ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੁਲਾਈ
Advertisement
ਮਾਨਸਾ ਦੀ ਵੀਰਪਾਲ ਕੌਰ ਦੀ ਕਿਸਮਤ ਅੱਜ ਉਸ ਸਮੇਂ ਚਮਕ ਗਈ ਜਦੋਂ ਉਸ ਨੂੰ 1.5 ਕਰੋੜ ਰੁਪਏ ਦੀ ਲਾਟਰੀ ਨਿਕਲ ਗਈ। ਜਾਣਕਾਰੀ ਦਿੰਦਿਆਂ ਸੁਮਿਤ ਲਾਟਰੀ ਏਜੰਸੀ ਦੇ ਮਾਲਕ ਸੁਮਿਤ ਗੁੰਬਰ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਦਾ ਇਹ ਅੱਠਵਾਂ ਕਰੋੜ ਦਾ ਇਨਾਮ ਹੈ, ਜੋ ਵਿਰਪਾਲ ਕੌਰ ਦਾ ਨਿਕਲਿਆ ਹੈ।
ਇਸੇ ਦੌਰਾਨ 1.5 ਕਰੋੜ ਰੁਪਏ ਜਿੱਤਣ ਵਾਲੀ ਵੀਰਪਾਲ ਕੌਰ ਨੇ ਦੱਸਿਆ ਕਿ ਉਹ ਮਾਨਸਾ ਵਿੱਚ ਸਿਲਾਈ ਕਢਾਈ ਦਾ ਕੰਮ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ, ਹੁਣ ਇਨ੍ਹਾਂ ਪੈਸਿਆਂ ਦੇ ਨਾਲ ਉਹ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਸੰਵਾਰੇਗੀ। ਉਸ ਨੇ ਦੱਸਿਆ ਕਿ ਜਿਸ ਸਮੇਂ ਉਸ ਨੂੰ ਲਾਟਰੀ ਨਿਕਲਣ ਦਾ ਫੋਨ ਆਇਆ ਤਾਂ ਉਸ ਸਮੇਂ ਉਹ ਗੁਰੂ ਘਰ ਵਿੱਚ ਅਰਦਾਸ ਕਰ ਰਹੀ ਸੀ। ਉਸ ਨੇ ਕਿਹਾ ਕਿ ਅੱਜ ਮੇਰੀ ਬਾਬਾ ਦੀਪ ਸਿੰਘ ਜੀ ਨੇ ਸੁਣ ਲਈ ਹੈ ਤੇ ਹੁਣ ਮੈਂ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਾਂਗੀ। ਇਸ ਮੌਕੇ ਲਲਿਤ ਕੁਮਾਰ, ਨਿਤਿਨ ਅਰੋੜਾ, ਏਜੰਸੀ ਸਟਾਫ ਤੇ ਵੀਰਪਾਲ ਕੌਰ ਦੇ ਪਰਿਵਾਰਿਕ ਮੈਂਬਰ ਮੌਜੂਦ ਸਨ।
Advertisement
×