ਨਵੀਂ ਦਿੱਲੀ, 12 ਜੁਲਾਈ
ਅਮਰੀਕਾ ‘ਵੀਜ਼ਾ ਫ਼ੀਸ’ ਦੁੱਗਣੀ ਕਰਨ ਦੀ ਤਿਆਰੀ ਵਿੱਚ ਹੈ, ਜਿਸ ਕਾਰਨ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ, ਸੈਲਾਨੀਆਂ, ਕਾਰੋਬਾਰੀ ਯਾਤਰੀਆਂ ਅਤੇ ਤਕਨੀਕੀ ਕੰਪਨੀਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਛੇਤੀ ਹੀ ਮੌਜੂਦਾ ਵੀਜ਼ਾ ਫ਼ੀਸ ਤੋਂ ਦੁੱਗਣੀ ਤੋਂ ਵੱਧ ਰਕਮ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 4 ਜੁਲਾਈ ਨੂੰ ‘ਵਨ ਬਿੱਗ ਬਿਊਟੀਫੁੱਲ ਬਿੱਲ’ ’ਤੇ ਦਸਤਖ਼ਤ ਕੀਤੇ ਜਾਣ ਮਗਰੋਂ ਇਹ ਬਿੱਲ ਹੁਣ ਕਾਨੂੰਨ ਬਣ ਗਿਆ ਹੈ। ਇਮੀਗ੍ਰੇਸ਼ਨ ਸੇਵਾ ਸਲਾਹਕਾਰਾਂ ਮੁਤਾਬਕ, ‘ਵੀਜ਼ਾ ਫ਼ੀਸ’ ਦਾ ਇਸ ਨਵੇਂ ਕਾਨੂੰਨ ਵਿੱਚ ਜ਼ਿਕਰ ਹੈ। ਟਰੰਪ ਨੇ ਟੈਕਸ ਛੋਟ ਤੇ ਖਰਚ ਵਿੱਚ ਕਟੌਤੀ ਲਈ ਇਹ ਬਿੱਲ ਲਿਆਂਦਾ ਹੈ। ਟਰੰਪ ਦੇ ਸਹੀ ਪਾਉਣ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਖੇਤਰ ’ਤੇ ਨਜ਼ਰ ਰੱਖਣ ਵਾਲੀਆਂ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣ ਵਾਲੀਆਂ ਕੰਪਨੀਆਂ ਦੀ ਇਸ ਬਿੱਲ ’ਤੇ ਤਿੱਖੀ ਨਜ਼ਰ ਸੀ।
ਹਾਲਾਂਕਿ, ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਹ ਬਾਕੀ ਸਫਾ 5 »ਦੱਸਿਆ ਜਾ ਰਿਹਾ ਹੈ ਕਿ ਕਿੰਨੀ ਰਕਮ ਲਈ ਜਾਵੇਗੀ। ਹੈਦਰਾਬਾਦ ਓਵਰਸੀਜ਼ ਕੰਸਲਟੈਂਟਜ਼ ਦੇ ਸੰਜੀਵ ਰਾਏ ਨੇ ਕਿਹਾ, ‘‘ਵਾਧੂ ਵੀਜ਼ਾ ਏਕੀਕ੍ਰਿਤ ਫ਼ੀਸ ਨਾਲ ਬੀ1/ਬੀ2 ਵੀਜ਼ਾ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਨੂੰ ਨਵੀਂ ਫ਼ੀਸ ਤਹਿਤ ਲਗਪਗ 37,500 ਰੁਪਏ ਦੀ ਅਦਾਇਗੀ ਕਰਨੀ ਹੋਵੇਗੀ, ਜੋ ਇਸ ਸਮੇਂ ਲਗਪਗ 16000 ਰੁਪਏ ਹੈ।’’ -ਪੀਟੀਆਈ