲੜਕੇ ਆਰਿਅਨ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਉਹ ਮੋਟਰਸਾਈਕਲ ’ਤੇ ਆਪਣੀ ਮਾਂ ਨੂੰ ਲੈਣ ਜਾ ਰਿਹਾ ਸੀ। ਮ੍ਰਿਤਕ ਦੇ ਪਿਤਾ ਜੈ ਕੁਮਾਰ ਨੇ ਦੱਸਿਆ ਕਿ ਆਰਿਅਨ ਆਪਣੇ ਛੋਟੇ ਭਰਾ ਨਾਲ ਮੋਟਰਸਾਈਕਲ ’ਤੇ ਪਿੰਡ ਕੋਟਲੀ ਤੋਂ ਆਪਣੀ ਮਾਂ ਨੂੰ ਲੈਣ ਜਾ ਰਿਹਾ ਸੀ। ਮੀਂਹ ਕਾਰਨ ਮਹਿਲਾਂਵਾਲਾ ਦੇ ਛੱਪੜ ਦਾ ਪਾਣੀ ਸੜਕ ’ਤੇ ਭਰ ਗਿਆ। ਇਸ ਕਾਰਨ ਸੜਕ ਦਿਖਾਈ ਨਾ ਦੇਣ ਕਰ ਕੇ ਉਨ੍ਹਾਂ ਦਾ ਮੋਟਰਸਾਈਕਲ ਛੱਪੜ ਵਿੱਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਸਮੇਂ ਛੋਟੇ ਮੁੰਡੇ ਨੇ ਪਿੱਛੋਂ ਛਾਲ ਮਾਰ ਦਿੱਤੀ ਜਿਸ ਸਦਕਾ ਉਸ ਦੀ ਜਾਨ ਬਚ ਗਈ ਪਰ ਆਰਿਅਨ ਡੂੰਘੇ ਛੱਪੜ ਵਿੱਚ ਡਿੱਗ ਗਿਆ ਤੇ ਤੈਰਨਾ ਨਾ ਆਉਂਦਾ ਹੋਣ ਕਾਰਨ ਉਹ ਪਾਣੀ ’ਚ ਡੁੱਬ ਗਿਆ। ਉਸ ਦੀ ਭਾਲ ਲਈ ਗੋਤਾਖੋਰਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਛੱਪੜ ਵਿੱਚੋਂ ਆਰਿਅਨ ਦੀ ਲਾਸ਼ ਨੂੰ ਬਾਹਰ ਕੱਢਿਆ।
Advertisement
×