ਗਰਮ ਲੋਹਾ ਪੈਣ ਕਾਰਨ ਮਜ਼ਦੂਰ ਹਲਾਕ
ਨਿੱਜੀ ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 12 ਜੁਲਾਈ ਇੱਥੋਂ ਦੀ ਫਰਨਿਸ ’ਚ ਲੋਹਾ ਪਿਘਲਾਉਂਦੇ ਸਮੇਂ ਹਾਦਸੇ ’ਚ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਬਾਕੀ ਮਜ਼ਦੂਰਾਂ ਨੇ ਭੱਜ ਕੇ ਜਾਨ ਬਚਾਈ। ਜਾਣਕਾਰੀ ਅਨੁਸਾਰ ਕੁਬੇਰ ਕਾਸਟਿੰਗ...
Advertisement
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 12 ਜੁਲਾਈ
Advertisement
ਇੱਥੋਂ ਦੀ ਫਰਨਿਸ ’ਚ ਲੋਹਾ ਪਿਘਲਾਉਂਦੇ ਸਮੇਂ ਹਾਦਸੇ ’ਚ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਬਾਕੀ ਮਜ਼ਦੂਰਾਂ ਨੇ ਭੱਜ ਕੇ ਜਾਨ ਬਚਾਈ। ਜਾਣਕਾਰੀ ਅਨੁਸਾਰ ਕੁਬੇਰ ਕਾਸਟਿੰਗ ਵਿੱਚ ਇਹ ਹਾਦਸਾ ਅੱਜ ਬਾਅਦ ਦੁਪਹਿਰ ਉਦੋਂ ਵਾਪਰਿਆ ਜਦੋਂ ਉੱਥੇ ਲੋਹਾ ਪਿਘਲਾਇਆ ਜਾ ਰਿਹਾ ਸੀ। ਇਸ ਹਾਦਸੇ ਕਾਰਨ ਦੋ ਮਜ਼ਦੂਰ ਝੁਲਸ ਗਏ। ਮ੍ਰਿਤਕ ਦੀ ਪਛਾਣ 65 ਸਾਲਾ ਤਾਨੁਕੀ ਸ਼ਰਮਾ (ਬਿਹਾਰ) ਵਜੋਂ ਹੋਈ ਹੈ ਜਦੋਂਕਿ ਜ਼ਖ਼ਮੀ ਲਲਿਤ ਸ਼ਰਮਾ ਵੀ ਬਿਹਾਰ ਦਾ ਵਸਨੀਕ ਹੈ। ਮਾਮਲੇ ਦੀ ਪੜਤਾਲ ਕਰ ਰਹੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਵਾਰਸ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
Advertisement
×